ਚਪੜਾਸੀ ਨੇ ਛੁੱਟੀਆਂ ਦਾ ਫਾਇਦਾ ਚੁੱਕ ਕੇ ਸਰਕਾਰੀ ਸਕੂਲ 'ਚ ਲਾਈ ਸ਼ਰਾਬ ਕੱਢਣ ਵਾਲੀ ਭੱਠੀ
ਅੰਮ੍ਰਿਤਸਰ : ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸੰਗਤਪੁਰਾ ਦੇ ਸਰਕਾਰੀ ਸਕੂਲ ਵਿਖੇ ਪੁਲਿਸ ਅਤੇ ਆਬਕਾਰੀ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਛਾਪੇਮਾਰੀ ਕਰਕੇ ਸਕੂਲ ਵਿੱਚ ਛੁੱਟੀਆਂ ਦੌਰਾਨ ਸ਼ਰਾਬ ਕੱਢ ਰਹੇ ਚਪੜਾਸੀ ਨੂੰ ਕਾਬੂ ਕਰ ਸਫ਼ਲਤਾ ਹਾਸਿਲ ਕੀਤੀ ਗਈ ਹੈ। ਪੜ੍ਹੋ ਹੋਰ ਖ਼ਬਰਾਂ :ਪੰਜਾਬੀ ਗਾਇਕ ਖ਼ਾਨ ਸਾਬ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ , ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਲੱਗਾ ਦੋਸ਼ [caption id="attachment_504930" align="aligncenter" width="300"] Police recovered 250 kg and 8 bottles of liquor from from Sangatpura Government School[/caption] ਜਾਣਕਾਰੀ ਅਨੁਸਾਰ ਪਿੰਡ ਸੰਗਤਪੁਰਾ ਦੇ ਸਰਕਾਰੀ ਸਕੂਲ ਵਿਚੋਂ ਭਾਰੀ ਮਾਤਰਾ ਵਿਚ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਗਈ ਹੈ। ਸ਼ਰਾਬ ਅਤੇ ਲਾਹਣ ਬਣਾਉਣ ਵਾਲਾ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। [caption id="attachment_504928" align="aligncenter" width="300"] Police recovered 250 kg and 8 bottles of liquor from from Sangatpura Government School[/caption] ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਝੰਡੇਰ ਦੇ ਮੁਖੀ ਚਰਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸੰਗਤਪੁਰਾ ਦੇ ਸਰਕਾਰੀ ਸਕੂਲ ਵਿੱਚ ਕਿਸੇ ਵੱਲੋਂ ਨਾਜਾਇਜ਼ ਸ਼ਰਾਬ ਕੱਢੀ ਜਾ ਰਹੀ ਸੀ। [caption id="attachment_504930" align="aligncenter" width="300"] Police recovered 250 kg and 8 bottles of liquor from from Sangatpura Government School[/caption] ਜਿਸ ਸੰਬੰਧੀ ਉਨ੍ਹਾਂ ਵੱਲੋਂ ਆਬਕਾਰੀ ਵਿਭਾਗ ਨਾਲ ਛਪੇਮਾਰੀ ਕਰ ਮੌਕੇ ਤੋਂ ਚਾਲੂ ਭੱਠੀ, 250 ਕਿਲੋ ਲਾਹਣ , 8 ਬੋਤਲਾਂ ਨਜ਼ਾਇਜ ਸ਼ਰਾਬ ਸਣੇ ਭੱਠੀ ਚਲਾ ਰਹੇ ਸਕੂਲ ਚਪੜਾਸੀ ਤਰਸੇਮ ਸਿੰਘ ਪੁੱਤਰ ਪਿਆਰਾ ਸਿੰਘ ਨੂੰ ਕਾਬੂ ਕਰ ਮਾਮਲਾ ਦਰਜ ਕਰ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ। -PTCNews