ਅਜੀਬ ਤਾਨਾਸ਼ਾਹੀ ਫ਼ਰਮਾਨ : ਜੇ ਮੁਸ਼ੱਰਫ਼ ਫਾਂਸੀ ਤੋਂ ਪਹਿਲਾਂ ਮਰ ਗਿਆ ਤਾਂ ਲਾਸ਼ 3 ਦਿਨ ਤੱਕ ਚੌਕ ‘ਤੇ ਲਟਕਾ ਦਿੱਤੀ ਜਾਵੇਂ

Pervez Musharraf body Islamabad central square hang for 3 days : Pak court
ਅਜੀਬ ਤਾਨਾਸ਼ਾਹੀ ਫ਼ਰਮਾਨ : ਜੇ ਮੁਸ਼ੱਰਫ਼ ਫਾਂਸੀ ਤੋਂ ਪਹਿਲਾਂ ਮਰ ਗਿਆ ਤਾਂ ਲਾਸ਼3 ਦਿਨ ਤੱਕ ਚੌਕ 'ਤੇ ਲਟਕਾ ਦਿੱਤੀ ਜਾਵੇਂ 

ਅਜੀਬ ਤਾਨਾਸ਼ਾਹੀ ਫ਼ਰਮਾਨ : ਜੇ ਮੁਸ਼ੱਰਫ਼ ਫਾਂਸੀ ਤੋਂ ਪਹਿਲਾਂ ਮਰ ਗਿਆ ਤਾਂ ਲਾਸ਼ 3 ਦਿਨ ਤੱਕ ਚੌਕ ‘ਤੇ ਲਟਕਾ ਦਿੱਤੀ ਜਾਵੇਂ:ਇਸਲਾਮਾਬਾਦ : ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਮੰਗਲਵਾਰ ਨੂੰ ਦੇਸ਼ਧ੍ਰੋਹ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਪੇਸ਼ਾਵਰ ਹਾਈ ਕੋਰਟ ਦੇ ਚੀਫ ਜਸਟਿਸ ਵਕਾਰ ਅਹਿਮਦ ਸੇਠ ਦੀ ਪ੍ਰਧਾਨਗੀ ਵਿਚ ਵਿਸ਼ੇਸ਼ ਅਦਾਲਤ ਦੀ 3 ਮੈਂਬਰੀ ਬੈਂਚ ਨੇ ਮੁਸ਼ੱਰਫ ਖ਼ਿਲਾਫ਼ ਸਖ਼ਤ ਫੈਸਲਾ ਸੁਣਾਇਆ ਹੈ।

ਪਾਕਿਸਤਾਨ ‘ਚ ਸੰਵਿਧਾਨ ਦੇ ਉਲਟ ਜਾ ਕੇ ਐਮਰਜੈਂਸੀ ਲਗਾਉਣ ਦੇ ਮਾਮਲੇ ‘ਚ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੇ ਫ਼ੈਸਲੇ ਦਾ ਵਿਵਰਨ ਅਦਾਲਤ ਨੇ ਜਾਰੀ ਕੀਤਾ ਹੈ। ਇਸ ਤੋਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਭਗੌੜੇ (ਮੁਸ਼ੱਰਫ਼) ਨੂੰ ਫੜਿਆ ਜਾਵੇ ਤੇ ਕਾਨੂੰਨ ਮੁਤਾਬਿਕ ਸਜ਼ਾ ਦਿੱਤੀ ਜਾਵੇ।

ਜੇਕਰ ਅਜਿਹਾ ਨਾ ਹੋ ਸਕੇ ਤੇ ਉਹ ਫਾਂਸੀ ਤੋਂ ਪਹਿਲਾ ਹੀ ਮਰ ਜਾਵੇ ਤਾਂ ਉਸ ਦੀ ਲਾਸ਼ ਨੂੰ ਘਸੀਟ ਕੇ ਚੌਕ ‘ਤੇ ਲਿਆਂਦਾ ਜਾਵੇ ਤੇ ਤਿੰਨ ਦਿਨ ਤੱਕ ਉਸ ਦੀ ਲਾਸ਼ ਨੂੰ ਚੌਕ ‘ਚ ਲਟਕਾਇਆ ਜਾਵੇ। ਵਿਸ਼ੇਸ਼ ਅਦਾਲਤ ਦੀ ਤਿੰਨ ਮੈਂਬਰੀ ਜਸਟਿਸ ਬੈਂਚ ਨੇ ਇਕ ਦੇ ਮੁਕਾਬਲੇ ਦੋ ਦੇ ਬਹੁਮਤ ਨਾਲ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਨੂੰ ਮੌਤ ਦੀ ਸਜ਼ਾ ਸੁਣਾਈ ਹੈ।

ਜ਼ਿਕਰਯੋਗ ਹੈ ਕਿ 3 ਨਵੰਬਰ, 2007 ਨੂੰ ਐਮਰਜੈਂਸੀ ਸਥਿਤੀ ਲਈ ਮੁਸ਼ੱਰਫ ‘ਤੇ ਦਸੰਬਰ 2013 ਵਿਚ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਉਹਨਾਂ ਨੂੰ 31 ਮਾਰਚ, 2014 ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਮਾਮਲੇ ਵਿਚ ਉਹਨਾਂ ਵਿਰੁੱਧ 2014 ਵਿਚ ਦੋਸ਼ ਤੈਅ ਕੀਤੇ ਗਏ ਸਨ। ਫਿਲਹਾਲ ਪਰਵੇਜ਼ ਮੁਸ਼ਰਫ ਇਸ ਸਮੇਂ ਦੁਬਈ ਵਿੱਚ ਹਨ।
-PTCNews