ਹੋਰ ਖਬਰਾਂ

ਮਹਿਲਾ ਅਧਿਆਪਕਾਂ ਨੇ ਰੱਖਿਆ ਪੰਜਾਬ ਸਰਕਾਰ ਦੀ ਬੇੜੀ ਡੁੱਬਣ ਦਾ ਵਰਤ

By Joshi -- October 27, 2018 11:10 am -- Updated:Feb 15, 2021

ਮਹਿਲਾ ਅਧਿਆਪਕਾਂ ਨੇ ਰੱਖਿਆ ਪੰਜਾਬ ਸਰਕਾਰ ਦੀ ਬੇੜੀ ਡੁੱਬਣ ਦਾ ਵਰਤ, ਪਟਿਆਲਾ: ਪਿਛਲੇ ਕੁਝ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕਾਂ ਵਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਹੀ ਅੱਜ ਕਰਵਾ ਚੌਥ ਵਾਲੇਦਿਨ ਮਹਿਲਾ ਅਧਿਆਪਕਾਂ ਵੱਲੋਂ ਮਹਿੰਦੀ ਨਾਲ ਆਪਣੇ ਹੱਥਾਂ 'ਤੇ ਪੰਜਾਬ ਸਰਕਾਰ ਮੁਰਦਾਬਾਦ ਲਿਖਵਾ ਕੇ ਆਪਣੀ ਅੰਦਰਲੀ ਭੜਾਸ ਕੱਢੀ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਸਾਂਝਾ ਅਧਿਆਪਕ ਮੋਰਚਾ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਕਰਕੇ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕਰ ਰਹੇ ਸਨ ਜਿਸ ਦੌਰਾਨ ਕਈ ਅਧਿਆਪਕਾਂ ਦੀ ਹਾਲਤ ਵੀ ਵਿਗੜ ਗਈ ਸੀ।

ਹੋਰ ਪੜ੍ਹੋ: ਅਧਿਆਪਕਾਂ ਦਾ ਰੋਸ ਪ੍ਰਦਰਸ਼ਨ : ਮੁੱਖ ਮੰਤਰੀ ਨਾਲ ਇਸ ਦਿਨ ਦੀ ਮੀਟਿੰਗ ਹੋਈ ਤੈਅ, ਚਿੱਠੀ ਲੈ ਕੇ ਪੁੱਜੇ ਐਸ.ਡੀ.ਐਮ ਅਨਮੋਲ ਧਾਲੀਵਾਲ

ਦੱਸਿਆ ਜਾ ਰਿਹਾ ਹੈ ਕਿ ਇਸ ਸੰਘਰਸ਼ ਦੇ ਤਹਿਤ ਅੱਜ ਲੜੀਵਾਰ ਭੁੱਖ-ਹੜਤਾਲ 'ਚ ਕਰਵਾਚੌਥ ਵਾਲੇ ਦਿਨ 16 ਮਹਿਲਾਵਾਂ 24 ਘੰਟੇ ਭੁੱਖ ਹੜਤਾਲ 'ਤੇ ਬੈਠੀਆਂ ਹਨ, ਜਿੰਨ੍ਹਾਂ ਨੇ ਆਪਣੇ ਹੱਥਾਂ ਉੱਤੇ ਮਹਿੰਦੀ ਦੇ ਦੌਰਾਨ ਪੰਜਾਬ ਸਰਕਾਰ ਮੁਰਦਾਬਾਦ ਲਿਖਵਾਇਆ ਹੈ।

—PTC News