ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ, ਜਾਣੋਂ ਆਪਣੇ ਸ਼ਹਿਰ ਦਾ ਰੇਟ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ, ਜਾਣੋਂ ਆਪਣੇ ਸ਼ਹਿਰ ਦਾ ਰੇਟ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ, ਜਾਣੋਂ ਆਪਣੇ ਸ਼ਹਿਰ ਦਾ ਰੇਟ:ਨਵੀਂ ਦਿੱਲੀ : ਕੋਰੋਨਾ ਦੇ ਮੀਟਰ ਦੀ ਰਿਕਾਰਡ ਰਫ਼ਤਾਰ ਵਾਂਗ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵੀ ਬੇਲਗ਼ਾਮ ਹੋ ਚੁੱਕੀ ਹੈ,ਜਿਸ ਨੇ ਦੇਸ਼ ਦੀ ਜਨਤਾ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਬੁੱਧਵਾਰ ਨੂੰ ਡੀਜ਼ਲ ਦੀਆਂ ਕੀਮਤਾਂ ‘ਚ ਇਕ ਵਾਰ ਫ਼ਿਰ ਵਾਧਾ ਦਰਜ ਕੀਤਾ ਗਿਆ, ਜਦਕਿ ਪੈਟਰੋਲ ਦੀ ਕੀਮਤਾਂ ਸਥਿਰ ਹਨ। ਸਰਕਾਰੀ ਤੇਲ ਕੰਪਨੀਆਂ ਪਿਛਲੇ ਕੁਝ ਦਿਨਾਂ ਤੋਂ ਸਿਰਫ਼ ਡੀਜ਼ਲ ਦਾ ਰੇਟ ਵਾਧਾ ਰਹੀਆਂ ਹਨ।

ਮਿਲੀ ਜਾਣਕਾਰੀ ਅਨੁਸਾਰ ਦਿੱਲੀ ‘ਚ ਅੱਜ ਡੀਜ਼ਲ ਦੀਆਂ ਕੀਮਤਾਂ ‘ਚ 13 ਪੈਸੇ ਦਾ ਵਾਧਾ ਹੋਇਆ ਹੈ ,ਜਦਕਿ ਸੋਮਵਾਰ ਨੂੰ ਦਿੱਲੀ ‘ਚ ਡੀਜ਼ਲ ਦੀਆਂ ਕੀਮਤਾਂ ‘ਚ 11 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ। ਇਸ ਨਾਲ ਦਿੱਲੀ ‘ਚ ਡੀਜ਼ਲ ਦੀ ਕੀਮਤ 81.18 ਰੁਪਏ ‘ਤੇ ਪਹੁੰਚ ਗਈ ਹੈ ਜੋ ਕਿ ਦੇਸ਼ ਭਰ ‘ਚ ਸਭ ਤੋਂ ਜ਼ਿਆਦਾ ਹੈ। ਮੰਗਲਵਾਰ ਨੂੰ ਪੈਟਰੋਲ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ।

ਕੀ ਹੈ ਤੁਹਾਡੇ ਸ਼ਹਿਰ ਦਾ ਰੇਟ :

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ, ਜਾਣੋਂ ਆਪਣੇ ਸ਼ਹਿਰ ਦਾ ਰੇਟ

ਦਿੱਲੀ ‘ਚ ਡੀਜਲ ਇਸ ਵਕਤ 81.18 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ,ਜਦਕਿ ਪੈਟਰੋਲ 80.43 ਪ੍ਰਤੀ ਲੀਟਰ ਹੈ। ਜੇਕਰ ਮੁੰਬਈ ਦੀ ਗੱਲ ਕਰੀਏ ਤਾਂ ਇੱਥੇ ਪੈਟਰੋਲ 87.19 ਤੇ ਡੀਜ਼ਲ 79.40 ਰੁਪਏ ਪ੍ਰਤੀ ਲੀਟਰ ਹੈ। ਚੇੱਨਈ ‘ਚ ਡੀਜ਼ਲ 78.22 ਰੁਪਏ ਪ੍ਰਤੀ ਲੀਟਰ ਹੈ, ਜਦਕਿ ਪੈਟਰੋਲ 83.63 ਵਿੱਕ ਰਿਹਾ ਹੈ।

ਇਸ ਦੇ ਇਲਾਵਾ ਕੋਲਕਾਤਾ ‘ਚ ਡੀਜ਼ਲ 76.33 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ, ਉੱਥੇ ਪੈਟਰੋਲ 82.10 ਪ੍ਰਤੀ ਲੀਟਰ ਹੈ। ਨੋਇਡਾ ਦੀ ਗੱਲ ਕਰੀਏ ਤਾਂ ਪੈਟਰੋਲ 81.08 ਰੁਪਏ ਪ੍ਰਤੀ ਲੀਟਰ ਹੈ ਜਦਕਿ ਡੀਜ਼ਲ 73.13 ਰੁਪਏ ਪ੍ਰਤੀ ਲੀਟਰ ‘ਚ ਵਿੱਕ ਰਿਹਾ ਹੈ। ਪਟਨਾ ‘ਚ ਪੈਟਰੋਲ 83.31 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 78.05 ਰੁਪਏ ਪ੍ਰਤੀ ਲੀਟਰ ਹੈ। ਲਖਨਊ ‘ਚ ਪੈਟਰੋਲ 80.98 ਰੁਪਏ ਪ੍ਰਤੀ ਲੀਟਰ ਤੇ ਪੈਟਰੋਲ 73.03 ਰੁਪਏ ਪ੍ਰਤੀ ਲੀਟਰ ਹੈ।
-PTCNews