Sat, Apr 27, 2024
Whatsapp

ਜ਼ਿਮਨੀ ਚੋਣਾਂ 2019 ਦੇ ਨਤੀਜੇ: ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ 2765 ਵੋਟਾਂ ਨਾਲ ਅੱਗੇ

Written by  Jashan A -- October 24th 2019 09:59 AM
ਜ਼ਿਮਨੀ ਚੋਣਾਂ 2019 ਦੇ ਨਤੀਜੇ: ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ 2765 ਵੋਟਾਂ ਨਾਲ ਅੱਗੇ

ਜ਼ਿਮਨੀ ਚੋਣਾਂ 2019 ਦੇ ਨਤੀਜੇ: ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ 2765 ਵੋਟਾਂ ਨਾਲ ਅੱਗੇ

ਜ਼ਿਮਨੀ ਚੋਣਾਂ 2019 ਦੇ ਨਤੀਜੇ: ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ 2765 ਵੋਟਾਂ ਨਾਲ ਅੱਗੇ,ਫਗਵਾੜਾ: ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦਾਖਾ, ਜਲਾਲਾਬਾਦ, ਫਗਵਾੜਾ ਤੇ ਮੁਕੇਰੀਆਂ 'ਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਈਆਂ ਸਨ, ਜਿਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। ਇਸੇ ਤਰ੍ਹਾਂ ਫਗਵਾੜਾ ਹਲਕੇ 'ਚ ਵੋਟਾਂ ਦੀ ਗਿਣਤੀ 8 ਵਜੇ ਤੋਂ ਸ਼ੁਰੂ ਕਰ ਦਿੱਤੀ ਗਈ, ਜਿਸ ਦੌਰਾਨ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ 2765 ਵੋਟਾਂ ਨਾਲ ਅੱਗੇ ਚੱਲ ਰਹੇ ਹਨ। Maharashtra 288 And Haryana 90 Assembly elections Results will come todayਤੁਹਾਨੂੰ ਦੱਸ ਦਈਏ ਕਿ ਫਗਵਾੜਾ ਸੀਟ ਭਾਜਪਾ ਵੱਲੋਂ ਰਾਜੇਸ਼ ਬਾਘਾ ਚੋਣ ਮੈਦਾਨ 'ਚ ਹਨ, ਉਥੇ ਹੀ ਕਾਂਗਰਸ ਪਾਰਟੀ ਵੱਲੋਂ ਬਲਵਿੰਦਰ ਸਿੰਘ ਧਾਲੀਵਾਲ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਤੋਂ ਇਲਾਵਾ ਸੰਤੋਸ਼ ਕੁਮਾਰ ਗੱਗੀ ਆਮ ਆਦਮੀ ਪਾਰਟੀ ਅਤੇ ਕਈ ਹੋਰ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਹਨ। ਹੋਰ ਪੜ੍ਹੋ: ਜ਼ਿਮਨੀ ਚੋਣਾਂ 2019 ਦੇ ਨਤੀਜੇ: ਮੁਕੇਰੀਆਂ ਤੋਂ ਕਾਂਗਰਸੀ ਉਮੀਦਵਾਰ ਇੰਦੂ ਬਾਲਾ 212 ਵੋਟਾਂ ਨਾਲ ਅੱਗੇ Punjab four assembly constituencies By-elections 2019 Results tomorrowਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਵੋਟਾਂ ਪਈਆਂ ਸਨ , ਜਿਨ੍ਹਾਂ ਦੇ ਨਤੀਜੇ ਅੱਜ ਐਲਾਨੇ ਜਾ ਰਹੇ ਹਨ। Punjab Bypolls Result Live Updates 2019 | Phagwara constituencyਇਸ ਦੌਰਾਨ ਅਕਾਲੀ -ਭਾਜਪਾ ,ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਚਾਰੇ ਸੀਟਾਂ ‘ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਸੀ। ਇਸ ਦੇ ਇਲਾਵਾ ਕੁੱਝ ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਸਨ। -PTC News


Top News view more...

Latest News view more...