ਪੁਲਿਸ ਹਿਰਾਸਤ ‘ਚੋਂ ਭੱਜਿਆ ਫ਼ੌਜੀ ਦਿੱਲੀ ਤੋਂ ਕਾਬੂ , ਗੁਰਦੁਆਰਾ ਬੰਗਲਾ ਸਾਹਿਬ ਵਿਖੇ ਛਕ ਰਿਹਾ ਸੀ ਲੰਗਰ

Police custody Runaway Army Man Arrested In Delhi Gurudwara Bangla Sahib
ਪੁਲਿਸ ਹਿਰਾਸਤ 'ਚੋਂ ਭੱਜਿਆ ਫ਼ੌਜੀ ਦਿੱਲੀ ਤੋਂ ਕਾਬੂ , ਗੁਰਦੁਆਰਾ ਬੰਗਲਾ ਸਾਹਿਬ ਵਿਖੇ ਛਕ ਰਿਹਾ ਸੀ ਲੰਗਰ

ਪੁਲਿਸ ਹਿਰਾਸਤ ‘ਚੋਂ ਭੱਜਿਆ ਫ਼ੌਜੀ ਦਿੱਲੀ ਤੋਂ ਕਾਬੂ , ਗੁਰਦੁਆਰਾ ਬੰਗਲਾ ਸਾਹਿਬ ਵਿਖੇ ਛਕ ਰਿਹਾ ਸੀ ਲੰਗਰ:ਹੁਸ਼ਿਆਰਪੁਰ : ਸਿਵਲ ਹਸਪਤਾਲ ਹੁਸ਼ਿਆਰਪੁਰ ‘ਚ ਬੀਤੇ ਦਿਨੀਂ ਇਲਾਜ ਦੌਰਾਨ ਪੁਲਿਸ ਹਿਰਾਸਤ ‘ਚੋਂ ਭੱਜਿਆ ਫ਼ੌਜੀ ਹਰਪ੍ਰੀਤ ਸਿੰਘ ਟਾਂਡਾ ਪੁਲਿਸ ਵੱਲੋਂ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਲੰਗਰ ਹਾਲ ‘ਚੋਂ ਸ਼ੁੱਕਰਵਾਰ ਸਵੇਰੇ ਚਾਰ ਵਜੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Police custody Runaway Army Man Arrested In Delhi Gurudwara Bangla Sahib
ਪੁਲਿਸ ਹਿਰਾਸਤ ‘ਚੋਂ ਭੱਜਿਆ ਫ਼ੌਜੀ ਦਿੱਲੀ ਤੋਂ ਕਾਬੂ , ਗੁਰਦੁਆਰਾ ਬੰਗਲਾ ਸਾਹਿਬ ਵਿਖੇ ਛਕ ਰਿਹਾ ਸੀ ਲੰਗਰ

ਮਿਲੀ ਜਾਣਕਾਰੀ ਅਨੁਸਾਰ ਫ਼ੌਜੀ ਹਰਪ੍ਰੀਤ ਸਿੰਘ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ‘ਚ ਸਥਿਤ ਪੰਚਮੜੀ ਸੈਨਾ ਦੇ ਸਿਖਲਾਈ ਕੇਂਦਰ ‘ਚੋਂ ਮਾਰੂ ਹਥਿਆਰ ਚੋਰੀ ਕਰਨ ਦੇ ਕੇਸ ‘ਚ ਟਾਂਡਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਅੱਜ ਕੱਲ ਹੁਸ਼ਿਆਰਪੁਰ ਜੇਲ੍ਹ ‘ਚ ਬੰਦ ਸੀ।

Police custody Runaway Army Man Arrested In Delhi Gurudwara Bangla Sahib
ਪੁਲਿਸ ਹਿਰਾਸਤ ‘ਚੋਂ ਭੱਜਿਆ ਫ਼ੌਜੀ ਦਿੱਲੀ ਤੋਂ ਕਾਬੂ , ਗੁਰਦੁਆਰਾ ਬੰਗਲਾ ਸਾਹਿਬ ਵਿਖੇ ਛਕ ਰਿਹਾ ਸੀ ਲੰਗਰ

ਇਸ ਦੌਰਾਨ ਫ਼ੌਜੀ ਹਰਪ੍ਰੀਤ ਦੀ ਬਾਂਹ ਟੁੱਟਣ ਕਾਰਨ ਸਰਕਾਰੀ ਹਸਪਤਾਲ ‘ਚ ਜ਼ੇਰੇ ਇਲਾਜ ਸੀ, ਜਿੱਥੋਂ ਫੌਜੀ ਪੁਲਿਸ ਨੂੰ ਚਕਮਾ ਦੇ ਕੇ ਭੱਜਣ ‘ਚ ਸਫ਼ਲ ਹੋ ਗਿਆ ਸੀ, ਜਿਸ ਦੀ ਭਾਲ ‘ਚ ਜ਼ਿਲ੍ਹਾ ਪੁਲਿਸ ਪੰਜਾਬ ‘ਚ ਵੱਖ-ਵੱਖ ਜਗ੍ਹਾ ਛਾਪੇਮਾਰੀ ਕਰ ਰਹੀ ਸੀ ਪਰ ਪੁਲਿਸ ਫੌਜੀ ਦਾ ਪਿੱਛਾ ਕਰਦੀ ਹੋਈ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੀ, ਜਿੱਥੇ ਉਸ ਨੂੰ ਲੰਗਰ ਹਾਲ ‘ਚੋਂ ਗ੍ਰਿਫ਼ਤਾਰ ਕਰਨ ‘ਚ ਕਾਮਯਾਬ ਹੋ ਗਈ।
-PTCNews