ਮੁੱਖ ਖਬਰਾਂ

ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਤਾ ਦੇ 100ਵੇਂ ਜਨਮ ਦਿਨ 'ਤੇ ਆਸ਼ੀਰਵਾਦ ਲਿਆ

By Ravinder Singh -- June 18, 2022 8:24 am

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਦਾ ਅੱਜ 100ਵਾਂ ਜਨਮਦਿਨ ਹੈ। ਇਸ ਮੌਕੇ ਪ੍ਰਧਾਨ ਮੰਤਰੀ ਸ਼ਨਿੱਚਰਵਾਰ ਸਵੇਰੇ ਗਾਂਧੀਨਗਰ ਸਥਿਤ ਆਪਣੇ ਛੋਟੇ ਭਰਾ ਪੰਕਜ ਮੋਦੀ ਦੇ ਘਰ ਉਨ੍ਹਾਂ ਦੀ ਮਾਂ ਹੀਰਾਬੇਨ ਨੂੰ ਮਿਲਣ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਪਹੁੰਚੇ। ਹੀਰਾਬੇਨ ਆਪਣੇ ਛੋਟੇ ਬੇਟੇ ਨਾਲ ਰਹਿੰਦੀ ਹੈ। ਹਰ ਵਾਰ 17 ਸਤੰਬਰ ਨੂੰ ਆਪਣੇ ਜਨਮ ਦਿਨ ਦੇ ਮੌਕੇ ਉਤੇ ਪੀਐਮ ਮੋਦੀ ਆਪਣੀ ਮਾਂ ਨੂੰ ਮਿਲਣ ਆਉਂਦੇ ਹਨ।

ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਤਾ ਦੇ 100ਵੇਂ ਜਨਮ ਦਿਨ 'ਤੇ ਆਸ਼ੀਰਵਾਦ ਲਿਆਪ੍ਰਧਾਨ ਮੰਤਰੀ ਦੇ ਛੋਟੇ ਭਰਾ ਪੰਕਜ ਮੋਦੀ ਨੇ ਦੱਸਿਆ ਕਿ ਹੀਰਾਬੇਨ ਦਾ ਜਨਮ 18 ਜੂਨ 1923 ਨੂੰ ਹੋਇਆ ਸੀ। ਉਹ 18 ਜੂਨ 2022 ਨੂੰ ਆਪਣੇ ਜੀਵਨ ਦੇ 100ਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਮਾਂ ਨੂੰ ਮਿਲਣ ਤੋਂ ਬਾਅਦ ਪਾਵਾਗੜ੍ਹ ਕਾਲਿਕਾ ਮੰਦਰ ਜਾਣਗੇ। ਉਹ ਇੱਥੇ ਝੰਡਾ ਲਹਿਰਾ ਕੇ ਮੁੜ ਉਸਾਰੇ ਹੋਏ ਮੰਦਰ ਅਤੇ ਕੰਪਲੈਕਸ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਵਡੋਦਰਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਤਾ ਦੇ 100ਵੇਂ ਜਨਮ ਦਿਨ 'ਤੇ ਆਸ਼ੀਰਵਾਦ ਲਿਆਹੀਰਾਬੇਨ ਦੇ 100ਵੇਂ ਜਨਮ ਦਿਨ ਨੂੰ ਖਾਸ ਬਣਾਉਣ ਲਈ ਗਾਂਧੀਨਗਰ ਨਗਰ ਨਿਗਮ ਨੇ ਉਨ੍ਹਾਂ ਦੇ ਨਾਂ ਉਤੇ ਇਕ ਸੜਕ ਦਾ ਨਾਂ ਰੱਖਣ ਦਾ ਫੈਸਲਾ ਕੀਤਾ ਹੈ। ਗਾਂਧੀਨਗਰ ਤੋਂ ਰਾਏਸਾਨ ਨੂੰ ਜੋੜਨ ਵਾਲੀ ਸੜਕ ਨੂੰ ਹੀਰਾਬੇਨ ਰੋਡ ਵਜੋਂ ਜਾਣਿਆ ਜਾਵੇਗਾ। ਗਾਂਧੀਨਗਰ ਦੇ ਮੇਅਰ ਹਿਤੇਸ਼ ਮਕਵਾਨਾ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ 100 ਸਾਲ ਦੀ ਹੋ ਰਹੀ ਹੈ ਅਤੇ ਰਾਜ ਦੀ ਰਾਜਧਾਨੀ ਦੇ ਲੋਕਾਂ ਦੀ ਮੰਗ ਅਤੇ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ 80 ਮੀਟਰ ਸੜਕ ਦਾ ਨਾਮ ਰੱਖਣ ਦਾ ਫੈਸਲਾ ਕੀਤਾ ਗਿਆ ਹੈ।"

ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਮਾਤਾ ਦੇ 100ਵੇਂ ਜਨਮ ਦਿਨ 'ਤੇ ਆਸ਼ੀਰਵਾਦ ਲਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਗੁਜਰਾਤ ਦੌਰੇ 'ਤੇ ਸ਼ੁੱਕਰਵਾਰ ਦੇਰ ਰਾਤ ਅਹਿਮਦਾਬਾਦ ਪਹੁੰਚੇ। ਰਾਜਪਾਲ ਆਚਾਰੀਆ ਦੇਵਵਰਤ ਅਤੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਸ਼ੁੱਕਰਵਾਰ ਰਾਤ ਨੂੰ ਗਾਂਧੀਨਗਰ ਰਾਜ ਭਵਨ ਵਿੱਚ ਰੁਕੇ। ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਵਡੋਦਰਾ, ਖੇੜਾ, ਆਨੰਦ, ਪੰਚਮਹਾਲ, ਵਡੋਦਰਾ ਅਤੇ ਛੋਟਾ ਉਦੇਪੁਰ ਜ਼ਿਲ੍ਹਿਆਂ ਵਿੱਚ 21 ਹਜ਼ਾਰ ਕਰੋੜ ਰੁਪਏ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਪਹਿਲਾਂ ਪਾਵਾਗੜ੍ਹ ਕਾਲਿਕਾ ਮਾਤਾ ਮੰਦਰ ਜਾਣਗੇ ਜਿੱਥੇ ਉਹ ਦਰਸ਼ਨ ਕਰਨਗੇ ਅਤੇ ਨਵੇਂ ਬਣੇ ਮੰਦਰ ਦਾ ਉਦਘਾਟਨ ਕਰਨਗੇ।

ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਜੋਗਿੰਦਰਪਾਲ ਦੀ ਗ੍ਰਿਫ਼ਤਾਰੀ 'ਤੇ ਭੜਕੇ ਰਾਜਾ ਵੜਿੰਗ

  • Share