Fri, Apr 26, 2024
Whatsapp

ਹੁਣ ਹੋਰ ਮਹਿੰਗਾ ਹੋਵੇਗਾ ਪੈਟਰੋਲ ਤੇ ਡੀਜ਼ਲ!! ਜਾਣੋ ਕਿਉਂ

Written by  Jashan A -- February 16th 2019 03:01 PM -- Updated: February 16th 2019 03:44 PM
ਹੁਣ ਹੋਰ ਮਹਿੰਗਾ ਹੋਵੇਗਾ ਪੈਟਰੋਲ ਤੇ ਡੀਜ਼ਲ!! ਜਾਣੋ ਕਿਉਂ

ਹੁਣ ਹੋਰ ਮਹਿੰਗਾ ਹੋਵੇਗਾ ਪੈਟਰੋਲ ਤੇ ਡੀਜ਼ਲ!! ਜਾਣੋ ਕਿਉਂ

ਹੁਣ ਹੋਰ ਮਹਿੰਗਾ ਹੋਵੇਗਾ ਪੈਟਰੋਲ ਤੇ ਡੀਜ਼ਲ!! ਜਾਣੋ ਕਿਉਂ,ਨਵੀਂ ਦਿੱਲੀ: ਦਿਨ ਬ ਦਿਨ ਲਗਾਤਾਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਰੱਖਿਆ ਹੋਇਆ ਹੈ। ਪੈਟਰੋਲ ਅਤੇ ਡੀਜ਼ਲ ਦੇ ਮੁੱਲ ਆਉਣ ਵਾਲੇ ਦਿਨਾਂ 'ਚ ਹੋਰ ਚੜ੍ਹ ਸਕਦੇ ਹਨ। ਇਸ ਦਾ ਮੁਖ ਕਾਰਨ ਇਹ ਹੈ ਕਿ ਤੇਲ ਸਪਲਾਈ ਕਰਨ ਵਾਲੇ ਦੇਸ਼ਾਂ ਦੇ ਸਮੂਹ ਓਪੇਕ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਉਤਪਾਦਨ ਘਟਾਉਣ ਨਾਲ ਕੱਚੇ ਤੇਲ 'ਚ ਤੇਜ਼ੀ ਵਧ ਰਹੀ ਹੈ। [caption id="attachment_257396" align="aligncenter" width="300"]petrol ਹੁਣ ਹੋਰ ਮਹਿੰਗਾ ਹੋਵੇਗਾ ਪੈਟਰੋਲ ਤੇ ਡੀਜ਼ਲ!! ਜਾਣੋ ਕਿਉਂ[/caption] ਬ੍ਰੈਂਟ ਕੱਚੇ ਤੇਲ ਦੀ ਕੀਮਤ ਇਸ ਸਾਲ ਪਹਿਲੀ ਵਾਰ 66 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਈ, ਜੋ 3 ਮਹੀਨੇ 'ਚ ਸਭ ਤੋਂ ਜ਼ਿਆਦਾ ਹੈ। ਬੀਤੇ ਇਕ ਹਫਤੇ 'ਚ ਬ੍ਰੈਂਟ ਦੀ ਕੀਮਤ 6.7 ਫੀਸਦੀ ਅਤੇ ਡਬਲਿਊ. ਟੀ. ਆਈ. ਦੀ 5.4 ਫੀਸਦੀ ਵਧੀ ਹੈ। ਸਾਊਦੀ ਅਰਬ ਨੇ ਕਿਹਾ ਹੈ ਕਿ ਉਹ ਮਾਰਚ 'ਚ ਰੋਜ਼ਾਨਾ 5 ਲੱਖ ਬੈਰਲ ਦੀ ਹੋਰ ਕਟੌਤੀ ਕਰ ਸਕਦਾ ਹੈ। [caption id="attachment_257397" align="aligncenter" width="300"]petrol ਹੁਣ ਹੋਰ ਮਹਿੰਗਾ ਹੋਵੇਗਾ ਪੈਟਰੋਲ ਤੇ ਡੀਜ਼ਲ!! ਜਾਣੋ ਕਿਉਂ[/caption] ਲਿਹਾਜਾ ਕੌਮਾਂਤਰੀ ਬਾਜ਼ਾਰ 'ਚ ਸਪਲਾਈ ਘੱਟ ਹੋਣ ਨਾਲ ਬ੍ਰੈਂਟ ਦੀ ਕੀਮਤ 70 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਸਕਦੀ ਹੈ। ਜਿਸ ਕਾਰਨ ਪੈਟਰੋਲ ਅਤੇ ਡੀਜ਼ਲ ਦੀਨਾ ਕੀਮਤਾਂ 'ਚ ਕਾਫੀ ਵਾਧਾ ਹੋ ਸਕਦਾ ਹੈ ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। -PTC News


Top News view more...

Latest News view more...