Sat, Apr 27, 2024
Whatsapp

ਨੀਰਵ ਮੋਦੀ PNB ਘੁਟਾਲੇ ਵਿੱਚ ਭਗੌੜਾ ਆਰਥਿਕ ਅਪਰਾਧੀ ਕਰਾਰ ,ਜਾਇਦਾਦ ਕੀਤੀ ਜਾਵੇਗੀ ਜ਼ਬਤ

Written by  Shanker Badra -- December 05th 2019 02:20 PM
ਨੀਰਵ ਮੋਦੀ PNB ਘੁਟਾਲੇ ਵਿੱਚ ਭਗੌੜਾ ਆਰਥਿਕ ਅਪਰਾਧੀ ਕਰਾਰ ,ਜਾਇਦਾਦ ਕੀਤੀ ਜਾਵੇਗੀ ਜ਼ਬਤ

ਨੀਰਵ ਮੋਦੀ PNB ਘੁਟਾਲੇ ਵਿੱਚ ਭਗੌੜਾ ਆਰਥਿਕ ਅਪਰਾਧੀ ਕਰਾਰ ,ਜਾਇਦਾਦ ਕੀਤੀ ਜਾਵੇਗੀ ਜ਼ਬਤ

ਨੀਰਵ ਮੋਦੀ PNB ਘੁਟਾਲੇ ਵਿੱਚ ਭਗੌੜਾ ਆਰਥਿਕ ਅਪਰਾਧੀ ਕਰਾਰ ,ਜਾਇਦਾਦ ਕੀਤੀ ਜਾਵੇਗੀ ਜ਼ਬਤ:ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ ਦੀ ਅਪੀਲ 'ਤੇ ਇੱਕ ਵਿਸ਼ੇਸ਼ ਅਦਾਲਤ ਨੇ ਪੰਜਾਬ ਨੈਸ਼ਨਲ ਬੈਂਕ ਨਾਲ 2 ਅਰਬ ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚਹੀਰਾ ਕਾਰੋਬਾਰੀ ਨੀਰਵ ਮੋਦੀ ਨੂੰਭਗੌੜਾ ਆਰਥਿਕ ਅਪਰਾਧੀ ਕਰਾਰ ਦਿੱਤਾ ਹੈ। ਨੀਰਵ ਮੋਦੀ ਵਿਜੇ ਮਾਲਿਆ ਤੋਂ ਬਾਅਦ ਦੂਸਰਾ ਕਾਰੋਬਾਰੀ ਹੈ,ਜਿਸ ਨੂੰ ਨਵੇਂ ਭਗੌੜੇ ਆਰਥਿਕ ਅਪਰਾਧੀ ਐਕਟ ਤਹਿਤ ਭਗੌੜਾ ਆਰਥਿਕ ਅਪਰਾਧੀ ਘੋਸ਼ਿਤ ਕੀਤਾ ਗਿਆ ਹੈ। ਇਹ ਐਕਟ ਪਿਛਲੇ ਸਾਲ ਅਗਸਤ ਵਿੱਚ ਲਾਗੂ ਹੋਇਆ ਸੀ। ਇਸ ਤੋਂ ਬਾਅਦ ਵਿਚ ਅਦਾਲਤ ਨੀਰਵ ਮੋਦੀ ਦੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਦੇਵੇਗੀ। [caption id="attachment_366441" align="aligncenter" width="300"]PNB fraud case: Nirav Modi fugitive economic offender declared ਨੀਰਵ ਮੋਦੀ PNB ਘੁਟਾਲੇ ਵਿੱਚ ਭਗੌੜਾ ਆਰਥਿਕ ਅਪਰਾਧੀ ਕਰਾਰ ,ਜਾਇਦਾਦ ਕੀਤੀ ਜਾਵੇਗੀ ਜ਼ਬਤ[/caption] ਇਸ ਦੌਰਾਨ ਵਿਸ਼ੇਸ਼ ਪੀਐਮਐਲਏ ਕੋਰਟ ਦੇ ਜੱਜ ਵੀ.ਸੀ. ਬਾਰਡੇ ਨੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਨੀਰਵ ਮੋਦੀ ਨੂੰ ਭਗੌੜਾ ਆਰਥਿਕ ਅਪਰਾਧੀ ਕਰਾਰ ਦਿੱਤਾ। ਇਸ ਤੋਂ ਪਹਿਲਾਂ ਨੀਰਵ ਮੋਦੀ ਨੇ ਈ.ਡੀ. ਨੂੰ ਅਪੀਲ ਕੀਤੀ ਸੀ ਕਿ ਉਹ ਭਗੌੜੇ ਆਰਥਿਕ ਅਪਰਾਧੀ ਵਜੋਂ ਘੋਸ਼ਿਤ ਕਰਨ ਦੀ ਈਡੀ ਦੀ ਅਪੀਲ ਰੱਦ ਕਰੇ। [caption id="attachment_366442" align="aligncenter" width="300"]PNB fraud case: Nirav Modi fugitive economic offender declared ਨੀਰਵ ਮੋਦੀ PNB ਘੁਟਾਲੇ ਵਿੱਚ ਭਗੌੜਾ ਆਰਥਿਕ ਅਪਰਾਧੀ ਕਰਾਰ ,ਜਾਇਦਾਦ ਕੀਤੀ ਜਾਵੇਗੀ ਜ਼ਬਤ[/caption] ਦੱਸ ਦੇਈਏ ਕਿ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੋਕਸੀ ਪੀਐਨਬੀ ਘੁਟਾਲੇ ਦੇ ਮੁੱਖ ਦੋਸ਼ੀ ਹਨ। ਜਨਵਰੀ 2018 ਵਿਚ ਘੁਟਾਲੇ ਦਾ ਪਤਾ ਲੱਗਣ ਤੋਂ ਪਹਿਲਾਂ ਦੋਵੇਂ ਦੇਸ਼ ਭੱਜ ਗਏ ਸਨ। ਇਸ ਸਾਲ ਮਾਰਚ ਵਿੱਚ ਨੀਰਵ ਮੋਦੀ ਨੂੰ ਲੰਡਨ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹਵਾਲਗੀ ਦੀ ਪ੍ਰਕਿਰਿਆ ਅਜੇ ਬਾਕੀ ਹੈ। -PTCNews


Top News view more...

Latest News view more...