Sat, Apr 27, 2024
Whatsapp

ਪਟਿਆਲਾ: ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, 5178 ਅਧਿਆਪਕਾਂ ਨੇ ਬਸੰਤੀ ਰੰਗ ਨੂੰ ਬਦਲਿਆ ਸੰਘਰਸ਼ੀ ਰੰਗ 'ਚ, ਦੇਖੋ ਤਸਵੀਰਾਂ

Written by  Jashan A -- February 10th 2019 11:10 AM
ਪਟਿਆਲਾ: ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, 5178 ਅਧਿਆਪਕਾਂ ਨੇ ਬਸੰਤੀ ਰੰਗ ਨੂੰ ਬਦਲਿਆ ਸੰਘਰਸ਼ੀ ਰੰਗ 'ਚ, ਦੇਖੋ ਤਸਵੀਰਾਂ

ਪਟਿਆਲਾ: ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, 5178 ਅਧਿਆਪਕਾਂ ਨੇ ਬਸੰਤੀ ਰੰਗ ਨੂੰ ਬਦਲਿਆ ਸੰਘਰਸ਼ੀ ਰੰਗ 'ਚ, ਦੇਖੋ ਤਸਵੀਰਾਂ

ਪਟਿਆਲਾ: ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, 5178 ਅਧਿਆਪਕਾਂ ਨੇ ਬਸੰਤੀ ਰੰਗ ਨੂੰ ਬਦਲਿਆ ਸੰਘਰਸ਼ੀ ਰੰਗ 'ਚ, ਦੇਖੋ ਤਸਵੀਰਾਂ,ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਧਿਆਪਕਾਂ ਨੂੰ ਨਾ ਮਿਲਣ ਦਾ ਸਮਾਂ ਦੇ ਕੇ 10ਵੀਂ ਵਾਰ ਫਿਰ ਤੋਂ ਮੀਟਿੰਗ ਤੋਂ ਮੁਕਰਨ ‘ਤੇ ਭੜਕੇ ਅਧਿਆਪਕਾਂ ਵੱਲੋਂ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਅੱਜ ਪਟਿਆਲਾ ਸ਼ਹਿਰ 'ਚ ਮਹਾ ਰੈਲੀ ਕੀਤੀ ਜਾ ਰਹੀ ਹੈ। [caption id="attachment_254078" align="aligncenter" width="300"]patiala ਪਟਿਆਲਾ: ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, 5178 ਅਧਿਆਪਕਾਂ ਨੇ ਬਸੰਤੀ ਰੰਗ ਨੂੰ ਬਦਲਿਆ ਸੰਘਰਸ਼ੀ ਰੰਗ 'ਚ, ਦੇਖੋ ਤਸਵੀਰਾਂ[/caption] ਜਿਸ ਦੌਰਾਨ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਦੌਰਾਨ 5178 ਅਧਿਆਪਕਾਂ ਨੇ ਬਸੰਤੀ ਰੰਗ ਨੂੰ ਸੰਘਰਸ਼ੀ ਰੰਗ 'ਚ ਬਦਲਿਆ। ਅਧਿਆਪਕਾਂ ਨੇ ਬਸੰਤ ਪੰਚਮੀ ਨੂੰ ਮੁਖ ਰੱਖਦਿਆਂ ਪਤੰਗਾਂ ਬਣਾ ਕੇ ਪੰਜਾਬ ਸਰਕਾਰ ਨੂੰ ਕੋਸਿਆ ਹੈ ਤੇ ਲਿਖਿਆ ਹੈ ਕਿ ਪੰਜਾਬ ਸਰਕਾਰ ਮੁਰਦਾਬਾਦ। [caption id="attachment_254080" align="aligncenter" width="300"]patiala ਪਟਿਆਲਾ: ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, 5178 ਅਧਿਆਪਕਾਂ ਨੇ ਬਸੰਤੀ ਰੰਗ ਨੂੰ ਬਦਲਿਆ ਸੰਘਰਸ਼ੀ ਰੰਗ 'ਚ, ਦੇਖੋ ਤਸਵੀਰਾਂ[/caption] ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਈ.ਜੀ.ਐਸ, ਏ.ਆਈ.ਈ, ਐਸ.ਟੀ.ਆਰ, ਆਈ.ਈ.ਵੀ, ਆਈ.ਈ.ਆਰ.ਟੀ, ਸਿੱਖਿਆ ਪ੍ਰੋਵਾਇਡਰ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਦੀ ਥਾਂ ਦਹਾਕਿਆਂ ਤੋਂ ਕੱਚੇ ਰੱਖ ਕੇ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। 8886 ਐਸ.ਐਸ.ਏ, ਰਮਸਾ, ਆਦਰਸ਼-ਮਾਡਲ ਸਕੂਲ ਅਧਿਆਪਕਾਂ ਦੀ ਤਨਖਾਹ ਕਟੌਤੀ ਨੂੰ ਵਾਪਿਸ ਲੈਣ ਦੀ ਬਜਾਏ ਮਿਲਦੀਆਂ ਤਨਖਾਹਾਂ 'ਤੇ ਵੀ ਰੋਕ ਲਗਾਈ ਜਾ ਰਹੀ ਹੈ। ਵਿਭਾਗੀ 5178 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਵੀ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਟਾਲਾ ਵੱਟਿਆ ਜਾ ਰਿਹਾ ਹੈ। [caption id="attachment_254077" align="aligncenter" width="300"]patiala ਪਟਿਆਲਾ: ਅਧਿਆਪਕਾਂ ਦਾ ਸਰਕਾਰ ਖਿਲਾਫ ਹੱਲਾ ਬੋਲ, 5178 ਅਧਿਆਪਕਾਂ ਨੇ ਬਸੰਤੀ ਰੰਗ ਨੂੰ ਬਦਲਿਆ ਸੰਘਰਸ਼ੀ ਰੰਗ 'ਚ, ਦੇਖੋ ਤਸਵੀਰਾਂ[/caption] ਜਿਸ ਕਾਰਨ ਅੱਜ ਪਟਿਆਲਾ ਵਿਖੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਜਤਾਇਆ ਜਾ ਰਿਹਾ ਹੈ। -PTC News


Top News view more...

Latest News view more...