ਬਠਿੰਡਾ ਦੀ ਕੇਂਦਰੀ ਜੇਲ੍ਹ ‘ਚ ਵੱਡੀ ਵਾਰਦਾਤ, ਹਵਾਲਾਤੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ

Prisoner Suicide In Bathinda Central Jail

ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ੍ਹ ‘ਚ ਇੱਕ ਹਵਾਲਾਤੀ ਵੱਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਅੰਗਰੇਜ਼ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਜੀਦਾ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਦ ਜੇਲ੍ਹ ‘ਚ ਹੜਕੰਪ ਮੱਚ ਗਿਆ ਹੈ ਤੇ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ‘ਚ ਤਾਇਨਾਤ ਹੈ।

Prisoner Suicide In Bathinda Central Jailਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੈਂਟ ਦੇ ਸਬ ਇੰਸਪੈਕਟਰ ਬਲਦੇਵ ਸਿੰਘ ਨੇ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਪੜ੍ਹੋ: ਇੱਕ ਸਿਪਾਹੀ ਨੂੰ ਬਾਹਰ ਰੋਟੀ ਖਾਣੀ ਪਈ ਮਹਿੰਗੀ, ਆਫ਼ਤ ‘ਚ ਪਈ ਜਾਨ

ਪੁਲਿਸ ਨੇ ਹਵਾਲਾਤੀ ਦੀ ਲਾਸ਼ ਨੂੰ ਪੋਸਟਮਾਰਟਰਮ ਲਈ ਸਿਵਲ ਹਸਪਤਾਲ ‘ਚ ਭੇਜ ਦਿੱਤਾ ਗਿਆ ਹੈ, ਜਿਥੇ ਡਾਕਟਰਾਂ ਦੀ ਟੀਮ ਲਾਸ਼ ਦਾ ਪੋਸਟਮਾਰਟਰਮ ਕਰੇਗੀ।

Prisoner Suicide In Bathinda Central Jailਥਾਣਾ ਕੈਂਟ ਦੇ ਐੱਸ.ਐਚ.ਓ ਨਰਿੰਦਰ ਕੁਮਾਰ ਨੇ ਦੱਸਿਆ ਕਿ ਅੰਗਰੇਜ਼ ਸਿੰਘ ‘ਤੇ ਹੱਤਿਆ ਕਰਨ ਦੇ ਇਲਜ਼ਾਮ ‘ਚ ਕੇਸ ਦਰਜ ਸੀ, ਜਿਸ ਦੇ ਤਹਿਤ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਜੇਲ੍ਹ ਭੇਜ ਦਿੱਤਾ ਹੈ। ਉਹਨਾਂ ਦੱਸਿਆ ਕਿ ਮੁਲਜ਼ਮ ਨੇ ਬੀਤੇ ਦਿਨ ਆਪਣੀ ਬੈਰਕ ‘ਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News