Fri, Apr 26, 2024
Whatsapp

ਪਟਿਆਲਾ ਰੈਲੀ ਵਿੱਚ ਦਿੱਤੇ ਸੁਖਬੀਰ ਬਾਦਲ ਦੇ ਭਾਸ਼ਣ ਅੰਸ਼ਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ :ਅਕਾਲੀ ਦਲ

Written by  Shanker Badra -- October 07th 2018 08:31 PM
ਪਟਿਆਲਾ ਰੈਲੀ ਵਿੱਚ ਦਿੱਤੇ ਸੁਖਬੀਰ ਬਾਦਲ ਦੇ ਭਾਸ਼ਣ ਅੰਸ਼ਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ :ਅਕਾਲੀ ਦਲ

ਪਟਿਆਲਾ ਰੈਲੀ ਵਿੱਚ ਦਿੱਤੇ ਸੁਖਬੀਰ ਬਾਦਲ ਦੇ ਭਾਸ਼ਣ ਅੰਸ਼ਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ :ਅਕਾਲੀ ਦਲ

ਪਟਿਆਲਾ ਰੈਲੀ ਵਿੱਚ ਦਿੱਤੇ ਸੁਖਬੀਰ ਬਾਦਲ ਦੇ ਭਾਸ਼ਣ ਅੰਸ਼ਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ :ਅਕਾਲੀ ਦਲ:ਬਹੁਤ ਹੀ ਅਫਸੋਸਨਾਕ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਪਟਿਆਲਾ ਰੈਲੀ ਵਿਚ ਦਿੱਤੇ ਭਾਸ਼ਣ ਦੇ ਕੁੱਝ ਅੰਸ਼ਾਂ ਨੂੰ ਤੋੜ ਮਰੋੜ ਕੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਆਪਣੇ ਪਿਤਾ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਸੰਬੋਧਨ ਕਰਨ ਸਮੇਂ ਗਲਤ ਉਚਾਰਣ ਕਰ ਗਏ ਸਨ।ਕੁੱਝ ਵੈਬਸਾਈਟਾਂ ਦੁਆਰਾ ਇਸ ਭਾਸ਼ਣ ਦੇ ਅੰਸ਼ ਦੀ ਕੀਤੀ ਗਲਤ ਵਿਆਖਿਆ ਬਾਰੇ ਟਿੱਪਣੀ ਕਰਦਿਆਂ ਅਕਾਲੀ ਦਲ ਦੇ ਬੁਲਾਰੇ ਹਰਚਰਨ ਬੈਂਸ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਦੇ ਭਾਸ਼ਣ ਵਿਚ ਸੀਨੀਅਰ ਬਾਦਲ ਨੂੰ 'ਆਪਣੇ ਪਿਤਾ ਸਮਾਨ ਬਜ਼ੁਰਗ' ਕਹਿ ਕੇ ਸੰਬੋਧਨ ਕੀਤਾ ਸੀ ਅਤੇ ਇਹ ਹਵਾਲਾ ਉਹਨਾਂ ਨੇ ਪਾਰਟੀ ਦੇ ਹਰ ਆਗੂ ਅਤੇ ਵਰਕਰ ਲਈ ਸਰਦਾਰ ਬਾਦਲ ਦੀ 'ਪਿਤਾ ਵਰਗੀ ਹਸਤੀ' ਹੋਣ ਕਰਕੇ ਕੀਤਾ ਸੀ। ਉਹਨਾਂ ਕਿਹਾ ਕਿ ਕੁੱਝ ਵੈਬਸਾਈਟਾਂ ਨੇ ਸ.ਸੁਖਬੀਰ ਸਿੰਘ ਬਾਦਲ ਵੱਲੋਂ ਸ਼ਬਦਾਂ ਨੂੰ ਗਲਤੀ ਨਾਲ 'ਮੇਰੇ ਪਿਤਾ ਸਮਾਨ ਬਜ਼ੁਰਗ' ਸਮਝ ਲਿਆ ਗਿਆ ਹੈ।ਅਕਾਲੀ ਦਲ ਵਿਚ ਸੀਨੀਅਰ ਬਾਦਲ ਨੂੰ ਸਾਰੇ ਇੱਕ ਪਿਤਾ ਸਮਾਨ ਹਸਤੀ ਸਮਝਦੇ ਹਨ , ਇਸ ਲਈ ਸੁਖਬੀਰ ਬਾਦਲ ਵੱਲੋਂ ਉਹਨਾਂ ਨੂੰ 'ਆਪਣੇ ਪਿਤਾ ਸਮਾਨ ਬਜ਼ੁਰਗ' ਵਜੋਂ ਸੰਬੋਧਨ ਕਰਨ ਵਿਚ ਕੁੱਝ ਵੀ ਗਲਤ ਨਹੀਂ ਸੀ।ਉਹਨਾਂ ਕਿਹਾ ਕਿ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਰਿਪੋਰਟਾਂ ਵਿਚ ਲੋੜੀਂਦੀ ਸੋਧ ਕਰ ਲੈਣ। -PTCNews


Top News view more...

Latest News view more...