Fri, Apr 26, 2024
Whatsapp

ਵੱਡੀ ਖਬਰ !  ਹੁਣ Paytm ਚਲਾਉਣ ਵਾਲਿਆਂ ਨੂੰ ਲੱਗੇਗਾ ਵੱਡਾ ਝਟਕਾ

Written by  Shanker Badra -- September 18th 2020 03:48 PM -- Updated: September 18th 2020 05:37 PM
ਵੱਡੀ ਖਬਰ !  ਹੁਣ Paytm ਚਲਾਉਣ ਵਾਲਿਆਂ ਨੂੰ ਲੱਗੇਗਾ ਵੱਡਾ ਝਟਕਾ

ਵੱਡੀ ਖਬਰ !  ਹੁਣ Paytm ਚਲਾਉਣ ਵਾਲਿਆਂ ਨੂੰ ਲੱਗੇਗਾ ਵੱਡਾ ਝਟਕਾ

ਵੱਡੀ ਖਬਰ !  ਹੁਣ Paytm ਚਲਾਉਣ ਵਾਲਿਆਂ ਨੂੰ ਲੱਗੇਗਾ ਵੱਡਾ ਝਟਕਾ:ਨਵੀਂ ਦਿੱਲੀ : ਜੇ ਤੁਸੀਂ ਪੇਟੀਐਮ ਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ,ਕਿਉਂਕਿ ਪ੍ਰਸਿੱਧ ਮੋਬਾਈਲ ਭੁਗਤਾਨ ਐਪ ਪੇਟੀਐੱਮ ਨੂੰ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਯੂਜਰ ਇਸ ਐਪ ਨੂੰ ਡਾਊਨਲੋਡ ਨਹੀਂ ਕਰ ਪਾ ਰਹੇ ਹਨ। ਪੇਟੀਐੱਮ ਸਰਚ ਕਰਨ 'ਤੇ ਕੰਪਨੀ ਦੇ ਹੋਰ ਐਪਸ Paytm for business, Paytm money, Paytm Mall ਅਜੇ ਵੀ ਪਲੇਅ ਸਟੋਰ 'ਤੇ ਮੌਜੂਦ ਹਨ। [caption id="attachment_431870" align="aligncenter" width="300"] ਵੱਡੀ ਖਬਰ !  ਹੁਣ Paytm ਚਲਾਉਣ ਵਾਲਿਆਂ ਨੂੰ ਲੱਗੇਗਾ ਵੱਡਾ ਝਟਕਾ[/caption] ਪੇਟੀਐੱਮ ਨੂੰ ਸਿਰਫ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ ਪਰ ਜੇ ਤੁਸੀਂ ਆਈਫੋਨ ਉਪਭੋਗਤਾ ਹੋ ਤਾਂ ਐਪ ਸਟੋਰ 'ਤੇ ਇਹ ਐਪ ਅਜੇ ਵੀ ਮੌਜੂਦ ਹੈ। ਹਾਲਾਂਕਿ ਅਜੇ ਤੱਕ Google Play Store ਤੋਂPaytm ਨੂੰ ਹਟਾਉਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਇਸ ਦੇ ਬਾਰੇ ਕੁਝ ਵੀ ਸਪੱਸਟ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਹੈ ਕਿ Google ਨੇ ਇਹ ਫ਼ੈਸਲਾ ਕਿਉਂ ਲਿਆ ਹੈ। [caption id="attachment_431869" align="aligncenter" width="300"] ਵੱਡੀ ਖਬਰ !  ਹੁਣ Paytm ਚਲਾਉਣ ਵਾਲਿਆਂ ਨੂੰ ਲੱਗੇਗਾ ਵੱਡਾ ਝਟਕਾ[/caption] ਜੇਕਰ ਤੁਹਾਡੇ ਫ਼ੋਨ 'ਚਪਹਿਲਾਂ ਹੀ Paytm ਮੌਜੂਦ ਹੈ ਤਾਂ ਤੁਸੀਂ ਹੁਣ ਵੀ ਇਸਦੀ ਵਰਤੋਂ ਕਰ ਸਕਦੇ ਹੋ। ਦੱਸ ਦੇਈਏ ਕਿ ਇਸ ਐਪ ਦੀ ਮਦਦ ਨਾਲ ਨਾ ਸਿਰਫ ਰੀਚਾਰਜ ਕੀਤਾ ਜਾਂਦਾ ਹੈ, ਬਲਕਿ ਛੋਟੀ -ਵੱਡੀ ਪੇਮੈਂਟ ਤੋਂ ਲੈ ਕੇ ਖਰੀਦਦਾਰੀ ਅਤੇ ਨਿਵੇਸ਼ ਤੱਕ ਹਰ ਚੀਜ਼ ਲਈ ਇਸ ਐਪ ਦਾਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। -PTCNews


Top News view more...

Latest News view more...