PM ਮੋਦੀ ਨੇ ਸਰਹੱਦ 'ਤੇ ਜਵਾਨਾਂ ਨਾਲ ਮਨਾਈ ਦੀਵਾਲੀ, ਕਿਹਾ- ਤੁਸੀਂ ਹੋ ਤਾਂ, ਦੇਸ਼ ਦੇ ਤਿਉਹਾਰ ਨੇ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਰਡਰ 'ਤੇ ਤਾਇਨਾਤ ਜਵਾਨਾਂ ਨਾਲ ਦੀਵਾਲੀ ਮਨਾ ਰਹੇ ਹਨ। ਪੀ.ਐੱਮ. ਨਰਿੰਦਰ ਮੋਦੀ ਰਾਜਸਥਾਨ ਦੇ ਜੈਸਲਮੇਰ ਬਾਰਡਰ 'ਤੇ ਪਹੁੰਚ ਚੁੱਕੇ ਹਨ। ਉਨ੍ਹਾਂ ਨਾਲ ਸੀ.ਡੀ.ਐੱਸ ਵਿਪਨ ਰਾਵਤ, ਆਰਮੀ ਚੀਫ਼ ਐੱਮ.ਐੱਮ. ਨਰਵਾਨੇ ਅਤੇ ਬੀ.ਐੱਸ.ਐੱਫ਼. ਦੇ ਡੀਜੀ ਰਾਕੇਸ਼ ਅਸਥਾਨਾ ਵੀ ਮੌਜਦੂ ਹਨ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਜੈਸਲਮੇਰ ਬਾਰਡਰ ਦੀ ਲੌਂਗੋਂਵਾਲਾ ਚੌਕੀ 'ਤੇ ਦੇਸ਼ ਦੇ ਜਵਾਨਾਂ ਨਾਲ ਦੀਵਾਲੀ ਮਨਾਈ। ਇਸ ਮੌਕੇ ਉਹਨਾਂ ਨਾਲ ਸੀ.ਡੀ.ਐੱਸ ਵਿਪਨ ਰਾਵਤ, ਆਰਮੀ ਚੀਫ਼ ਐੱਮ.ਐੱਮ. ਨਰਵਾਨੇ ਅਤੇ ਬੀ.ਐੱਸ.ਐੱਫ਼. ਦੇ ਡੀਜੀ ਰਾਕੇਸ਼ ਅਸਥਾਨਾ ਵੀ ਮੌਜਦੂ ਸਨ।Today the strategy of India is clear. Today's India believes in the policy of understanding and making others understand. But if attempts are made to test us, the reply they receive is intense: PM Modi addresses soldiers in Jaisalmer on #Diwali pic.twitter.com/Kyc0BBLLhy — ANI (@ANI) November 14, 2020
ਪ੍ਰਧਾਨ ਮੰਤਰੀ ਮੋਦੀ ਨੇ ਜਵਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਤੁਹਾਨੂੰ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਤੇ 130 ਕਰੋੜ ਦੇਸ਼-ਵਾਸੀਆਂ ਵੱਲੋਂ ਦੀਵਾਲੀ ਦੀਆਂ ਵਧਾਈਆਂ। ਮੋਦੀ ਨੇ ਕਿਹਾ ਕਿ ਦੇਸ਼ ਦੀ ਸਰਹੱਦ 'ਤੇ ਹੋ, ਆਸਮਾਨ 'ਤੇ ਹੋ ਜਾਂ ਫਿਰ ਸਮੁੰਦਰ 'ਚ ਰਾਸ਼ਟਰ ਰੱਖਿਆ 'ਚ ਜੁਟੇ ਹੋਏ ਦੇਸ਼ ਦੀਆਂ ਧੀਆਂ ਅਤੇ ਪੁੱਤ ਹਰ ਸੁਰੱਖਿਆ ਬਲ, ਹਰ ਕਿਸੇ ਨੂੰ ਦੀਵਾਲੀ ਦੇ ਇਸ ਪਾਵਨ ਤਿਉਹਾਰ ਮੌਕੇ ਨਮਨ ਕਰਦਾ ਹਾਂ। ਮੋਦੀ ਨੇ ਅੱਗੇ ਕਿਹਾ ਕਿ ਤੁਸੀਂ ਹੋ ਤਾਂ ਦੇਸ਼ ਹੈ, ਦੇਸ਼ ਦੇ ਇਹ ਤਿਉਹਾਰ ਹਨ। ਉਹਨਾਂ ਕਿਹਾ ਕਿ ਜਿਨ੍ਹਾਂ ਦੇ ਪੁੱਤ ਜਾਂ ਧੀ ਤਿਉਹਾਰ ਦੇ ਦਿਨ ਸਰਹੱਦ 'ਤੇ ਤਇਨਾਤ ਹਨ, ਉਹ ਸਨਮਾਨ ਦੇ ਹੱਕਦਾਰ ਹਨ।As long as you are there, this country's Diwali celebrations will continue to be, in full swing and luminescence: PM Narendra Modi https://t.co/FLzlXQ1t5M
— ANI (@ANI) November 14, 2020
PM ਮੋਦੀ ਨੇ ਦੇਸ਼-ਵਾਸੀਆਂ ਨੂੰ ਦਿੱਤੀਆਂ ਵਧਾਈਆਂ- ਐਮ ਮੋਦੀ ਨੇ ਕਿਹਾ, ‘ਸਾਰੇ ਦੇਸ਼ਵਾਸੀਆਂ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ, ਇਸ ਤਿਉਹਾਰ ‘ਤੇ ਤੁਸੀਂ ਹੋਰ ਖੁਸ਼ ਰਹੋ। ਸਾਰੇ ਲੋਕ ਤੰਦਰੁਸਤ ਤੇ ਸਿਹਤਮੰਦ ਰਹਿਣ।‘ -PTC News#WATCH: Today the whole world is troubled by expansionist forces. Expansionism is, in a way, a mental disorder & reflects 18th-century thinking. India is also becoming a strong voice against this thinking: PM Modi in Jaisalmer, #Rajasthan pic.twitter.com/4TYLZbz7Yx — ANI (@ANI) November 14, 2020