ਪਹਿਲੇ ਪੜਾਅ ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਛੱਤੀਸਗੜ੍ਹ ਪਹੁੰਚਣਗੇ PM ਮੋਦੀ

pm modi

ਪਹਿਲੇ ਪੜਾਅ ਦੀਆਂ ਚੋਣਾਂ ਦੇ ਮੱਦੇਨਜ਼ਰ ਅੱਜ ਛੱਤੀਸਗੜ੍ਹ ਪਹੁੰਚਣਗੇ PM ਮੋਦੀ,ਜਗਦਲਪੁਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਛੱਤੀਸਗੜ੍ਹ ਦੌਰੇ ‘ਤੇ ਜਾ ਰਹੇ ਹਨ। ਜਿਥੇ ਉਹਨਾਂ ਵੱਲੋਂ ਜਗਦਲਪੁਰ ‘ਚ ਚੋਣਾਂਵੀ ਸਭਾ ਨੂੰ ਸੰਬੋਧਤ ਕੀਤਾ ਜਾਵੇਗਾ। ਮਿਲੀ ਜਾਣਕਾਰੀ ਦੇ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਇੱਕ ਵਿਸ਼ੇਸ਼ ਜਹਾਜ਼ ਰਹੀ ਛਤੀਸਗੜ੍ਹ ਦੇ ਜਗਦਲਪੁਰ ਪਹੁੰਚਣਗੇ ਅਤੇ ਪਾਰਟੀ ਦੁਆਰਾ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਨਗੇ।

ਸੂਤਰਾਂ ਅਨੁਸਾਰ ਛੱਤੀਸਗੜ੍ਹ ਦੀਆਂ ਇਹਨਾਂ ਚੋਣਾਂ ਲਈ ਪਾਰਟੀ ਦੇ ਹੋਰ ਆਗੂ ਵੀ ਆਪਣਾ ਚੋਣ ਪ੍ਰਚਾਰ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਤੋਂ ਪਹਿਲਾ ਪਹਿਲੇ ਪੜਾਅ ਦੀਆਂ ਸੀਟਾਂ ‘ਤੇ ਭਾਜਪਾ ਵੱਲੋਂ ਮੁੱਖ ਮੰਤਰੀ ਡਾ. ਰਮਨ ਸਿੰਘ, ਕਈ ਕੇਂਦਰੀ ਮੰਤਰੀਆਂ ਦੇ ਨਾਲ ਹੀ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਵੀ ਪ੍ਰਚਾਰ ਕਰ ਚੁੱਕੇ ਹਨ।

ਹੋਰ ਪੜ੍ਹੋ:ਸਿਲੇਬਸ ‘ਚ ਇਤਿਹਾਸ ਨਾਲ ਛੇੜਛਾੜ ਦਾ ਮਾਮਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੰਗਾਮੀ ਮੀਟਿੰਗ ਅੱਜ

ਜਿਕਰਯੋਗ ਹੈ ਕਿ ਵਿਧਾਨ ਸਭਾ ਦੇ ਪਹਿਲੇ ਪੜਾਅ ਦੀਆਂ 18 ਸੀਟਾਂ ਤੇ 10 ਨਵੰਬਰ ਦੀ ਸ਼ਾਮ ਨੂੰ ਪ੍ਰਚਾਰ ਸਮਾਪਤ ਹੋ ਜਾਵੇਗਾ ਅਤੇ ਇਨ੍ਹਾਂ ਸੀਟਾਂ ‘ਤੇ 12 ਨਵੰਬਰ ਨੂੰ ਮਤਦਾਨ ਕਰਵਾਇਆ ਜਾਵੇਗਾ। ਇਸ ਮੌਕੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਦੀਆਂ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਕਰਵਾਈਆਂ ਜਾਣ ਤਾਂ ਜੋ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।

—PTC News