Advertisment

ਪੰਜਾਬ 'ਚ ਬਿਜਲੀ ਸੰਕਟ, ਕੋਲੇ ਦੀ ਸਮੱਸਿਆਂ ਬਰਕਰਾਰ

author-image
Pardeep Singh
Updated On
New Update
ਪੰਜਾਬ 'ਚ ਬਿਜਲੀ ਸੰਕਟ, ਕੋਲੇ ਦੀ ਸਮੱਸਿਆਂ ਬਰਕਰਾਰ
Advertisment
ਚੰਡੀਗੜ੍ਹ: ਪੰਜਾਬ ਵਿੱਚ ਬਿਜਲੀ ਦਾ ਸੰਕਟ ਮੰਡਰਾਉਣ ਲੱਗ ਪਿਆ ਹੈ। ਪੰਜਾਬ ਦੇ ਕਈ ਖੇਤਰਾਂ ਵਿੱਚ ਬਿਜਲੀ ਦੀ ਘਾਟ ਹੋਣ ਕਰਕੇ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਤੁਹਾਨੂੰ ਦੱਸ ਦੇਈਏ ਤਲਵੰਡੀ ਸਾਬੋ ਦਾ ਨਿੱਜੀ ਖੇਤਰ ਦਾ ਥਰਮਲ ਪਲਾਂਟ ਦਾ ਯੂਨਿਟ ਨੰਬਰ 3 ਜੋ ਕਿ ਕੋਲੇ ਦੀ ਮਾਮੂਲੀ ਜਿਹੀ ਆਮਦ ਤੋਂ ਬਾਅਦ ਕਲ ਮੁੜ ਚੱਲ ਪਿਆ ਸੀ ਅੱਜ 1219 hrs ਤੇ ਬਾਇਲਰ ਵਿੱਚ ਲੀਕੇਜ ਹੋਣ ਕਾਰਨ ਮੁੜ ਬੰਦ ਹੋ ਗਿਆ ਹੈ।
Advertisment
publive-image ਸਰਕਾਰੀ ਰੋਪੜ ਥਰਮਲ ਪਲਾਂਟ ਦਾ ਇਕ ਯੂਨਿਟ ਨੰਬਰ ਤਿੰਨ ਐਮਰਜੈਂਸੀ ਲਈ ਬੰਦ ਰੱਖਿਆ ਗਿਆ ਹੈ ਜਦਕਿ ਯੂਨਿਟ ਨੰਬਰ ਚਾਰ ਬੁਆਇਲਰ ਲੀਕੇਜ ਕਰਕੇ ਬੰਦ ਹੋ ਗਿਆ ਹੈ। ਲਹਿਰਾ ਮੁਹੱਬਤ ਪਲਾਂਟ ਦਾ ਯੂਨਿਟ ਨੰਬਰ ਦੋ ਤੇ ਚਾਰ ਐਮਰਜੈਂਸੀ 'ਚ ਚਲਾਉਣ ਲਈ ਬੰਦ ਰੱਖਿਆ ਹੈ ਤੇ ਯੂਨਿਟ ਨੰਬਰ ਤਿੰਨ ਪਾਣੀ ਦੀ ਘਾਟ ਕਰਕੇ ਬੰਦ ਹੈ। publive-image ਪੰਜਾਬ ਵਿਚ ਸਥਾਪਤ ਥਰਮਲਾਂ 'ਚ ਸਮਰੱਥਾ ਨਾਲੋਂ ਕਰੀਬ 2 ਹਜ਼ਾਰ ਮੈਗਾਵਾਟ ਬਿਜਲੀ ਉਤਪਾਦਨ ਘੱਟ ਹੋ ਰਿਹਾ ਹੈ।ਪੰਜਾਬ ਦੇ ਵੱਖ-ਵੱਖ ਥਰਮਲਾਂ ਦੇ ਛੇ ਯੂਨਿਟ ਬੰਦ ਹੋਣ ਕਰਕੇ 1400 ਮੈਗਾਵਾਟ ਤੋਂ ਵੱਧ ਬਿਜਲੀ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। publive-image ਪੰਜਾਬ ਸਰਕਾਰ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਕੋਲੇ ਦੀ ਸਮੱਸਿਆ ਬਰਕਰਾਰ ਹੈ। ਕੋਲਾ ਤੈਅ ਮੁੱਲ 'ਤੇ ਨਹੀਂ ਮਿਲ ਰਿਹਾ ਹੈ ਤੇ ਰੇਲਵੇ ਵੱਲੋਂ ਖਾਲੀ ਰੈਕ ਦੇਣ ਤੋਂ ਵੀ ਪਾਸਾ ਵੱਟਿਆ ਜਾ ਰਿਹਾ ਹੈ। ਇਸੇ ਦੌਰਾਨ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਖਾਤਿਰ ਸਮੇਂ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ।
Advertisment
publive-image ਇਹ ਵੀ ਪੜ੍ਹੋ:ਅਖਿਲੇਸ਼ ਯਾਦਵ ਅਤੇ ਆਜ਼ਮ ਖਾਨ ਨੇ ਲੋਕ ਸਭਾ ਤੋਂ ਦਿੱਤਾ ਅਸਤੀਫ਼ਾ   publive-image -PTC News-
latest-news punjab-news punjab power-crisis coal-problems %e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%ac%e0%a8%bf%e0%a8%9c%e0%a8%b2%e0%a9%80-%e0%a8%b8%e0%a9%b0%e0%a8%95%e0%a8%9f %e0%a8%95%e0%a9%8b%e0%a8%b2%e0%a9%87-%e0%a8%a6%e0%a9%80-%e0%a8%b8%e0%a8%ae%e0%a9%b1%e0%a8%b8%e0%a8%bf%e0%a8%86%e0%a8%82-%e0%a8%ac%e0%a8%b0%e0%a8%95%e0%a8%b0%e0%a8%be%e0%a8%b0
Advertisment

Stay updated with the latest news headlines.

Follow us:
Advertisment