ਪਟਿਆਲਾ ਵਿੱਚ ਬਨੂੜ ਦੇ ਨਜ਼ਦੀਕ ਟਰੱਕ ਤੇ ਬੱਸ ਵਿੱਚਕਾਰ ਭਿਆਨਕ ਟੱਕਰ ,ਪਲਟੀ ਬੱਸ

Patiala Near Banur truck and bus between Collision Flutty bus

ਪਟਿਆਲਾ ਵਿੱਚ ਬਨੂੜ ਦੇ ਨਜ਼ਦੀਕ ਟਰੱਕ ਤੇ ਬੱਸ ਵਿੱਚਕਾਰ ਭਿਆਨਕ ਟੱਕਰ ,ਪਲਟੀ ਬੱਸ:ਪਟਿਆਲਾ ਜ਼ਿਲ੍ਹੇ ਵਿੱਚ ਬਨੂੜ ਦੇ ਨਜ਼ਦੀਕ ਇੱਕ ਵੱਡਾ ਭਿਆਨਿਕ ਸੜਕ ਹਾਦਸਾ ਵਾਪਰਿਆ ਹੈ।ਇਸ ਦੌਰਾਨ ਪੰਜਾਬ ਰੋਡਵੇਜ਼ ਦੀ ਬੱਸ ਅਤੇ ਇੱਕ ਟਰੱਕ ਵਿੱਚਕਾਰ ਭਿਆਨਕ ਟੱਕਰ ਹੋਣ ਕਰਕੇ ਬੱਸ ਪਲਟ ਗਈ ਹੈ।ਇਸ ਹਾਦਸੇ ਵਿੱਚ 18 ਵਿਅਕਤੀ ਜ਼ਖਮੀ ਹੋ ਗਏ ਹਨ।

ਇਸ ਹਾਦਸੇ ਵਿੱਚ ਜ਼ਖਮੀ ਹੋਏ ਸਾਰੇ ਹੀ ਲੋਕਾਂ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ, ਨੀਲਮ ਹਸਪਤਾਲ ਅਤੇ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ,ਜਿਨ੍ਹਾਂ ਵਿਚੋਂ 3 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ ਚੰਡੀਗੜ੍ਹ ਤੋਂ ਟੋਹਾਣਾ ਜਾ ਰਹੀ ਸੀ।ਉਸੀ ਦੌਰਾਨ ਰਾਸਤੇ ਵਿੱਚ ਇੱਕ ਖੜ੍ਹਾ ਟਰੱਕ ਬੱਸ ਦੇ ਸਾਹਮਣੇ ਆ ਗਿਆ,ਜਿਸ ਕਾਰਨ ਦੋਵਾਂ ਵਿੱਚ ਭਿਆਨਕ ਟੱਕਰ ਗਈ ਅਤੇ ਬੱਸ ਪਲਟ ਗਈ ਹੈ।
-PTCNews