ਮੁੱਖ ਖਬਰਾਂ

'ਬੁਫੇਟ ਹੱਟ' 'ਚ ਸਫ਼ਾਈ ਪ੍ਰਬੰਧਾਂ ਦੇ ਮਾੜੇ ਹਾਲ, ਕੁਤਾਹੀ ਵਰਤਣ 'ਤੇ 25 ਹਜ਼ਾਰ ਰੁਪਏ ਜੁਰਮਾਨਾ

By Riya Bawa -- June 29, 2022 12:02 pm

ਐਸ.ਏ.ਐਸ.ਨਗਰ: ਬਾ-ਅਦਾਲਤ ਅਮਨਿੰਦਰ ਕੌਰ, ਪੀ.ਸੀ.ਐਸ ਐਡਜੂਕੇਟਿੰਗ ਅਫਸਰ -ਕਮ- ਵਧੀਕ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਵੱਲੋਂ ਪੰਜਾਬ ਸਰਕਾਰ ਫੂਡ ਸੇਫਟੀ ਐਕਟ ਅਧੀਨ ਬੁਫੇਟ ਹਟ,(Buffet Hut) ਐਸ.ਸੀ.ਓ. 656-657 ਸੈਕਟਰ 70 ਮੋਹਾਲੀ ਨੂੰ 25 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਬੁਫੇਟ ਹਟ,(Buffet Hut), ਵੱਲੋਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ 2006 ਦੀ ਧਾਰਾ 56 ਦੀ ਉਲਘੰਣਾ ਕੀਤੀ ਗਈ ਹੈ। ਇਹ ਮਾਮਲਾ ਸਿੱਧੇ ਤੌਰ ਤੇ ਜਨਹਿਤ ਨਾਲ ਹੋਣ ਤੇ ਉਨ੍ਹਾਂ ਵੱਲੋਂ ਦੋਸ਼ੀ ਨੂੰ ਉਕਤ ਐਕਟ ਦੀ ਧਾਰਾ 56 ਤਹਿਤ ਮੁਗਲਿਕ 25,000/- ਰੁਪਏ ( ਪੱਚੀ ਹਜਾਰ ਰੁਪਏ) ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ।

'ਬੁਫੇਟ ਹੱਟ' 'ਚ ਸਫ਼ਾਈ ਪ੍ਰਬੰਧਾਂ ਦੇ ਮਾੜੇ ਹਾਲ, ਕੁਤਾਹੀ ਵਰਤਣ 'ਤੇ 25 ਹਜ਼ਾਰ ਰੁਪਏ ਜੁਰਮਾਨਾ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਪੀ.ਸੀ.ਐਸ ਐਡਜੂਕੇਟਿੰਗ ਅਫਸਰ -ਕਮ- ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫੂਡ ਸੇਫਟੀ ਐਕਟ ਤਹਿਤ ਸਿਵਲ ਸਰਜਨ ਦਫਤਰ ਦੇ ਫੂਡ ਸੇਫਟੀ ਅਫਸਰ ਵੱਲੋਂ ਬੀਤੇ ਸਾਲ 09.07.2021 ਨੂੰ ਦੀ ਬੁਫੇਟ ਹਟ,(Buffet Hut), ਐਸ.ਸੀ.ਓ. 656-657 ਸੈਕਟਰ 70 ਮੋਹਾਲੀ ਦੀ ਚੈਕਿੰਗ ਕੀਤੀ ਗਈ ਸੀ ਅਤੇ ਚੈਕਿੰਗ ਦੌਰਾਨ ਬੁਫੇਟ ਹਟ,(Buffet Hut), ਵਿਖੇ ਮੈਦਾ ਅਤੇ ਸਟੋਰੇਜ਼ ਕੰਟੇਨਰ ਵਿੱਚ ਕੀੜਿਆਂ ਦਾ ਸੰਕਰਮਣ ਪਾਇਆ ਗਿਆ /

'ਬੁਫੇਟ ਹੱਟ' 'ਚ ਸਫ਼ਾਈ ਪ੍ਰਬੰਧਾਂ ਦੇ ਮਾੜੇ ਹਾਲ, ਕੁਤਾਹੀ ਵਰਤਣ 'ਤੇ 25 ਹਜ਼ਾਰ ਰੁਪਏ ਜੁਰਮਾਨਾ

ਇਹ ਵੀ ਪੜ੍ਹੋ: 30 ਜੂਨ ਤੋਂ ਸ਼ੁਰੂ ਹੋਵੇਗੀ ਅਮਰਨਾਥ ਦੀ ਯਾਤਰਾ, ਪੁਲਿਸ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ

ਫੂਡ ਸੇਫਟੀ ਐਕਟ ਅਨੁਸਾਰ ਕੂੜੇਦਾਨ ਕਵਰ ਨਹੀਂ ਕੀਤੇ ਹੋਏ,ਸਟੋਰੇਜ਼ ਫਰਿੱਜ ਵਿੱਚ ਮੱਖੀਆਂ ਪਾਈਆਂ ਗਈਆਂ,ਇਸ ਤੋਂ ਇਲਾਵਾ ਰਸੋਈ ਵੀ ਸਾਫ਼ ਨਹੀਂ ਸੀ ਅਤੇ ਸ਼ਾਕਾਹਾਰੀ ਅਤੇ ਗੈਰ-ਸ਼ਾਕਾਹਾਰੀ ਭੋਜਨ ਸਟੋਰੇਜ ਅਤੇ ਫਰਿੱਜ ਵਿੱਚ ਵੱਖ-ਵੱਖ ਨਹੀਂ ਕੀਤੇ ਹੋਏ ਆਦਿ ਕਮੀਆਂ ਪਾਈਆਂ ਗਈਆਂ ਸਨ ਜਿਨ੍ਹਾਂ ਦੀ ਬਕਾਇਦਾ ਫੋਟੋਗ੍ਰਾਫੀ ਵੀ ਕੀਤੀ ਗਈ। ਜਿਸ ਦੇ ਮੱਦੇਨਜ਼ਰ ਸਬੰਧਤ ਦੁਕਾਨ ਦਾ ਚਲਾਨ ਕਰ ਜੁਰਮਾਨਾ ਕੀਤਾ ਗਿਆ।

'ਬੁਫੇਟ ਹੱਟ' 'ਚ ਸਫ਼ਾਈ ਪ੍ਰਬੰਧਾਂ ਦੇ ਮਾੜੇ ਹਾਲ, ਕੁਤਾਹੀ ਵਰਤਣ 'ਤੇ 25 ਹਜ਼ਾਰ ਰੁਪਏ ਜੁਰਮਾਨਾ

ਇਸ ਦੇ ਨਾਲ ਹੀ ਬਾ-ਅਦਾਲਤ ਅਮਨਿੰਦਰ ਕੌਰ, ਪੀ.ਸੀ.ਐਸ ਐਡਜੂਕੇਟਿੰਗ ਅਫਸਰ -ਕਮ- ਵਧੀਕ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਨੇ ਫੂਡ ਸੇਫਟੀ ਅਫਸਰ ਦਫਤਰ ਸਿਵਲ ਸਰਜਨ ਐਸ.ਏ.ਐਸ.ਨਗਰ ਨੂੰ ਹਦਾਇਤ ਕੀਤੀ ਕਿ ਇਸ ਅਦਾਲਤ ਵੱਲੋਂ ਕੀਤੇ ਗਏ ਜੁਰਮਾਨੇ ਦੀ ਰਕਮ ਨੂੰ ਭਰਵਾਉਣ ਸਬੰਧੀ ਕਾਰਵਾਈ ਸਮੇਂ ਸਿਰ ਕੀਤੀ ਜਾਣੀ ਯਕੀਨੀ ਬਣਾਈ ਜਾਵੇ।

-PTC News

  • Share