Fri, Apr 26, 2024
Whatsapp

ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬੰਗਾ ਹਲਕਾ ਵਿਖੇ ਚੋਣ ਪ੍ਰਚਾਰ ਰੈਲੀਆਂ ਦੀ ਸ਼ੁਰੂਆਤ

Written by  Shanker Badra -- April 06th 2019 11:37 AM
ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬੰਗਾ ਹਲਕਾ ਵਿਖੇ ਚੋਣ ਪ੍ਰਚਾਰ ਰੈਲੀਆਂ ਦੀ ਸ਼ੁਰੂਆਤ

ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬੰਗਾ ਹਲਕਾ ਵਿਖੇ ਚੋਣ ਪ੍ਰਚਾਰ ਰੈਲੀਆਂ ਦੀ ਸ਼ੁਰੂਆਤ

ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬੰਗਾ ਹਲਕਾ ਵਿਖੇ ਚੋਣ ਪ੍ਰਚਾਰ ਰੈਲੀਆਂ ਦੀ ਸ਼ੁਰੂਆਤ:ਬੰਗਾ : ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ।ਇਸੇ ਲੜੀ ਤਹਿਤ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੋ, ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੀ ਸ਼ੁਰੂਆਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਸ਼ੁਰੂਆਤ ਕੀਤੀ ਸੀ।ਉਸੇ ਲੜੀ ਤਹਿਤ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਵਿਧਾਨ ਸਭਾ ਹਲਕਾ ਬੰਗਾ ਦੇ ਕਈ ਪਿੰਡਾਂ 'ਚ ਚੋਣ ਪ੍ਰਚਾਰ ਕੀਤਾ ਹੈ। [caption id="attachment_279121" align="aligncenter" width="300"]Prem Singh Chandumajra Banga Halqa Election campaign rallies Start ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬੰਗਾ ਹਲਕਾ ਵਿਖੇ ਚੋਣ ਪ੍ਰਚਾਰ ਰੈਲੀਆਂ ਦੀ ਸ਼ੁਰੂਆਤ[/caption] ਇਸ ਦੌਰਾਨ ਚੋਣ ਪ੍ਰਚਾਰ ਰੈਲੀਆਂ 'ਚ ਹਲਕਾ ਬੰਗਾ ਵਿਧਾਇਕ ਡਾ, ਸੁਖਵਿੰਦਰ ਕੁਮਾਰ ਸੁੱਖੀ, ਜਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ, ਸੁਖਦੀਪ ਸ਼ੁਕਰ, ਅਤੇ ਹੋਰ ਕਈ ਸੀਨੀਅਰ ਅਕਾਲੀ ਆਗੂਆਂ ਚੋਣ ਪ੍ਰਚਾਰ 'ਚ ਹਾਜ਼ਰ ਰਹੇ ਹਨ।ਮੀਡੀਆ ਨਾਲ ਗੱਲਬਾਤ ਕਰਦਿਆਂ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਦੀ ਬੰਗਾ ਹਲਕੇ 'ਚ ਚੋਣ ਰੈਲੀਆਂ ਨੂੰ ਲੋਕਾਂ ਵਲੋਂ ਭਰਮਾਂ ਹੰਗਾਰਾ ਮਿਲਿਆ।ਨੌਜਵਾਨਾਂ 'ਚ ਐਨਾ ਉਤਸ਼ਾਹ ਸੀ ਕਿ ਮੋਟਰਸਾਈਕਲ ਤੇ ਕਾਫਲੇ ਦੇ ਰੂਪ ਵਿਚ ਚੋਣ ਰੈਲੀਆਂ ਸ਼ਾਮਲ ਹੋਏ। [caption id="attachment_279122" align="aligncenter" width="300"]Prem Singh Chandumajra Banga Halqa Election campaign rallies Start ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬੰਗਾ ਹਲਕਾ ਵਿਖੇ ਚੋਣ ਪ੍ਰਚਾਰ ਰੈਲੀਆਂ ਦੀ ਸ਼ੁਰੂਆਤ[/caption] ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਝੂਠ ਦਾ ਪਲਾਂਦਾ ਹੈ।ਕੈਪਟਨ ਸਾਬ ਨੇ ਝੂਠ ਬੋਲਣ ਤੋਂ ਸਿਵਾ ਕੁਝ ਕੀਤਾ।ਉਹਨਾਂ ਕਿਹਾ ਇਸ ਵਾਰ ਲੋਕ ਕਾਂਗਰਸ ਪਾਰਟੀ ਤੋਂ ਬੂਰੀ ਤਰਾਂ ਦੁਖੀ ਹਨ ਤੇ ਇਸ ਦਾ ਜੁਆਬ ਆਉਣ ਵਾਲੀ 19 ਮਈ ਨੂੰ ਦੇਣਗੇ।ਕੈਪਟਨ ਨੇ ਲੋਕਾਂ ਨੂੰ ਦੇਣਾ ਤਾਂ ਕੀ ਹੈ ਉਲਟਾ ਸ. ਬਾਦਲ ਅਤੇ ਮੋਦੀ ਸਰਕਾਰ ਵਲੋਂ ਦਿੱਤੀਆਂ ਗਈਆਂ ਸਹੂਲਤਾਂ ਵੀ ਖੋਹ ਲਈਆਂ ਹਨ।ਜਿਸ ਕਰਕੇ ਹੁਣ ਲੋਕਾਂ ਨੇ ਪੂਰੀ ਤਰ੍ਹਾਂ ਤੈਅ ਕਰ ਲਿਆ ਹੈ ਕਿ ਇਸ ਇਸ ਵਾਰ ਫਿਰ ਤੋਂ ਮੋਦੀ ਸਰਕਾਰ।ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਮੋਦੀ ਸਰਕਾਰ ਅਤੇ ਬਾਦਲ ਸਾਬ ਵਲੋਂ ਕੀਤੇ ਵਿਕਾਸ ਕਾਰਜਾਂ ਦੇ ਅਧਾਰ 'ਤੇ ਵੋਟਾਂ ਪਾਉਣੀਆਂ ਹਨ। -PTCNews


Top News view more...

Latest News view more...