ਮੁੱਖ ਖਬਰਾਂ

ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਾਗੂ, ਕੋਈ ਵੀ ਪਾਰਟੀ ਨਹੀਂ ਸਾਬਤ ਕਰ ਸਕੀ ਬਹੁਮਤ !

By Jashan A -- November 12, 2019 6:25 pm

ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਾਗੂ, ਕੋਈ ਵੀ ਪਾਰਟੀ ਨਹੀਂ ਸਾਬਤ ਕਰ ਸਕੀ ਬਹੁਮਤ !,ਮੁੰਬਈ: ਮਹਾਰਾਸ਼ਟਰ 'ਚ ਸਰਕਾਰ ਦੇ ਗਠਨ ਦੀ ਅਸਫ਼ਲ ਹੋਣ ਤੋਂ ਬਾਅਦ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੀ ਮੋਹਰ ਲਾ ਦਿੱਤੀ ਹੈ।

Ramnath Kovindਤੁਹਾਨੂੰ ਦੱਸ ਦਈਏ ਕਿ ਮਹਾਰਾਸ਼ਟਰ 'ਚ ਰਾਜਪਾਲ ਭਗਤ ਸਿੰਘ ਕਸ਼ੋਯਾਰੀ ਨੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਸੀ, ਜਿਸ 'ਤੇ ਕੇਂਦਰੀ ਕੈਬਿਨਟ ਨੇ ਸ਼ਾਸਨ ਲਾਗੂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ।

ਹੋਰ ਪੜ੍ਹੋ: ਕੈਨੇਡਾ ਦੇ ਓਂਟਾਰਿਓ ਸੂਬੇ 'ਚ ਹੋਈਆਂ ਮਿਉਂਸੀਪਲ ਚੋਣਾਂ 'ਚ ਪੰਜਾਬੀਆਂ ਨੇ ਗੱਡੇ ਜਿੱਤ ਦੇ ਝੰਡੇ ,ਇੱਕ ਪੰਜਾਬੀ ਸਿੱਖ ਨੇ ਬਣਾਇਆ ਰਿਕਾਰਡ

ਕੈਬਨਿਟ ਦੇ ਫੈਸਲੇ ਮਗਰੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੋਹਰ ਲਾ ਦਿੱਤੀ, ਜਿਸ ਕਾਰਨ ਮਹਾਰਾਸ਼ਟਰ 'ਚ 24 ਅਕਤੂਬਰ ਤੋਂ ਬਰਕਰਾਰ ਸਸਪੈਂਸ ਖਤਮ ਹੋ ਗਿਆ।

Ramnath Kovindਜ਼ਿਕਰਯੋਗ ਹੈ ਕਿ ਮਹਾਰਾਸ਼ਟਰ ‘ਚ ਪਿਛਲੀ ਸਰਕਾਰ ਦਾ ਕਾਰਜਕਾਲ 9 ਨਵੰਬਰ ਨੂੰ ਖ਼ਤਮ ਹੋ ਗਿਆ ਸੀ, ਜਿਸ ਤੋਂ ਬਾਅਦ ਸੂਬੇ ‘ਚ ਚੁਣੀ ਗਈ ਸਰਕਾਰ ਬਣ ਜਾਣੀ ਚਾਹੀਦੀ ਸੀ ਪਰ ਕਿਸੇ ਵੀ ਸਿਆਸੀ ਪਾਰਟੀ ਜਾਂ ਗਠਜੋੜ ਨੇ ਸਰਕਾਰ ਬਣਾਉਣ ਲਈ ਬਹੁਮਤ ਦਾ ਦਾਅਵਾ ਹੁਣ ਤਕ ਪੇਸ਼ ਨਹੀਂ ਕੀਤਾ ਸੀ।

-PTC News

  • Share