Sat, Apr 27, 2024
Whatsapp

ਪੰਜਾਬ ਸਮੇਤ 7 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ 'ਤੇ ਚਰਚਾ ਕਰਨਗੇ PM ਮੋਦੀ

Written by  Shanker Badra -- September 22nd 2020 05:17 PM
ਪੰਜਾਬ ਸਮੇਤ 7 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ 'ਤੇ ਚਰਚਾ ਕਰਨਗੇ PM ਮੋਦੀ

ਪੰਜਾਬ ਸਮੇਤ 7 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ 'ਤੇ ਚਰਚਾ ਕਰਨਗੇ PM ਮੋਦੀ

ਪੰਜਾਬ ਸਮੇਤ 7 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ 'ਤੇ ਚਰਚਾ ਕਰਨਗੇ PM ਮੋਦੀ:ਨਵੀਂ ਦਿੱਲੀ :ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਸਤੰਬਰ ਨੂੰ ਕੋਰੋਨਾ ਮਹਾਂਮਾਰੀ ਦੀ ਸਭ ਤੋਂ ਵੱਧ ਮਾਰ ਝੱਲ ਰਹੇ 7 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਸਿਹਤ ਮੰਤਰੀਆਂ ਨਾਲ ਉਚ ਪੱਧਰੀ ਵਰਚੁਅਲ ਬੈਠਕ ਕਰਨਗੇ। [caption id="attachment_433160" align="aligncenter" width="292"] ਪੰਜਾਬ ਸਮੇਤ 7 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ 'ਤੇ ਚਰਚਾ ਕਰਨਗੇPM ਮੋਦੀ[/caption] ਇਸ ਬੈਠਕ ਵਿੱਚ ਉਹ ਕੋਵਿਡ ਪ੍ਰਤੀਕਿਰਿਆ ਅਤੇ ਪ੍ਰਬੰਧਨ ਦੀ ਸਮੀਖਿਆ ਕਰਨਗੇ। ਇਨਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੰਜਾਬ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼, ਤਮਿਲਨਾਡੂ ਅਤੇ ਦਿੱਲੀ ਸ਼ਾਮਲ ਹਨ। [caption id="attachment_433163" align="aligncenter" width="300"] ਪੰਜਾਬ ਸਮੇਤ 7 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ 'ਤੇ ਚਰਚਾ ਕਰਨਗੇPM ਮੋਦੀ[/caption] ਉੱਧਰ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਵਿੱਚ 1 ਲੱਖ ਤੋਂ ਵੱਧ ਕੋਰੋਨਾ ਰੋਗੀਆਂ ਦੇ ਠੀਕ ਹੋਣ ਨਾਲ ਭਾਰਤ ਨੇ ਇੱਕ ਦਿਨ ਵਿੱਚ ਸਭ ਤੋਂ ਵੱਧ ਮਰੀਜ਼ਾਂ ਦੇ ਠੀਕ ਹੋਣ ਦਾ ਰਿਕਾਰਡ ਬਣਾ ਲਿਆ ਹੈ। ਇਸ ਦੇ ਨਾਲ ਹੀ ਕੁੱਲ ਠੀਕ ਹੋਣ ਵਾਲਿਆਂ ਦੀ ਗਿਣਤੀ ਲਗਭਗ 45 ਲੱਖ ਹੋ ਗਈ ਹੈ। [caption id="attachment_433161" align="aligncenter" width="301"] ਪੰਜਾਬ ਸਮੇਤ 7 ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ 'ਤੇ ਚਰਚਾ ਕਰਨਗੇPM ਮੋਦੀ[/caption] ਦੱਸ ਦੇਈਏ ਕਿ ਪੰਜਾਬ ਤੇ ਦਿੱਲੀ 'ਚ ਵੀ ਹਾਲਾਤ ਚਿੰਤਾਜ਼ਨਕ ਹੈ। ਮਹਾਰਾਸ਼ਟਰ, ਪੰਜਾਬ ਤੇ ਦਿੱਲੀ 'ਚ ਕੋਰੋਨਾ ਨਾਲ ਸੀਐੱਫਆਰ ਰੇਟ ਵੀ 2.0 ਫੀਸਦੀ ਰਿਹਾ ਹੈ। ਪੰਜਾਬ ਤੇ ਉੱਤਰ ਪ੍ਰਦੇਸ਼ 'ਚ ਪਾਜ਼ਿਟਿਵਿਟੀ ਰੇਟ ਨੈਸ਼ਨਲ ਏਵਰੇਜ਼ 8.52% ਤੋਂ ਵੀ ਜ਼ਿਆਦਾ ਹੈ। -PTCNews


Top News view more...

Latest News view more...