ਪੋਲੈਂਡ ਦੇ ਬਿਟੋਮ ‘ਚ ਗੈਸ ਧਮਾਕਾ, 3 ਲੋਕਾਂ ਦੀ ਮੌਤ, 4 ਜ਼ਖਮੀ

ਪੋਲੈਂਡ ਦੇ ਬਿਟੋਮ ‘ਚ ਗੈਸ ਧਮਾਕਾ, 3 ਲੋਕਾਂ ਦੀ ਮੌਤ, 4 ਜ਼ਖਮੀ,ਪੋਲੈਂਡ: ਪੋਲੈਂਡ ਦੇ ਬਿਟੋਮ ‘ਚ ਗੈਸ ਧਮਾਕਾ ਹੋਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਜਦਕਿ 4 ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਇਲਾਕੇ ‘ਚ ਹੜਕੰਪ ਮੱਚ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਦੁਪਹਿਰ 1 ਵਜੇ ਦੀ ਹੈ।

ਗੈਸ ਧਮਾਕਾ ਹੋਣ ਕਾਰਨ ਇਕ 39 ਸਾਲਾ ਮਹਿਲਾ ਅਤੇ ਉਸ ਦੀ 5 ਸਾਲ ਅਤੇ 7 ਸਾਲ ਦੀਆਂ 2 ਧੀਆਂ ਦੀ ਮੌਤ ਹੋ ਗਈ।ਪੁਲਿਸ ਦਾ ਕਹਿਣਾ ਹੈ ਕਿ ਘਟਨਾ ‘ਚ ਇਕ ਮਹਿਲਾ ਸਮੇਤ 4 ਹੋਰ ਲੋਕਾਂ ਜ਼ਖਮੀ ਹੋਏ ਹਨ।

ਹੋਰ ਪੜ੍ਹੋ:ਮੋਰੱਕੋ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, 8 ਲੋਕਾਂ ਦੀ ਮੌਤ, 30 ਜ਼ਖਮੀ

ਮਹਿਲਾ ਬੁਰੀ ਤਰ੍ਹਾਂ ਜ਼ਖਮੀ ਹੋਈ ਹੈ ਅਤੇ ਉਸ ਨੂੰ ਹੈਲੀਕਾਪਟਰ ਰਾਹੀਂ ਤੁਰੰਤ ਇਲਾਜ ਲਈ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ।ਉਥੇ ਹੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਕਰਮੀ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਇਆ।

-PTC News