ਸਿਹਤ ਜਾਂਚ ਲਈ ਹਸਪਤਾਲ ਲਿਆਂਦਾ ਕੈਦੀ ਗਾਰਡ ਨੂੰ ਚਕਮਾ ਦੇ ਕੇ ਹੋਇਆ ਫਰਾਰ, ਗਾਰਡ ਮੁਅੱਤਲ

ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਦਾ ਹਵਾਲਾਤੀ ਕੈਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚੋਂ ਸੁਰੱਖਿਆ ਗਾਰਡ ਨੂੰ ਚਕਮਾ ਦੇ ਕੇ ਹੋਇਆ ਫਰਾਰ, ਫਰਾਰ ਹੋਏ ਹਵਾਲਾਤੀ ਦੀ ਪਹਿਚਾਣ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਥਾਂਦੇਵਾਲਾ ਵਾਸੀ ਗੁਰਭੇਜ ਸਿੰਘ ਪੁੱਤਰ ਭੂਰਾ ਸਿੰਘ ਵਜੋਂ ਹੋਈ ਜੋ ਬੀਤੀ 24 ਅਪ੍ਰੈਲ ਨੂੰ ਚੋਰੀ ਦੇ ਇਕ ਮਾਮਲੇ ਵਿਚ ਫਰੀਦਕੋਟ ਦੀ ਮਾਡਰਨ ਜੇਲ੍ਹ ਵਿਚ ਆਇਆ ਸੀ

Read More : ਪਤਨੀ ਤੋਂ ਬਾਅਦ ਹੁਣ ਖੁਦ ਕੋਰੋਨਾ ਦੀ ਚਪੇਟ ‘ਚ ਆਏ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ

ਜਿਸ ਨੂੰ ਸਿਹਤ ਸਬੰਧੀ ਸਮੱਸਿਆ ਦੇ ਚਲਦੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਲਿਆਂਦਾ ਗਿਆ ਸੀ ਜਿਥੋਂ ਉਹ ਪੁਲਿਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ – ਕਿੱਥੇ ਰਹਿਣਗੀਆਂ ਪਾਬੰਦੀਆਂ 

ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਫਰਾਰ ਹਵਾਲਾਤੀ ਸਬੰਧੀ ਕਾਰਵਾਈ ਲਈ ਜਿਲ੍ਹਾ ਪੁਲਿਸ ਨੂੰ ਲਿਖਤ ਸ਼ਕਾਇਤ ਦੇ ਦਿੱਤੀ ਗਈ ਹੈ ਅਤੇ ਜੇਲ੍ਹ ਪੁਲਿਸ ਦੇ ਚਾਰ ਮੁਲਾਜਮ ਜੋ ਹਵਾਲਾਤੀ ਦੀ ਗਾਰਡ ਵਜੋਂ ਲਗਾਏ ਗਏ ਸਨ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ।