ਮੁੱਖ ਖਬਰਾਂ

ਕੋਰੋਨਾ ਦੀ ਜੰਗ ਵੱਡੀ ਹੈ ਹਿੰਮਤ ਤੇ ਹੌਂਸਲੇ ਨਾਲ ਨਜਿੱਠਣਾ ਹੈ : ਪ੍ਰਧਾਨ ਮੰਤਰੀ ਮੋਦੀ

By Jagroop Kaur -- April 20, 2021 9:00 pm -- Updated:April 20, 2021 9:13 pm

ਪ੍ਰਧਾਨ ਮੰਤਰੀ ਨੇ ਪਿਛਲੇ ਦਿਨਾਂ ਦੌਰਾਨ ਮੁੱਖ ਮੰਤਰੀਆਂ, ਰਾਜਪਾਲਾਂ, ਸੀਨੀਅਰ ਕੇਂਦਰੀ ਸਰਕਾਰੀ ਅਧਿਕਾਰੀਆਂ, ਡਾਕਟਰਾਂ, ਫਾਰਮਾਸਟੀਕਲ ਉਦਯੋਗ ਦੇ ਖਿਡਾਰੀਆਂ ਅਤੇ ਟੀਕੇ ਨਿਰਮਾਤਾਵਾਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ। ਇਹ ਮੁਲਾਕਾਤਾਂ ਕੋਰੋਨਾਵਾਇਰਸ ਦੀ ਲਾਗ ਵਿੱਚ ਭਾਰੀ ਵਾਧਾ ਅਤੇ ਕੌਮੀ ਸਿਹਤ ਸੰਭਾਲ ਢਾਂਚੇ ਉੱਤੇ ਬਾਅਦ ਵਿੱਚ ਦਬਾਅ ਦੇ ਪਿਛੋਕੜ ਵਿੱਚ ਹੋਈਆਂ।PM Modi speech LIVE: Address to nation at 8:45 PM tonight; COVID status in focus

ਪੜ੍ਹੋ ਹੋਰ ਖ਼ਬਰਾਂ : ਪੰਜਾਬ ‘ਚ ਵੀ ਲੱਗਿਆ ਲੌਕਡਾਊਨ, ਜਾਣੋਂ ਕੀ ਰਹੇਗਾ ਬੰਦ ਤੇ ਕੀ ਰਹੇਗਾ ਖੁੱਲ੍ਹਾ  

ਕੋਰੋਨਾ ਵਾਇਰਸ ਨੂੰ ਲੈਕੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਅੱਜ ਦੇਸ਼ ਨੂੰ ਸੰਬੋਧਨ ਕੀਤਾ ਗਿਆ ਜਿਥੇ ਉਹਨਾਂ ਦੇਸ਼ ਚ ਵੱਧ ਰਹੀ ਕੋਰੋਨਾ ਲਹਿਰ 'ਤੇ ਦੁੱਖ ਜਤਾਇਆ , ਮੋਦੀ ਨੇ ਕਿਹਾ ਕਿ ਜੋ ਸੰਤਾਪ ਲੋਕਾਂ ਨੇ ਝੱਲਿਆ ਹੈ ਉਸ ਨਾਲ ਦੁਖਹ ਦਾ ਪ੍ਰਗਟਾਵਾ ਕੀਤਾ |


ਇਸ ਦੇ ਨਾਲ ਹੀ PM ਮੋਦੀ ਵੱਲੋਂ ਦੇਸ਼ ਦੇ ਡਾਕਟਰ , ਅਤੇ ਹੋਰਨਾਂ ਫਰੰਟ ਲਾਈਨ ਦੇ ਕਰਮੀਆਂ ਨੂੰ ਸਰਾਹਿਆ , ਕਿ ਉਹਨਾਂ ਕੋਰੋਨਾ ਦੀ ਪਹਿਲੀ ਵੇਵ ਵਿਚ ਜਿਵੇਂ ਲੋਕਾਂ ਨੂੰ ਬਚਾਇਆ ਉਂਝ ਹੀ ਦੂਜੀ ਲਹਿਰ 'ਚ ਵੀ ਦੂਜਿਆਂ ਦੀ ਜਾਨਾਂ ਬਚਾਉਣ ਲਈ ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾ ਲਗੇ ਹੋਏ ਹੋ , ਇਹ ਸਰਾਹਨਾ ਯੋਗ ਹੈ ,PM Modi to meet Covid-19 vaccine manufacturers at 6pm | Hindustan Times

ਚੁਣੌਤੀ ਵੱਡੀ ਹੈ ਪਰ ਸਾਨੂੰ ਮਿਲ ਕੇ ਆਪਣੇ ਸੰਕਲਪ ਅਤੇ ਹੌਸਲੇ ਨਾਲ ਇਸ ਨੂੰ ਪਾਰ ਕਰਣਾ ਹੈ।ਉਨ੍ਹਾਂ ਕਿਹਾ ਕਿ ਔਖੇ ਤੋਂ ਔਖੇ ਸਮੇਂ ਵਿੱਚ ਵੀ ਸਾਨੂੰ ਸਬਰ ਨਹੀਂ ਗੁਆਣਾ ਚਾਹੀਦਾ ਹੈ। ਕਿਸੇ ਵੀ ਹਾਲਾਤ ਤੋਂ ਨਜਿੱਠਣ ਲਈ ਅਸੀਂ ਸਹੀ ਫ਼ੈਸਲਾ ਲਈਏ, ਸਹੀ ਦਿਸ਼ਾ ਵਿੱਚ ਕੋਸ਼ਿਸ਼ ਕਰੀਏ ਉਦੋਂ ਅਸੀਂ ਜਿੱਤ ਹਾਸਲ ਕਰ ਸਕਦੇ ਹਾਂ। ਇਸ ਮੰਤਰ ਨੂੰ ਸਾਹਮਣੇ ਰੱਖ ਕੇ ਅੱਜ ਦੇਸ਼ ਦਿਨ ਰਾਤ ਕੰਮ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਵੀ ਫੈਸਲੇ ਲਏ ਗਏ ਹਨ ਸਭ ਜਨਤਾ ਦੇ ਹਿੱਤ 'ਚ ਲਏ ਗਏ ਹਨ , ਅਤੇ ਅੱਗੇ ਵੀ ਜੋ ਹੋਵੇਗਾ ਉਹ ਸਭ ਲੋਕ ਭਲਾਈ ਲਈ ਕੀਤਾ ਜਾਵੇ |ਆਕਸੀਜਨ ਤੇ ਬੋਲਦੇ ਹੋਏ ਮੋਦੀ ਨੇ ਕਿਹਾ ਕਿ ਰਾਜਾਂ ਨੂੰ ਨਵੇਂ 1 ਲੱਖ ਆਕਸੀਜਨ ਸਿਲੰਡਰ ਪਹੁੰਚਾਉਣ ਤੋਂ ਲੈਕੇ ਆਕਸੀਜਨ ਰੇਲ ਵੀ ਮੁਹਈਆ ਕਰਾਵੀਆਂ ਜਾ ਰਹੀਆਂ ਹਨ ,

ਦੇਸ਼ ਵਿਚ ਦਵਾਈਆਂ ਵਧੇਰੇ ਬਣਾਈਆਂ ਜਾ ਰਹੀਆਂ ਹਨ ਅਤੇ ਅੱਗੇ ਵੀ ਬਣਾਇਆ ਜਾਣਗੀਆਂ ਤਾਂ ਜੋ ਦੇਸ਼ ਹਿੱਤ ਲਈ ਲੋਕਾਂ ਦੀ ਜਾਨ ਬਚਾਉਣ ਲਈ ਸਭ ਕੁਝ ਕੀਤਾ ਜਾਵੇ।ਦੇਸ਼ ਵਿਚ ਨਵੇਂ ਕੋਰੋਨਾ ਦੇ ਹਸਪਤਾਲ ਵੀ ਬਣਾਏ ਜਾ ਰਹੇ ਹਨ। ਭਾਰਤ ਵਿਚ ਸਭ ਤੋਂ ਸਸਤੀ ਵੈਕਸੀਨ ਮੁੱਹਈਆ ਕਰਵਾਈ ਜਾ ਰਹੀ ਹੈ ਅਤੇ ਇਸ ਦੀ ਕਮੀ ਨਹੀਂ ਹੈ ਭਾਰਤ ਨੇ ਕੀਤਾ ਸਭ ਤੋਂ ਵੱਡਾ ਟੀਕਾਕਰਨ ਮੁਹਿੰਮ ਦਾ ਆਗਾਜ਼
  • Share