ਪਟਿਆਲਾ : ਨਬਾਲਿਗ ਲੜਕੀ ਨਾਲ ਬਲਾਤਕਾਰ ਕਰਕੇ ਕੀਤਾ ਬੇਰਹਿਮੀ ਨਾਲ ਕਤਲ

Patiala minor girl rape After Murder
ਪਟਿਆਲਾ : ਨਾਬਾਲਿਕ ਲੜਕੀ ਨਾਲ ਬਲਾਤਕਾਰ ਕਰਕੇ ਕੀਤਾ ਬੇਰਹਿਮੀ ਨਾਲ ਕਤਲ

ਪਟਿਆਲਾ : ਨਬਾਲਿਗ ਲੜਕੀ ਨਾਲ ਬਲਾਤਕਾਰ ਕਰਕੇ ਕੀਤਾ ਬੇਰਹਿਮੀ ਨਾਲ ਕਤਲ:ਪਟਿਆਲਾ : ਪਟਿਆਲਾ ਦੇ ਪਾਤੜਾਂ ਨਜ਼ਦੀਕ ਪਿੰਡ ਗੁਲਾੜ੍ਹ ਦੀ ਇੱਕ 15 ਸਾਲਾ ਲੜਕੀ ਨਾਲ ਬਲਾਤਕਾਰ ਕਰਕੇ ਕਤਲ ਕੀਤਾ ਗਿਆ ਹੈ ਅਤੇ ਲਾਸ਼ ਨੂੰ ਵੱਢਣ ਤੋਂ ਬਾਅਦ ਅੱਗ ਲਾ ਦਿੱਤੀ ਗਈ ਹੈ।ਇਹ ਸਾਰੀ ਘਟਨਾ ਸੰਗਰੂਰ ਜ਼ਿਲ੍ਹੇ ਦੇ ਖਨੌਰੀ ਕਸਬੇ ਵਿਚ ਵਾਪਰੀ ਹੈ।

Patiala minor girl rape After Murder
ਪਟਿਆਲਾ : ਨਾਬਾਲਿਕ ਲੜਕੀ ਨਾਲ ਬਲਾਤਕਾਰ ਕਰਕੇ ਕੀਤਾ ਬੇਰਹਿਮੀ ਨਾਲ ਕਤਲ

ਇਸ ਦੌਰਾਨ ਮ੍ਰਿਤਕ ਲੜਕੀ ਦੇ ਭਰਾ ਵਿਕਰਮਜੀਤ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਸੰਗਰੂਰ ਜ਼ਿਲ੍ਹੇ ਦੇ ਖਨੌਰੀ ਕਸਬੇ ਵਿਚ ਇੱਕ ਬਿਊਟੀ ਪਾਰਲਰ ‘ਤੇ ਕੰਮ ਕਰਦੀ ਸੀ ਅਤੇ 22 ਅਪ੍ਰੈਲ ਤੋਂ ਲਾਪਤਾ ਸੀ।ਉਨ੍ਹਾਂ ਨੇ ਬੀਤੇ ਦਿਨੀ ਆਪਣੀ ਭੈਣ ਦੇ ਲਾਪਤਾ ਹੋਣ ਦੀ ਰਿਪੋਰਟ ਪਾਤੜਾਂ ਪੁਲਿਸ ਥਾਣੇ ਵਿਚ ਲਿਖਾ ਦਿੱਤੀ ਸੀ।

Patiala minor girl rape After Murder
ਪਟਿਆਲਾ : ਨਾਬਾਲਿਕ ਲੜਕੀ ਨਾਲ ਬਲਾਤਕਾਰ ਕਰਕੇ ਕੀਤਾ ਬੇਰਹਿਮੀ ਨਾਲ ਕਤਲ

ਇਸ ਸਬੰਧੀ ਪਾਤੜਾਂ ਦੇ ਡੀ.ਐੱਸ.ਪੀ. ਸੁਖਅਮ੍ਰਿਤ ਸਿੰਘ ਰੰਧਾਵਾ ਨੇ ਪੁਸ਼ਟੀ ਕਰਦੇ ਦੱਸਿਆ ਕਿ ਲੜਕੀ ਬੀਤੇ ਦੋ ਦਿਨ ਤੋਂ ਲਾਪਤਾ ਸੀ ਅਤੇ ਗੁਮਸ਼ੂਦਗੀ ਦੀ ਰਿਪੋਰਟ ਸੰਗਰੂਰ ਵੀ ਭੇਜੀ ਗਈ ਸੀ ਅਤੇ ਅੱਜ ਸੂਚਨਾ ਮਿਲਣ ‘ਤੇ ਪੀੜਤ ਪਰਿਵਾਰ ਨੂੰ ਪਛਾਣ ਲਈ ਮੂਨਕ ਭੇਜਿਆ ਗਿਆ ਸੀ ਅਤੇ ਜਿਸ ਤੋਂ ਘਟਨਾ ਦਾ ਪਤਾ ਲੱਗਾ ਹੈ।ਰੰਧਾਵਾ ਨੇ ਕਿਹਾ ਕਿ ਇਹ ਸਾਰੀ ਘਟਨਾ ਸੰਗਰੂਰ ਜ਼ਿਲ੍ਹੇ ਵਿਚ ਵਾਪਰੀ ਹੈ ਅਤੇ ਸਾਰੀ ਪੁਲਿਸ ਕਾਰਵਾਈ ਉਸੇ ਜਿਲ੍ਹੇ ਨਾਲ ਸੰਬੰਧਿਤ ਹੈ ।
-PTCNews