ਮੁੱਖ ਖਬਰਾਂ

'ਟੀਕਾ ਉਤਸਵ’ 'ਤੇ ਅੱਜ PM ਮੋਦੀ ਨੇ ਜਨਤਾ ਤੋਂ ਕੀਤੀਆਂ 4 ਬੇਨਤੀਆਂ

By Jagroop Kaur -- April 11, 2021 2:12 pm -- Updated:April 11, 2021 2:14 pm

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਖ਼ਿਲਾਫ਼ ਦੇਸ਼ ਭਰ ’ਚ ਚਲਾਈ ਜਾ ਰਹੀ ਮੁਹਿੰਮ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ ਅੱਜ ਯਾਨੀ ਕਿ ਐਤਵਾਰ ਨੂੰ ਸ਼ੁਰੂ ਕੀਤੇ ਜਾ ਰਹੇ ਟੀਕਾ ਉਤਸਵ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਉਣ ਦੀ ਅਪੀਲ ਕੀਤੀ ਹੈ। ਮੋਦੀ ਨੇ ਐਤਵਾਰ ਨੂੰ ਟਵੀਟ ਕਰ ਕੇ ਲੋਕਾਂ ਨੂੰ ਕਿਹਾ ਕਿ ਅੱਜ ਤੋਂ ਅਸੀਂ ਸਾਰੇ, ਦੇਸ਼ ਭਰ ਵਿਚ ਟੀਕਾ ਉਤਸਵ ਦੀ ਸ਼ੁਰੂਆਤ ਕਰ ਰਹੇ ਹਾਂ।

Vaccination 'Tika Utsav' From April 11 To 14; PM Modi Implores 'test, Track, Treat'

Read More : ਅੱਜ ਫਿਰ ਆਏ ਕੋਰੋਨਾ ਦੇ ਵਧੇਰੇ ਮਾਮਲੇ ਸਾਹਮਣੇ, ਸਿਹਤ ਵਿਭਾਗ ਦੀ...

ਪੀਐਮ ਮੋਦੀ ਨੇ 4 ਗੱਲਾਂ ਧਿਆਨ 'ਚ ਰੱਖਣ ਲਈ ਕਿਹਾ ਹੈ ਕਿ ਹਰੇਕ ਵਿਅਕਤੀ ਇਕ ਟੀਕਾ ਲਗਵਾਏ, ਯਾਨੀ ਕਿ ਜੋ ਲੋਕ ਘੱਟ ਪੜ੍ਹੇ-ਲਿਖੇ ਹਨ, ਬਜ਼ੁਰਗ ਹਨ, ਜੋ ਖ਼ੁਦ ਜਾ ਕੇ ਟੀਕਾ ਨਹੀਂ ਲਗਵਾ ਸਕਦੇ, ਉਨ੍ਹਾਂ ਦੀ ਮਦਦ ਕਰੋ। ਹਰੇਕ ਵਿਅਕਤੀ ਇਕ ਵਿਅਕਤੀ ਦੇ ਇਲਾਜ ਵਿਚ ਮਦਦ ਕਰੇ।Tika Utsav UpdatesRead More : PM ਨਰੇਂਦਰ ਮੋਦੀ ਵੱਲੋਂ ਦੇਸ਼ ਨੂੰ ਸੰਬੋਧਨ,ਕੋਰੋਨਾ ਵਾਇਰਸ ਦੇ ਮਾਮਲੇ ‘ਚ...

ਯਾਨੀ ਕਿ ਜਿਨ੍ਹਾਂ ਲੋਕਾਂ ਕੋਲ ਸਾਧਨ ਨਹੀਂ ਹਨ, ਜਿਨ੍ਹਾਂ ਨੂੰ ਜਾਣਕਾਰੀ ਵੀ ਘੱਟ ਹੈ, ਉਨ੍ਹਾਂ ਦੀ ਕੋਰੋਨਾ ਦੇ ਇਲਾਜ ’ਚ ਮਦਦ ਕਰੋ। ਹਰੇਕ ਵਿਅਕਤੀ ਇਕ ਵਿਅਕਤੀ ਨੂੰ ਸੁਰੱਖਿਅਤ ਬਣਾਏ, ਯਾਨੀ ਮੈਂ ਖ਼ੁਦ ਵੀ ਮਾਸਕ ਪਹਿਨਣਾ ਅਤੇ ਇਸ ਤਰ੍ਹਾਂ ਖ਼ੁਦ ਨੂੰ ਅਤੇ ਦੂਜਿਆਂ ਨੂੰ ਬਚਾਵਾਂ, ਇਸ ਗੱਲ ’ਤੇ ਜ਼ੋਰ ਦਿੱਤਾ ਜਾਵੇ।Tika Utsav Updates

ਚੌਥੀ ਅਹਿਮ ਗੱਲ, ਕਿਸੇ ਨੂੰ ਕੋਰੋਨਾ ਹੋਣ ਦੀ ਸਥਿਤੀ ਵਿਚ ‘ਮਾਈਕ੍ਰੋ ਕੰਟੇਨਮੈਂਟ ਜ਼ੋਨ’ ਬਣਾਉਣ ਦੀ ਅਗਵਾਈ ਸਮਾਜ ਦੇ ਲੋਕ ਕਰਨ। ਜਿੱਥੇ ਵੀ ਕਿਤੇ ਵੀ ਇਕ ਵੀ ਕੋਰੋਨਾ ਦਾ ਪਾਜ਼ੇਟਿਵ ਕੇਸ ਆਇਆ ਹੈ, ਉੱਥੇ ਪਰਿਵਾਰ ਦੇ ਲੋਕ, ਸਮਾਜ ਦੇ ਲੋਕ ‘ਮਾਈਕ੍ਰੋ ਕੰਟੇਨਮੈਂਟ ਜ਼ੋਨ’ ਬਣਾਉਣ। ਸਾਡੇ ਦੇਸ਼ ਵਿਚ ਕੋਰੋਨਾ ਖ਼ਿਲਾਫ਼ ਲੜਾਈ ਦਾ ਇਕ ਮਹੱਤਵਪੂਰਨ ਤਰੀਕਾ ‘ਮਾਈਕ੍ਰੋ ਕੰਟੇਨਮੈਂਟ ਜ਼ੋਨ’ ਵੀ ਹੈ। ਉਨ੍ਹਾਂ ਨੇ ਕਿਹਾ ਕਿ ਇਕ ਵੀ ਪਾਜ਼ੇਟਿਵ ਕੇਸ ਆਉਣ ’ਤੇ ਸਾਨੂੰ ਸਾਰਿਆਂ ਨੂੰ ਜਾਗਰੂਕ ਰਹਿਣਾ, ਬਾਕੀ ਲੋਕਾਂ ਦੀ ਵੀ ਟੈਸਟਿੰਗ ਕਰਾਉਣਾ ਬਹੁਤ ਜ਼ਰੂਰੀ ਹੈ।

ਜ਼ਿਕਰਯੋਗ ਹੈ ਕਿ ਮੋਦੀ ਵੱਲੋਂ ਲਾਗੂ ਇਹ ਟੀਕਾ ਉਤਸਵ 14 ਅਪ੍ਰੈਲ ਯਾਨੀ ਕਿ ਬਾਬਾ ਸਾਹਿਬ ਅੰਬੇਡਕਰ ਜਯੰਤੀ ਤੱਕ ਚੱਲੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ, ਇਸ ਤਰ੍ਹਾਂ ਜਨਤਕ ਭਾਗੀਦਾਰੀ ਨਾਲ, ਜਾਗਰੂਕ ਰਹਿੰਦੇ ਹੋਏ, ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ, ਅਸੀਂ ਇਕ ਵਾਰ ਫਿਰ ਕੋਰੋਨਾ ਨੂੰ ਕੰਟਰੋਲ ਕਰਨ ’ਚ ਸਫ਼ਲ ਹੋਵਾਂਗੇ। ਯਾਦ ਰੱਖੋ- ਦਵਾਈ ਵੀ, ਸਖਤਾਈ ਵੀ।
  • Share