Tue, Mar 28, 2023
Whatsapp

ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਦੇ ਵਿਰਾਸਤੀ ਥੰਮ ਨੂੰ ਕਾਲੇ ਭਵਿੱਖ ਤੋਂ ਬਚਾਉਣ ਲਈ ਪੂਰੀ ਗਰਾਂਟ ਦੇਣ ਦੀ ਕੀਤੀ ਮੰਗ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਾਲਾਨਾ ਬਜਟ ਵਧਾਉਣ ਦੀ ਥਾਂ 200 ਕਰੋੜ ਰੁਪਏ ਤੋਂ ਘਟਾ ਕੇ 164 ਕਰੋੜ ਰੁਪਏ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਆਪ ਹੁਣ ਇਸ ਫੈਸਲੇ ਤੋਂ ਬਾਅਦ ਉਪਜੇ ਰੋਹ ਨੂੰ ਠੰਢਾ ਕਰਨ ਵਾਸਤੇ ਇਸ ਵੰਡ ਦੀ ਮੁੜ ਸਮੀਖਿਆ ਦਾ ਇਕ ਹੋਰ ਝੂਠਾ ਵਾਅਦਾ ਕਰ ਰਹੀ ਹੈ।

Written by  Jasmeet Singh -- March 14th 2023 06:41 PM
ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਦੇ ਵਿਰਾਸਤੀ ਥੰਮ ਨੂੰ ਕਾਲੇ ਭਵਿੱਖ ਤੋਂ ਬਚਾਉਣ ਲਈ ਪੂਰੀ ਗਰਾਂਟ ਦੇਣ ਦੀ ਕੀਤੀ ਮੰਗ

ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਦੇ ਵਿਰਾਸਤੀ ਥੰਮ ਨੂੰ ਕਾਲੇ ਭਵਿੱਖ ਤੋਂ ਬਚਾਉਣ ਲਈ ਪੂਰੀ ਗਰਾਂਟ ਦੇਣ ਦੀ ਕੀਤੀ ਮੰਗ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ  ਸਾਲਾਨਾ ਬਜਟ ਵਧਾਉਣ ਦੀ ਥਾਂ 200 ਕਰੋੜ ਰੁਪਏ ਤੋਂ ਘਟਾ ਕੇ 164 ਕਰੋੜ ਰੁਪਏ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਆਪ ਹੁਣ ਇਸ ਫੈਸਲੇ ਤੋਂ ਬਾਅਦ ਉਪਜੇ ਰੋਹ ਨੂੰ ਠੰਢਾ ਕਰਨ ਵਾਸਤੇ ਇਸ ਵੰਡ ਦੀ ਮੁੜ ਸਮੀਖਿਆ ਦਾ ਇਕ ਹੋਰ ਝੂਠਾ ਵਾਅਦਾ ਕਰ ਰਹੀ ਹੈ।

ਬਾਦਲ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਰਿਪੋਰਟਾਂ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਭਵਿੱਖ ਧੁੰਦਲਾ ਹੈ ਤੇ ਉਹਨਾਂ ਮੰਗ ਕੀਤੀ ਕਿ ਬਜਟ ਵਿਚ ਇਸ ਲਈ ਗਰਾਂਟ 300 ਕਰੋੜ ਰੁਪਏ ਕੀਤੀ ਜਾਵੇ। ਉਹਨਾਂ ਕਿਹਾ ਕਿ ਯੂਨੀਵਰਸਿਟੀ ’ਤੇ ਪਹਿਲਾਂ ਹੀ 150 ਕਰੋੜ ਰੁਪਏ ਦਾ ਕਰਜ਼ਾ ਹੈ ਤੇ ਉਹ ਸਮੇਂ ਸਿਰ ਤਨਖਾਹਾਂ ਦੇਣ ਦੇ ਹਾਲਾਤਾਂ ਵਿਚ ਨਹੀਂ ਹੈ। ਉਹਨਾਂ ਸਰਕਾਰ ਨੂੰ ਆਖਿਆ ਕਿ ਉਹ ਯੂਨੀਵਰਸਿਟੀ ਦਾ ਬਜਟ ਵਧਾ ਕੇ 360 ਕਰੋੜ ਰੁਪਏ ਕਰਨ ਦੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੀ ਬੇਨਤੀ ਸਵੀਕਾਰ ਕਰੇ।


ਬਾਦਲ ਨੇ ਰਾਜ ਸਰਕਾਰ ਵੱਲੋਂ ਵੰਡ ਦੀ ਮੁੜ ਸਮੀਖਿਆ ਕਰਨ ਦਾ ਇਕ ਵਾਅਦਾ ਕਰਨ ਨੂੰ ਇਕ ਹੋਰ ਝੂਠਾ ਵਾਅਦਾ ਕਹਿ ਕੇ ਰੱਦ ਕਰਦਿਆਂ ਕਿਹਾ ਕਿ ਆਪਣੇ ਨਾਟਕੀ ਸੁਭਾਅ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਾਲ ਯੂਨੀਵਰਸਿਟੀ ਕੈਂਪਸ ਦੇ ਦੌਰਿਆਂ ਮੌਕੇ ਸਟਾਫ ਤੇ ਵਿਦਿਆਰਥੀਆਂ ਨਾਲ ਨਾ ਸਿਰਫ ਵੱਡੇ ਵੱਡੇ ਵਾਅਦੇ ਕੀਤੇ ਸਨ ਜਿਹਨਾਂ ਦਾ ਕਾਫੀ ਪ੍ਰਚਾਰ ਵੀ ਕੀਤਾ ਗਿਆ ਸੀ ਪਰ ਉਸੇ ਦਿਨ ਸ਼ਾਮ ਨੂੰ ਇਹ ਵਾਅਦੇ ਵਿਸਾਰ ਦਿੱਤੇ ਗਏ ਸਨ। ਉਹਨਾ ਕਿਹਾ ਕਿ ਉਹੀ ਕਹਾਣੀ ਹੁਣ ਦੁਹਰਾਈ ਜਾ ਰਹੀ ਹੈ।

ਬਾਦਲ ਨੇ ਕਿਹਾ ਕਿ ਇਸ ਅਕਾਦਮਿਕ ਪ੍ਰਤੀਸ਼ਠਤ ਸੰਸਥਾ ਜੋ ਪੰਜਾਬੀਆਂ ਦੀ ਆਪਣੀ ਭਾਸ਼ਾ, ਸਭਿਆਚਾਰ ਤੇ ਧਾਰਮਿਕ ਵਿਰਸੇ ਪ੍ਰਤੀ ਵਚਨਬੱਧਤਾ ਦੀ ਪ੍ਰਤੀਕ ਹੈ ਅਤੇ ਪਵਿੱਤਰ ਗੁਰਬਾਣੀ ਵਿਚ ਖੋਜ ਨੂੰ ਉਤਸ਼ਾਹਿਤ ਕਰਦੀ ਹੈ ਪਰ ਸਰਕਾਰ ਦਾ ਵਿਹਾਰ ਇਕ ਹੋਰ ਸਬੂਤ ਹੈ ਕਿ ਇਹ ਪੰਜਾਬ ਅਤੇ ਪੰਜਾਬੀ ਅਤੇ ਸਾਡੇ ਮਹਾਨ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਵਿਰਸੇ ਪ੍ਰਤੀ ਕਿੰਨੀ ਅਸੰਵੇਦਨਸ਼ੀਲ ਹੈ।

ਉਹਨਾਂ ਕਿਹਾ ਕਿ ਇਹ ਗੱਲ ਸਿਰਫ ਵਿੱਤੀ ਹਾਲਾਤਾਂ ਦੀ ਨਹੀਂ ਹੈ। ਅਸਲੀਅਤ ਇਹ ਹੈ ਕਿ ਇਹ ਸਰਕਾਰ ਦਿੱਲੀ ਵਿਚਲੇ ਆਪਣੇ ਆਕਾਵਾਂ ਵੱਲੋਂ ਤੈਅ ਕੀਤਾ ਪੰਜਾਬ ਵਿਰੋਧੀ, ਪੰਜਾਬੀ ਵਿਰੋਧੀ ਤੇ ਸਿੱਖ ਵਿਰੋਧੀ ਏਜੰਡਾ ਲਾਗੂ ਕਰ ਰਹੀ ਹੈ। ਉਹਨਾਂ ਕਿਹਾ ਕਿ ਜੋ ਪੰਜਾਬੀ ਯੂਨੀਵਰਸਿਟੀ ਨਾਲਕੀਤਾ  ਜਾ ਰਿਹਾ ਹੈ, ਉਸ ਇਸ ਏਜੰਡੇ ਦਾ ਇਕ ਲਛੱਣ ਹੈ। ਉਹਨਾਂ ਕਿਹਾ ਕਿ ਇਹਨਾਂ ਨੇ ਸਾਰੀਆਂ ਵਿਰਾਸਤੀ ਥਾਵਾਂ, ਯਾਦਗਾਰਾਂ ਤੇ ਸਾਡੇ ਅਮੀਰ ਵਿਰਸੇ ਨਾਲ ਜੁੜੀ ਹਰ ਚੀਜ਼ ਅਣਡਿੱਠ ਕਰ ਦਿੱਤੀ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਵਿਰਾਸਤੀ ਮਾਰਗ ਨੂੰ ਅਤੇ ਸਾਡੇ ਮਾਣਮੱਤੇ ਵਿਰਸੇ ਨਾਲ ਜੁੜੀਆਂ ਹੋਰ ਥਾਵਾਂ ਤੇ ਯਾਦਗਾਰਾਂ ਨੂੰ ਅਣਡਿੱਠ ਕੀਤਾ ਜਾ ਰਿਹਾ ਹੈ ਜੋ ਇਸ ਨਵੇਂ ਏਜੰਡੇ ਦਾ ਸਬੂਤ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਵਿਚ ਹਰ ਪੱਧਰ ’ਤੇ ਸਿੱਖਿਆ ਨੂੰ ਅਣਡਿੱਠ ਕਰਨਾ ਇਸ ਏਜੰਡੇ ਦਾ ਪ੍ਰਤੱਖ ਪ੍ਰਮਾਣ ਹੈ। ਉਹਨਾਂ ਕਿਹਾ ਕਿ ਆਪ ਦਿੱਲੀ ਮਾਡਲ ਦੇ ਸਿੱਖਿਆ ਅਤੇ ਸਿਹਤ ਮਾਡਲ ਦਾ ਗੁਣਗਾਣ ਕਰਦੀ ਨਹੀਂ ਥੱਕਦੀ ਤੇ ਇਹਨਾਂ ਦੋ ਸੈਕਟਰਾਂ ਨੂੰ ਤਰਜੀਹੀ ਖੇਤਰ ਬਣਾਉਣ ਦੀ ਗੱਲ ਕਰਦੀ ਹੈ। ਜਿਸ ਤਰੀਕੇ ਆਪ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਦੇ ਫੰਡਾਂ ਵਿਚ ਕਟੌਤੀ ਕੀਤੀਹੈ, ਉਹ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਦਾ ਸਿੱਖਿਆ ਖੇਤਰ ਵਿਚ ਸੁਧਾਰ ਕਰਨ ਦਾ ਕੋਈ ਇਰਾਦਾ ਨਹੀਂ ਤੇ ਇਹ ਸਿਰਫ ਡਰਾਮੇਬਾਜ਼ੀ ਵਿਚ ਵਿਸ਼ਵਾਸ ਰੱਖਦੀ ਹੈ। ਉਹਨਾਂ ਕਿਹਾ ਕਿ ਇਹ ਵੀ ਬਹੁਤ ਸ਼ਰਮ ਵਾਲੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਵਿਚ ਅਕਾਦਮਿਕ ਖੋਜ ਦਾ ਗਲਾ ਘੁਟਣਾ ਵੀ ਬਹੁਤ ਸ਼ਰਮਨਾਕ ਹੈ ਕਿਉਂਕਿ ਇਹ ਹੈਬਰਿਊ ਯੂਨੀਵਰਸਿਟੀ ਵਾਂਗ ਇਕੋ ਇਕ ਅਦਾਰਾ ਹੈ ਜਿਸਦਾ ਨਾਂ ਭਾਸ਼ਾ ਦੇ ਨਾਂ ’ਤੇ  ਹੈ।

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੂੰ ਬਜਟ ਵਿਚ ਵੰਡ ਵਧਾਉਣ ਦੇ ਦਿੱਤੇ ਭਰੋਸਿਆਂ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਵੰਡ ਵਿਚ ਵਾਧਾ ਹੀ ਕਰਨਾਸੀ  ਤਾਂ ਫਿਰ ਬਜਟ ਪੇਸ਼ ਕਰਨ ਦੇਤੁਰੰਤ  ਬਾਅਦ ਹੀ ਕਰ ਦੇਣਾ ਸੀ, ਇਹਨਾਂ ਨੂੰ ਬਜਟ ਵਿਚ ਹੀ ਵੱਧ ਫੰਡ ਦੇਣ ਤੋਂ ਵੀ ਕਿਸਨੇ ਰੋਕਿਆਸੀ ? ਉਹਨਾਂ ਕਿਹਾਕਿ  ਯੂਨੀਵਰਸਿਟੀ ਨੇ ਸਪਸ਼ਟ ਤੌਰ ’ਤੇ ਸਰਕਾਰ ਨੂੰ ਦੱਸਿਆ ਸੀ ਕਿ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਮਗਰੋਂ ਤਨਖਾਹਾਂ ਦਾ ਬਿੱਲ 100 ਕਰੋੜ ਰੁਪਏ ਤੋਂ ਟੱਪ ਗਿਆ ਹੈ ਅਤੇ ਸਾਲਾਨਾ ਫੰਡਾਂ ਵਿਚ ਕਟੌਤੀ ਯੂਨੀਵਰਸਿਟੀ ਲਈ ਤਬਾਹੀਕੁੰਨ ਸਾਬਤ ਹੋਵੇਗੀ। ਉਹਨਾਂ ਕਿਹਾ ਕਿ ਅਧਿਆਪਕ ਤੇ ਵਿਦਿਆਰਥੀ ਜਥੇਬੰਦੀਆਂ ਕੌਮਾਂਤਰੀ ਮਾਂ ਦਿਵਸ ਦੇਮੌਕੇ ’ਤੇ ਸਰਕਾਰ ਖਿਲਾਫ ਰੋਸ ਪ੍ਰਗਟ ਕਰ ਰਹੀਆਂ ਹਨ।

- PTC NEWS

adv-img

Top News view more...

Latest News view more...