PM ਮੋਦੀ ਨੇ ਟੈਕਸ ਪ੍ਰਣਾਲੀ 'ਚ ਪਾਰਦਰਸ਼ਤਾ ਵਧਾਉਣ ਲਈ ਲਾਂਚ ਕੀਤੀ ਨਵੀਂ ਯੋਜਨਾ

By Shanker Badra - August 13, 2020 2:08 pm

PM ਮੋਦੀ ਨੇ ਟੈਕਸ ਪ੍ਰਣਾਲੀ 'ਚ ਪਾਰਦਰਸ਼ਤਾ ਵਧਾਉਣ ਲਈ ਲਾਂਚ ਕੀਤੀ ਨਵੀਂ ਯੋਜਨਾ:ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਇਮਾਨਦਾਰ ਟੈਕਸਦਾਤਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਟੈਕਸ ਪ੍ਰਣਾਲੀ 'ਚ ਪਾਰਦਰਸ਼ਤਾ ਵਧਾਉਣ ਲਈ ਇਕ ਵਿਸ਼ੇਸ਼ ਪਲੇਟਫ਼ਾਰਮ ਲਾਂਚ ਕੀਤਾ ਹੈ। ਇਸ ਪਲੇਟਫ਼ਾਰਮ ਦਾ ਨਾਮ 'ਟਰਾਂਸਪੇਰੈਂਟ ਟੈਕਸੇਸ਼ਨ-ਆਨਰਿੰਗ ਦ ਆਨੈਸਟ' ਰੱਖਿਆ ਗਿਆ ਹੈ।

PM ਮੋਦੀ ਨੇ ਟੈਕਸ ਪ੍ਰਣਾਲੀ 'ਚ ਪਾਰਦਰਸ਼ਤਾ ਵਧਾਉਣ ਲਈ ਲਾਂਚ ਕੀਤੀ ਨਵੀਂ ਯੋਜਨਾ

ਅੱਜ ਤੋਂ 21 ਵੀਂ ਸਦੀ ਦੇ ਟੈਕਸ ਪ੍ਰਣਾਲੀ ਦੀ ਨਵੀਂ ਪ੍ਰਣਾਲੀ ਉਨ੍ਹਾਂ ਲੋਕਾਂ ਲਈ ਆਰੰਭ ਹੋ ਗਈ ਹੈ ਜੋ ਇਮਾਨਦਾਰੀ ਨਾਲ ਟੈਕਸ ਅਦਾ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਪਾਰਦਰਸ਼ੀ ਟੈਕਸ- ਈਮਾਨਦਾਰ ਦਾ ਸਨਮਾਨ' ਨਾਮਕ ਇੱਕ ਪਲੇਟਫਾਰਮ ਜਾਰੀ ਕੀਤਾ ਹੈ।

PM ਮੋਦੀ ਨੇ ਟੈਕਸ ਪ੍ਰਣਾਲੀ 'ਚ ਪਾਰਦਰਸ਼ਤਾ ਵਧਾਉਣ ਲਈ ਲਾਂਚ ਕੀਤੀ ਨਵੀਂ ਯੋਜਨਾ

ਇਸ ਦੌਰਾਨ ਪੀਐਮ ਮੋਦੀ ਨੇ ਕਿਹਾ, "ਇਸ ਪਲੇਟਫਾਰਮ ਵਿੱਚ ਫੇਸਲੈੱਸ ਅਸੈਸਮੈਂਟ, ਫੇਸਲੈੱਸ ਅਪੀਲ ਅਤੇ ਟੈਕਸ ਭੁਗਤਾਨ ਕਰਨ ਵਾਲਾ ਚਾਰਟਰ ਵਰਗੇ ਵੱਡੇ ਸੁਧਾਰ ਹੋਏ ਹਨ। ਫੇਸਲੈਸ ਅਸੈਸਮੈਂਟ ਅਤੇ ਟੈਕਸ ਅਦਾ ਕਰਨ ਵਾਲਾ ਚਾਰਟਰ ਅੱਜ ਤੋਂ ਲਾਗੂ ਹੋ ਗਿਆ ਹੈ। ਜਦਕਿ ਫੇਸਲੈੱਸ ਅਪੀਲ ਦੀ ਸਹੂਲਤ 25 ਸਤੰਬਰ ਯਾਨੀ ਦੀਨ ਦਿਆਲ ਉਪਾਧਿਆਏ ਦੇ ਜਨਮ ਦਿਨ 'ਤੇ ਦੇਸ਼ ਭਰ ਦੇ ਨਾਗਰਿਕਾਂ ਲਈ ਉਪਲਬਧ ਹੋਵੇਗੀ।

ਪੀਐਮ ਮੋਦੀ ਨੇ ਕਿਹਾ, 'ਦੇਸ਼ ਦੇ ਇਮਾਨਦਾਰ ਟੈਕਸਦਾਤਾ ਰਾਸ਼ਟਰ ਨਿਰਮਾਣ ਵਿੱਚ ਵੱਡੀ ਭੂਮਿਕਾ ਅਦਾ ਕਰਦੇ ਹਨ। ਜਦੋਂ ਦੇਸ਼ ਦੇ ਇਮਾਨਦਾਰ ਟੈਕਸਦਾਤਾ ਦਾ ਜੀਵਨ ਸੌਖਾ ਹੋ ਜਾਂਦਾ ਹੈ, ਉਹ ਅੱਗੇ ਵੱਧਦਾ ਹੈ, ਤਾਂ ਦੇਸ਼ ਦਾ ਵਿਕਾਸ ਵੀ ਹੁੰਦਾ ਹੈ, ਦੇਸ਼ ਵੀ ਅੱਗੇ ਵੱਧਦਾ ਹੈ। ਹੁਣ ਦੇਸ਼ ਵਿੱਚ ਮਾਹੌਲ ਬਣਦਾ ਜਾ ਰਿਹਾ ਹੈ ਕਿ ਸਾਰੇ ਕੰਮ ਨੂੰ ਸਰਵਉੱਚ ਫਰਜ਼ ਨੂੰ ਮੁੱਖ ਰੱਖਦੇ ਹੋਏ ਕਰਨ।'

PM ਮੋਦੀ ਨੇ ਟੈਕਸ ਪ੍ਰਣਾਲੀ 'ਚ ਪਾਰਦਰਸ਼ਤਾ ਵਧਾਉਣ ਲਈ ਲਾਂਚ ਕੀਤੀ ਨਵੀਂ ਯੋਜਨਾ

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਇਸ ਟੈਕਸ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਇਆ ਗਿਆ ਹੈ। ਇਸ ਨਾਲ ਟੈਕਸ ਅਦਾ ਕਰਨ ਵਾਲਿਆਂ ਦਾ ਸਨਮਾਨ ਅਤੇ ਉਤਸ਼ਾਹ ਵਧੇਗਾ। ਉਨ੍ਹਾਂ ਕਿਹਾ ਕਿ ਇਸ ਨਵੀਂ ਟੈਕਸ ਪ੍ਰਣਾਲੀ ਦੇ ਨਾਲ ਲੋਕਾਂ ਦੀ ਜ਼ਿੰਦਗੀ ਚੋਂ ਸਰਕਾਰ ਦਾ ਦਖ਼ਲ ਘੱਟ ਕਰਨ ਦਾ ਯਤਨ ਕੀਤਾ ਗਿਆ ਹੈ। ਇਸ ਨਾਲ ਲੋਕ ਆਸਾਨੀ ਨਾਲ ਆਨਲਾਈਨ ਟੈਕਸ ਦੀ ਅਦਾਇਗੀ ਕਰ ਸਕਣਗੇ।
-PTCNews

adv-img
adv-img