ਮੂਸੇਵਾਲਾ ਦੀ ਫ਼ੋਟੋ ਵਾਲੀ T-Shirt ਪਾ ਕੇ ਸ਼ੋਅ 'ਚ ਪੌਪ ਸਿੰਗਰ 'Drake' ਨੇ ਗਾਏ ਗਾਣੇ, ਦਿੱਤੀ ਸ਼ਰਧਾਂਜਲੀ
Rapper Drake wears Sidhu Moose Wala's T-shirt: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ, ਜਿਸ ਨੂੰ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਕੁਝ ਹਮਲਾਵਰਾਂ ਨੇ ਮਾਰ ਦਿੱਤਾ ਸੀ, ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ। 'ਦਿਲ ਦਾ ਨੀ ਮਾੜਾ' ਗਾਇਕ ਨਹੀਂ ਰਹੇ ਇਸ ਗੱਲ 'ਤੇ ਕੋਈ ਯਕੀਨ ਨਹੀਂ ਕਰ ਸਕਦਾ। ਇਸ ਦੌਰਾਨ, ਪ੍ਰਸਿੱਧ ਰੈਪਰ ਡਰੇਕ ਆਪਣੇ ਹਾਲ ਹੀ ਦੇ ਸ਼ੋਅ ਦੌਰਾਨ ਟੀ-ਸ਼ਰਟ ਪਾ ਕੇ ਦਿਖਾਈ ਦਿੱਤੇ, ਜਿਸ 'ਤੇ ਸਿੱਧੂ ਮੂਸੇ ਵਾਲਾ ਦੀ ਫੋਟੋ ਛਪੀ ਹੋਈ ਸੀ।
ਇਹ ਤਸਵੀਰ ਸਿੱਧੂ ਮੂਸੇ ਵਾਲਾ ਦੇ ਕਰੀਬੀ ਦੋਸਤ ਸੰਨੀ ਮਾਲਟਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ ਹੈ। ਇਸੇ ਤਰ੍ਹਾਂ ਸ਼ੋਅ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਰੈਪਰ ਡਰੇਕ ਉਨ੍ਹਾਂ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ ਜਿਸਦੀ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਮੌਤ ਹੋ ਗਈ ਸੀ।
ਦੱਸਣਯੋਗ ਹੈ ਕਿ ਬੀਤੇ ਦਿਨੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀਰਵਾਰ ਨੂੰ ਆਪਣੇ ਹੱਥ 'ਤੇ ਬੇਟੇ ਦਾ ਟੈਟੂ ਬਣਵਾਇਆ। ਉਨ੍ਹਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਉਹ ਲੇਟੇ ਹੋਏ ਹਨ ਅਤੇ ਸਿੱਧੂ ਦੇ ਪਿਤਾ ਆਪਣੇ ਹੱਥ ਵਿੱਚ ਆਪਣੇ ਬੇਟੇ ਦਾ ਟੈਟੂ ਬਣਵਾ ਰਹੇ ਹਨ। ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਜਵਾਹਰਕੇ ਵਿਖੇ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਕੀ ਹੈ ਪਾਕੇਟ ਲਹਿੰਗਾ? ਸਚਿਨ ਤੇਂਦੁਲਕਰ ਦੀ ਬੇਟੀ ਨੇ ਵੀ ਕਰਵਾਇਆ ਇਸ 'ਚ ਫੋਟੋਸ਼ੂਟ, ਵੇਖੋ PHOTOS
ਗੌਰਤਲਬ ਹੈ ਕਿ 29 ਮਈ ਦਾ ਦਿਨ ਪੰਜਾਬ ਲਈ ਕਾਲਾ ਦਿਨ ਮੰਨਿਆ ਜਾਂਦਾ ਹੈ ਕਿਉਂਕਿ ਸਿੱਧੂ ਮੂਸੇ ਵਾਲਾ 'ਤੇ ਕੁਝ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਸੀ, ਜਿਨ੍ਹਾਂ ਨੇ ਉਨ੍ਹਾਂ ਦੀ ਕਾਰ ਨੂੰ ਰੋਕ ਕੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਸਨ। ਪੋਸਟਮਾਰਟਮ ਜਾਂਚ ਦੇ ਅਨੁਸਾਰ, ਗਾਇਕ ਨੂੰ 24 ਗੋਲੀਆਂ ਲੱਗੀਆਂ ਸਨ। ਇਹ ਇੱਕ ਦੁਖਦਾਈ ਦਿਨ ਸੀ ਅਤੇ ਪੂਰਾ ਪੰਜਾਬ ਅਤੇ ਦੁਨੀਆ ਭਰ ਵਿੱਚ ਉਸਦੇ ਪ੍ਰਸ਼ੰਸਕ ਸਿੱਧੂ ਮੂਸੇ ਵਾਲਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।
-PTC News