ਪੁਲਿਸ ਅਧਿਕਾਰੀ ਦੀ ਆਪਣੀ ਹੀ ਗੋਲੀ ਨਾਲ ਹੋਈ ਮੌਤ

By Jagroop Kaur - November 11, 2020 9:11 pm

ਅੰਮ੍ਰਿਤਸਰ: ਅੰਮ੍ਰਿਤਸਰ ਦੀ ਪੁਲਿਸ ਲਾਈਨ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਅਚਾਨਕ ਗੋਲ਼ੀ ਚੱਲਣ ਨਾਲ ਇਕ ਪੁਲਿਸ ਮੁਲਾਜ਼ਿਮ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਡਿਊਟੀ 'ਤੇ ਤਾਇਨਾਤ ਰਾਜਿੰਦਰ ਸਿੰਘ ਜਦੋਂ ਆਪਣੀ ਸਰਕਾਰੀ ਰਾਈਫਲ ਸਾਫ਼ ਕਰ ਰਿਹਾ ਸੀ ਤਾਂ ਰਾਈਫਲ 'ਚੋਂ ਅਚਾਨਕ ਗੋਲ਼ੀ ਚੱਲ ਗਈ ਅਤੇ ਗੋਲ਼ੀ ਲੱਗਣ ਕਾਰਣ ਰਾਜਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਵਾਪਰਨ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ|

ਫਿਲਹਾਲ ਪੁਲਿਸ ਅਧਿਕਾਰੀ ਦੀ ਮੌਤ ਦੀ ਵਜ੍ਹਾ ਸਾਫ ਨਹੀਂ ਹੋਈ ਪਰ ਕਿਹਾ ਜਾ ਰਿਹੈ ਹੈ ਕਿ ਰਾਜਿੰਦਰ ਦਾ ਕੁਝ ਸਮਾਂ ਪਹਿਲਾਂ ਹੀ ਦਿਮਾਗ ਦਾ ਆਪਰੇਸ਼ਨ ਹੋਇਆ ਸੀ। ਇਸ ਲਈ ਉਹਨਾਂ ਦੇ ਅੱਜ ਅਚਾਨਕ ਰਾਜਿੰਦਰ ਦੀ ਮੌਤ ਨਾਲ ਹਰ ਪਾਸੇ ਸਨਸਨੀ ਫੈਲ ਗਈ।

adv-img
adv-img