ਪਾਕਿਸਤਾਨ ਦੇ ਕਰਾਚੀ ‘ਚ ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ, 100 ਦੇ ਕਰੀਬ ਲੋਕ ਸਨ ਸਵਾਰ

PIA plane crashes near Karachi airport, 100 on board: Report
ਪਾਕਿਸਤਾਨ ਦੇ ਕਰਾਚੀ'ਚ ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ, 100 ਦੇ ਕਰੀਬ ਲੋਕ ਸਨ ਸਵਾਰ

ਪਾਕਿਸਤਾਨ ਦੇ ਕਰਾਚੀ ‘ਚ ਹਵਾਈ ਜਹਾਜ਼ ਹੋਇਆ ਹਾਦਸਾਗ੍ਰਸਤ, 100 ਦੇ ਕਰੀਬ ਲੋਕ ਸਨ ਸਵਾਰ:ਕਰਾਚੀ : ਪਾਕਿਸਤਾਨ ਦੇ ਕਰਾਚੀ’ਚ ਵੱਡਾ ਹਵਾਈ ਹਾਦਸਾ ਵਾਪਰਿਆ ਹੈ। ਓਥੇ ਲਾਹੌਰ ਤੋਂ ਕਰਾਚੀ ਜਾ ਰਿਹਾ ਹਵਾਈ ਜਹਾਜ਼ਹਾਦਸਾਗ੍ਰਸਤ ਹੋ ਗਿਆ ਹੈ।

ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦਾ ਹਵਾਈ ਜਹਾਜ਼ ਕਰਾਚੀ ਏਅਰਪੋਰਟ ਨੇੜੇ ਰਿਹਾਇਸ਼ੀ ਇਲਾਕੇ ਵਿਚ ਡਿੱਗ ਕੇ ਹਾਦਸਾਗ੍ਰਸਤ ਹੋ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਇਸ ਜਹਾਜ਼ ਵਿਚ 100 ਦੇ ਕਰੀਬ ਲੋਕ ਸਵਾਰ ਸਨ। ਇਹ ਹਵਾਈ ਜਹਾਜ਼ ਲਾਹੌਰ ਤੋਂ ਕਰਾਚੀ ਲਈ ਉਡਿਆ ਸੀ।
-PTCNews