
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਚ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲੇ ਨੌਜਵਾਨ ਨੇ 15 ਸਾਲ ਦੀ ਇਕ ਨਾਬਾਲਿਕ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸ਼ਰੀਰਕ ਸੰਬੰਧ ਬਣਾ ਲਏ ਹਨ।
ਪੜ੍ਹੋ ਹੋਰ ਖ਼ਬਰਾਂ : ਸਰਕਾਰੀ ਕਰਮਚਾਰੀਆਂ ਦੇ ਵੱਡੀ ਖ਼ਬਰ ! ਸਰਕਾਰ ਨੇ ਪੈਨਸ਼ਨ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ
ਇਸ ਮਾਮਲੇ ਦੀ ਪੋਲ ਉਸ ਸਮੇਂ ਖੁੱਲੀ ,ਜਦੋਂ ਅੱਜ ਲੜਕੀ ਨੇ ਇਕ ਬੱਚੇ ਨੂੰ ਸਿਵਲ ਹਸਪਤਾਲ ਵਿਚ ਜਨਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲੜਕੇ ਨੇ ਹੁਣ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਮਗਰੋਂ ਪੀੜਤ ਲੜਕੀ ਅਤੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਾਰਵਾਈ ਹੈ। ਪੁਲਿਸ ਅਧਿਕਾਰੀ ਨੇ ਲੜਕੀ ਅਤੇ ਪਰਿਵਾਰ ਵਾਲਿਆ ਦੇ ਬਿਆਨਾਂ ਦੇ ਅਧਾਰ 'ਤੇ ਵਿਕਾਸ ਪੁੱਤਰ ਚੰਦਰਭਾਨ 'ਤੇ ਮਾਮਲਾ ਦਰਜ ਕਰ ਲਿਆ ਹੈ।
ਓਧਰ ਪੁਲਿਸ ਅਧਿਕਾਰੀ ਸਤੀਸ਼ ਕੁਮਾਰ ਮੁਤਾਬਿਕ ਦੋਸ਼ੀ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਆਰੋਪੀ ਪੁਲਿਸ ਹਿਰਾਸਤ ਵਿਚ ਹੋਵੇਗਾ।