ਬਿਜਲੀ ਦੇ ਲੰਬੇ ਕੱਟਾਂ ਤੋਂ ਅੱਕੇ ਲੋਕਾਂ ਨੇ ਚੰਡੀਗੜ੍ਹ ਹਾਈਵੇਅ ਕੀਤਾ ਜਾਮ, ਲਾਇਆ ਧਰਨਾ
ਰੂਪਨਗਰ: ਪੰਜਾਬ ਵਿਚ ਗਰਮੀਆਂ ਸ਼ੁਰੂ ਹੁੰਦਿਆਂ ਹੀ ਪੰਜਾਬ ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਬਿਜਲੀ ਸਪਲਾਈ ਨੂੰ ਲੈ ਕੇ ਅਕਸਰ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਅਕਸਰ ਇਹ ਸਿਰਫ ਲਾਰੇ ਹੀ ਰਹਿ ਜਾਂਦੇ ਹਨ। ਬਿਜਲੀ ਸਪਲਾਈ ਨੂੰ ਲੈ ਕੇ ਅਜਿਹੇ ਹੀ ਲਾਰਿਆਂ ਤੋਂ ਅੱਕੇ ਲੋਕਾਂ ਨੇ ਪੰਜਾਬ ਸਰਕਾਰ ਖਿਲਾਫ ਧਰਨਾ ਲਾ ਕੇ ਚੰਡੀਗੜ੍ਹ-ਊਨਾ ਤੇ ਚੰਡੀਗੜ੍ਹ-ਜਲੰਧਰ ਹਾਈਵੇਅ ਜਾਮ ਕਰ ਦਿੱਤਾ।
ਪੜੋ ਹੋਰ ਖਬਰਾਂ: ਆਸ਼ਿਕ ਨੇ ਪ੍ਰੇਮਿਕਾ ਸਮੇਤ 5 ਪਰਿਵਾਰਕ ਮੈਂਬਰਾਂ ਨੂੰ 10 ਫੁੱਟ ਡੂੰਘੇ ਖੱਡੇ ‘ਚ ਕੀਤਾ ਦਫਨ, 48 ਦਿਨਾਂ ਬਾਅਦ ਮਿਲੇ ਕੰਕਾਲ
ਇਸ ਦੌਰਾਨ ਸਰਕਾਰ ਦੇ ਬਿਜਲੀ ਸਬੰਧੀ ਪ੍ਰਬੰਧਾਂ ਤੋਂ ਅੱਕੇ ਲੋਕਾਂ ਨੇ ਰੂਪਨਗਰ ਦੇ ਨੇੜੇ 132 ਕੇਵੀ ਸਬ ਸਟੇਸ਼ਨ ਦੇ ਬਾਹਰ ਧਰਨਾ ਲਾਇਆ ਤੇ ਰੂਪਨਗਰ ਵਿਚ ਚੰਡੀਗੜ੍ਹ-ਊਨਾ ਤੇ ਚੰਡੀਗੜ੍ਹ-ਜਲੰਧਰ ਹਾਈਵੇਅ ਜਾਮ ਕਰ ਦਿੱਤਾ ਹੈ, ਜਿਸ ਕਾਰਨ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ ਹੈ। ਇਸ ਦੌਰਾਨ ਪੀੜਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕਿਆਂ ਵਿਚ ਰੋਜ਼ਾਨਾ 8 ਤੋਂ 12 ਘੰਟਿਆਂ ਤੱਕ ਦੇ ਬਿਜਲੀ ਦੇ ਕੱਟ ਲੱਗ ਰਹੇ ਹਨ ਜਦਕਿ ਪੰਜਾਬ ਵਿਚ ਬਿਜਲੀ ਸਪਲਾਈ ਪੂਰੀ ਕਰਨ ਦੇ ਵਾਅਦੇ ਕੀਤੇ ਜਾ ਰਹੇ ਹਨ।
ਪੜੋ ਹੋਰ ਖਬਰਾਂ: ਗਲਤੀ ਨਾਲ ਔਰਤ ਦੇ ਖਾਤੇ ‘ਚ ਆਗਏ 3700 ਅਰਬ ਰੁਪਏ ਤੇ ਫਿਰ…
ਇਸ ਦੌਰਾਨ ਲੋਕਾਂ ਨੇ ਕਿਹਾ ਕਿ ਬਿਜਲੀ ਦੇ ਲੰਬੇ ਕੱਟਾਂ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਬਿਜਲੀ ਵਿਭਾਗ ਦੇ ਅਧਿਕਾਰੀ ਉਨ੍ਹਾਂ ਨੂੰ ਲਿਖਤ ਵਿਚ ਭਰੋਸਾ ਨਹੀਂ ਦਿੰਦੇ ਉਹ ਇਸੇ ਤਰ੍ਹਾਂ ਧਰਨਾ ਜਾਰੀ ਰੱਖਣਗੇ।
ਪੜੋ ਹੋਰ ਖਬਰਾਂ: ਪੰਜਾਬ ‘ਚ ਕੋਰੋਨਾ ਵਾਇਰਸ ਦੇ ਇੰਨੇ ਨਵੇਂ ਮਾਮਲੇ, 15 ਮਰੀਜ਼ਾਂ ਦੀ ਗਈ ਜਾਨ
-PTC News