Fri, Apr 26, 2024
Whatsapp

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ 5ਵੇਂ ਦਿਨ ਹੋਇਆ ਵਾਧਾ ,ਜਾਣੋਂ ਅੱਜ ਦਾ ਰੇਟ

Written by  Shanker Badra -- September 03rd 2018 10:52 AM -- Updated: September 03rd 2018 10:54 AM
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ 5ਵੇਂ ਦਿਨ ਹੋਇਆ ਵਾਧਾ ,ਜਾਣੋਂ ਅੱਜ ਦਾ ਰੇਟ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ 5ਵੇਂ ਦਿਨ ਹੋਇਆ ਵਾਧਾ ,ਜਾਣੋਂ ਅੱਜ ਦਾ ਰੇਟ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ 5ਵੇਂ ਦਿਨ ਹੋਇਆ ਵਾਧਾ ,ਜਾਣੋਂ ਅੱਜ ਦਾ ਰੇਟ:ਨਵੀਂ ਦਿੱਲੀ : ਦੇਸ਼ ਭਰ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ,ਜਿਸ ਕਾਰਨ ਆਮ ਆਦਮੀ ਦੀ ਜੇਬ ‘ਤੇ ਬੋਝ ਵਧਦਾ ਜਾ ਰਿਹਾ ਹੈ।ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ 5ਵੇਂ ਦਿਨ ਵੀ ਵਾਧਾ ਹੋਇਆ ਹੈ।ਦਿੱਲੀ 'ਚ ਪੈਟਰੋਲ 31 ਪੈਸੇ ਅਤੇ ਡੀਜ਼ਲ 39 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।ਦਿੱਲੀ ਵਿਚ ਅੱਜ ਪੈਟਰੋਲ 79.15 ਰੁਪਏ ਅਤੇ ਡੀਜ਼ਲ 71.15 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਇਸ ਤੋਂ ਇਲਾਵਾ ਮੁੰਬਈ 'ਚ ਪੈਟਰੋਲ ਦੀ ਕੀਮਤ 86.56 ਰੁਪਏ ਅਤੇ ਡੀਜ਼ਲ ਦੀ ਕੀਮਤ 75.54 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ। ਸਰਕਾਰ ਮੁਤਾਬਕ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੱਚੇ ਤੇਲ ਦਾ ਭਾਅ ਵਧਣ ਕਾਰਨ ਹੋਇਆ ਹੈ।ਦੱਸ ਦਈਏ ਕਿ ਦੇਸ਼ ਵਿੱਚ ਕੱਚੇ ਤੇਲ ਤੋਂ ਤੇਲ ਤਿਆਰ ਕਰਨ ਵਿੱਚ ਲਾਗਤ ਕਾਫ਼ੀ ਜ਼ਿਆਦਾ ਹੈ ਅਤੇ ਕੱਚੇ ਤੇਲ ਦੀ ਕੀਮਤ 76.68 ਡਾਲਰ ਪ੍ਰਤੀ ਬੈਰਲ ਪਹੁੰਚ ਚੁੱਕੀ ਹੈ। -PTCNews


Top News view more...

Latest News view more...