Sat, Apr 27, 2024
Whatsapp

ਕੋਰੋਨਾ ਸੰਕਟ ਵਿਚਾਲੇ ਡਿਜੀਟਲ ਗੋਲਡ ਦੇ ਕਾਰੋਬਾਰ 'ਚ ਇਜ਼ਾਫਾ,Paytm ਦੇ ਰਿਹਾ ਦੀਵਾਲੀ ਤੋਹਫ਼ਾ

Written by  Jagroop Kaur -- November 13th 2020 01:23 PM
ਕੋਰੋਨਾ ਸੰਕਟ ਵਿਚਾਲੇ ਡਿਜੀਟਲ ਗੋਲਡ ਦੇ ਕਾਰੋਬਾਰ 'ਚ ਇਜ਼ਾਫਾ,Paytm ਦੇ ਰਿਹਾ ਦੀਵਾਲੀ ਤੋਹਫ਼ਾ

ਕੋਰੋਨਾ ਸੰਕਟ ਵਿਚਾਲੇ ਡਿਜੀਟਲ ਗੋਲਡ ਦੇ ਕਾਰੋਬਾਰ 'ਚ ਇਜ਼ਾਫਾ,Paytm ਦੇ ਰਿਹਾ ਦੀਵਾਲੀ ਤੋਹਫ਼ਾ

ਕੋਰੋਨਾ ਸੰਕਟ ਵਿਚਾਲੇ ਡਿਜੀਟਲ ਗੋਲਡ ਦੀ ਵਿਕਰੀ 'ਚ ਕਾਫੀ ਤੇਜ਼ੀ ਆਈ ਹੈ। ਭਾਰਤ ਦੇ ਘਰੇਲੂ ਡਿਜੀਟਲ ਵਿੱਤੀ ਸੇਵਾਵਾਂ ਦੇ ਪਲੇਟਫਾਰਮ ਪੇਅਟੀਮ ਨੇ ਅੱਜ ਐਲਾਨ ਕੀਤਾ ਹੈ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਇਸ ਨੇ ਡਿਜੀਟਲ ਸੋਨੇ ਦੇ ਲੈਣ-ਦੇਣ ਵਿੱਚ 2 ਗੁਣਾ ਵਾਧਾ ਦਰਜ ਕੀਤਾ ਹੈ। ਇਸ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਬਾਅਦ, ਨਵੇਂ ਉਪਭੋਗਤਾਵਾਂ ਵਿੱਚ 50 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਅਤੇ ਐਵਰੇਜ ਆਰਡਰ ਵੈਲਯੂ 'ਚ 60 ਪ੍ਰਤੀਸ਼ਤ ਦਾ ਵਾਧਾ ਹੈ।Paytm ਦੇ ਪਲੇਟਫਾਰਮ ਤੋਂ ਹੁਣ ਤੱਕ 75 ਮਿਲੀਅਨ ਕਸਟਮਰਸ ਨੇ 5000 ਕਿਲੋ ਸੋਨੇ ਦੀ ਟ੍ਰਾਂਜੈਕਸ਼ਨ ਕੀਤੀ ਹੈ। Paytm Gold Cashback Offer: Get Extra Gold Worth Up to Rs. 1,500 For Free ਦੱਸ ਦਈਏ ਕਿ ਪੇਅ. ਟੀ. ਐੱਮ. ਨੇ ਹੁਣ ਪੇਅ. ਟੀ. ਐੱਮ. ਗੋਲਡ ਸੇਵਾ ਦਾ ਵਿਸਤਾਰ ਪੇਅ. ਟੀ. ਐੱਮ. ਮਨੀ 'ਚ ਵੀ ਕਰ ਦਿੱਤਾ ਹੈ। ਇਸ ਨਾਲ ਯੂਜ਼ਰਸ ਹੁਣ ਦੋਹਾਂ 'ਚ ਕਿਸੇ ਵੀ ਪਲੇਟਫਾਰਮਸ ਤੋਂ ਸੋਨੇ ਦੀ ਖਰੀਦ-ਵਿਕਰੀ ਕਰ ਸਕਦੇ ਹਨ। ਰਿਪੋਰਟ ਮੁਤਾਬਕ ਐੱਮ. ਸੀ. ਐਕਸ. ਗੋਲਡ ਨੇ 10 ਸਾਲ ਲਈ 159 ਫ਼ੀਸਦੀ, 5 ਸਾਲ ਲਈ 99 ਅਤੇ ਇਕ ਸਾਲ ਲਈ 33 ਫ਼ੀਸਦੀ ਦਾ ਰਿਟਰਨ ਦਿੱਤਾ ਹੈ।ਨਿਫਟੀ ਨੇ ਪਿਛਲੇ 10 ਸਾਲਾਂ 'ਚ 93 ਫ਼ੀਸਦੀ, 5 ਸਾਲਾਂ 'ਚ 50 ਅਤੇ ਇਕ ਸਾਲ 'ਚ 3 ਫ਼ੀਸਦੀ ਦਾ ਰਿਟਰਨ ਦਿੱਤਾ ਹੈ। Looking to buy gold this Diwali season? You can try these digital gold  purchase options | Technology News – India TV ਡਾਓ ਜੋਨਸ ਨੇ ਪਿਛਲੇ 10 ਸਾਲਾਂ 'ਚ 154 ਫ਼ੀਸਦੀ, 5 ਸਾਲਾਂ 'ਚ 61 ਅਤੇ 1 ਸਾਲ 'ਚ 6 ਫ਼ੀਸਦੀ ਦਾ ਰਿਟਰਨ ਦਿੱਤਾ ਹੈ। ਗਾਹਕਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦੇ ਹੋਏ ਪੇਅ. ਟੀ. ਐੱਮ. ਨੇ Paytm ਸੇਵਾ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਯੂਜ਼ਰਸ 1 ਕਰੋੜ ਤੱਕ ਦੀ ਵੈਲਯੂ ਦਾ ਗੋਲਡ ਇਕ ਵਾਰ 'ਚ ਐਪ 'ਤੇ ਖਰੀਦ ਸਕਦੇ ਹਨ। ਪਹਿਲਾਂ ਇਸ ਦੀ ਲਿਮਿਟ 2 ਲੱਖ ਤੱਕ ਸੀ। ਇਸ ਨੂੰ 50 ਗੁਣਾ ਵਧਾ ਕੇ 1 ਕਰੋੜ ਤੱਕ ਕਰ ਦਿੱਤਾ ਗਿਆ ਹੈ।Paytm launches digital gold with MMTC-PAMP | FactorDaily

ਲੰਬੇ ਸਮੇਂ ਤੱਕ ਜਾਰੀ ਰੱਖਣ ਲਈ ਕੀਤਾ ਜਾਵੇਗਾ ਪ੍ਰਬੰਧ

Paytm money ਦੇ ਸੀਈਓ ਵਰੁਣ ਸ਼੍ਰੀਧਰ ਨੇ ਕਿਹਾ, “ਜਿਵੇਂ ਕਿ ਮਹਾਂਮਾਰੀ ਜਾਰੀ ਹੈ, ਪੇਟੀਐਮ ਦੇ ਡਿਜੀਟਲ ਸੋਨੇ ਨੇ ਭਾਰਤੀਆਂ ਤੋਂ ਭਾਰੀ ਰੁਚੀ ਪੈਦਾ ਕੀਤੀ ਹੈ। ਜੋ ਇਨ੍ਹਾਂ ਅਨਿਸ਼ਚਿਤ ਸਮੇਂ ਦੌਰਾਨ ਨਿਵੇਸ਼, ਨਿੱਜੀ ਵਰਤੋਂ ਅਤੇ ਉਪਹਾਰ ਦੇ ਉਦੇਸ਼ ਲਈ ਸੋਨਾ ਖਰੀਦਣਾ ਜਾਰੀ ਰੱਖਣਾ ਚਾਹੁੰਦੇ ਹਨ ਰੱਖ ਸਕਦੇ ਹਨ। ਇਸ ਦੇ ਨਾਲ ਹੀ ਵਰੁਣ ਸ਼੍ਰੀਧਰ ਵੱਲੋਂ ਉਮੀਦ ਵੀ ਜਤਾਈ ਜਾ ਰਹੀ ਹੈ ਕਿ ਅਸੀਂ ਭਵਿੱਖ ਵਿੱਚ ਇਸ ਰੁਝਾਨ ਵਿੱਚ ਤੇਜ਼ੀ ਲਿਆਉਣ ਦਾ ਵਿਸ਼ਵਾਸ ਰੱਖਦੇ ਹਾਂ, ਮਹਾਂਮਾਰੀ ਦੇ ਖ਼ਤਮ ਹੋਣ ਤੋਂ ਬਾਅਦ ਵੀ ਇਸ ਨੂੰ ਜਾਰੀ ਰੱਖਿਆ ਜਾਵੇਗਾ।ਕਿਓਂਕਿ ਡਿਜੀਟਲ ਸੋਨੇ ਦੀ ਖਰੀਦ ਅਤੇ ਪਹੁੰਚ ਅਸਾਨ ਹੈ।

Top News view more...

Latest News view more...