ਲਾਕਡਾਊਨ ‘ਚ ਫ਼ਸੇ 6 ਪਾਲਤੂ ਜਾਨਵਰਾਂ ਲਈ ਬੁੱਕ ਕੀਤਾ ਪ੍ਰਾਈਵੇਟ ਜੈੱਟ, 9 ਲੱਖ ਰੁਪਏ ਆਇਆ ਖ਼ਰਚਾ

Private Jet Hired For Rs 9.06 Lakh To Fly Pets From Delhi To Mumbai
ਲਾਕਡਾਊਨ 'ਚ ਫ਼ਸੇ 6 ਪਾਲਤੂ ਜਾਨਵਰਾਂ ਲਈ ਬੁੱਕ ਕੀਤਾ ਪ੍ਰਾਈਵੇਟ ਜੈੱਟ, 9 ਲੱਖ ਰੁਪਏ ਆਇਆ ਖ਼ਰਚਾ

ਲਾਕਡਾਊਨ ‘ਚ ਫ਼ਸੇ 6 ਪਾਲਤੂ ਜਾਨਵਰਾਂ ਲਈ ਬੁੱਕ ਕੀਤਾ ਪ੍ਰਾਈਵੇਟ ਜੈੱਟ, 9 ਲੱਖ ਰੁਪਏ ਆਇਆ ਖ਼ਰਚਾ:ਮੁੰਬਈ : ਕੋਰੋਨਾ ਵਾਇਰਸ ਕਰਕੇ ਦੇਸ਼ ਭਰ ਵਿੱਚ ਲਾਗੂ ਲਾਕਡਾਊਨ ਕਾਰਨ ਵੱਖ-ਵੱਖ ਰਾਜਾਂ ਵਿੱਚ ਫਸੇ ਲੋਕ ਹੁਣ ਆਪਣੇ ਘਰਾਂ ਨੂੰ ਪਰਤ ਰਹੇ ਹਨ। ਇਸ ਦੌਰਾਨ ਕੁਝ ਪਾਲਤੂ ਜਾਨਵਰ ਵੀ ਆਪਣੇ ਮਾਲਕਾਂ ਤੋਂ ਦੂਰ ਹੋ ਗਏ ਸਨ ਅਤੇ ਇਸ ਵੇਲੇ ਖ਼ੂਬ ਚਰਚਾ ਦਾ ਵਿਸ਼ਾ ਬਣ ਗਏ ਹਨ। ਉਨ੍ਹਾਂ ਨੂੰ ਦਿੱਲੀ ਤੋਂ ਮੁੰਬਈ ਵਾਪਸ ਲਿਆਉਣ ਲਈ ਇਕ ਪ੍ਰਾਈਵੇਟ ਜੈੱਟ ਬੁੱਕ ਕੀਤਾ ਗਿਆ ਹੈ, ਜਿਸ ਵਿਚ ਸਿਰਫ ਪਾਲਤੂ ਜਾਨਵਰ ਹੀ ਯਾਤਰਾ ਕਰਨਗੇ।

ਮੁੰਬਈ ਦੀ ਰਹਿਣ ਵਾਲੀ 25 ਸਾਲਾ ਦੀਪਿਕਾ ਸਿੰਘ ਨੇ ਦਿੱਲੀ ‘ਚ ਫਸੇ ਪਾਲਤੂ ਜਾਨਵਰਾਂ ਨੂੰ ਉਨ੍ਹਾਂ ਦੇ ਮਾਲਕਾਂ ਨਾਲ ਮਿਲਾਉਣ ਲਈ ਇੱਕ ਪ੍ਰਾਈਵੇਟ ਜੈੱਟ ਬੁੱਕ ਕੀਤਾ ਹੈ। ਇਹ ਜਹਾਜ਼ ਮੱਧ ਜੂਨ ‘ਚ ਦਿੱਲੀ ਤੋਂ ਮੁੰਬਈ ਲਈ ਉਡਾਣ ਭਰੇਗਾ। ਇਸ ਦੀ ਬੁਕਿੰਗ ‘ਤੇ 9.6 ਲੱਖ ਰੁਪਏ ਦਾ ਖ਼ਰਚਾ ਆਇਆ ਹੈ। ਮਤਲਬ ਇੱਕ ਸੀਟ ਲਈ 1.6 ਲੱਖ ਰੁਪਏ ਅਦਾ ਕੀਤੇ ਗਏ ਹਨ।

ਦਰਅਸਲ ‘ਚ ਜਦੋਂ ਉਸਨੇ ਇੱਕ ਪ੍ਰਾਈਵੇਟ ਜਹਾਜ਼ ਬੁੱਕ ਕੀਤਾ ਤਾਂ ਰਿਸ਼ਤੇਦਾਰਾਂ ਨੇ ਪਾਲਤੂ ਜਾਨਵਰਾਂ ਨਾਲ ਯਾਤਰਾ ਕਰਨ ਤੋਂ ਇਨਕਾਰ ਕਰ ਦਿੱਤਾ। ਦੀਪਿਕਾ ਨੇ ਫੈਸਲਾ ਲਿਆ ਕਿ ਉਹ ਕੁੱਤਿਆਂ ਲਈ ਵੱਖਰਾ ਜਹਾਜ਼ ਬੁੱਕ ਕਰੇਗੀ। 6 ਸੀਟਾਂ ਵਾਲੇ ਜਹਾਜ਼ਾਂ ਲਈ ਦੀਪਿਕਾ ਨੇ ਪ੍ਰਾਈਵੇਟ ਜੈੱਟ ਕੰਪਨੀ ਐਕ੍ਰੀਸ਼ਨ ਐਵੀਏਸ਼ਨ ਨਾਲ ਸੰਪਰਕ ਕੀਤਾ। ਇਹ ਚਾਰਟਰਡ ਜਹਾਜ਼ ਕੁੱਤੇ, ਬਿੱਲੀਆਂ, ਪੰਛੀਆਂ ਅਤੇ ਹੋਰ ਪਾਲਤੂ ਜਾਨਵਰਾਂ ਲਈ ਉਪਲੱਬਧ ਹੈ।

ਸਾਈਬਰ ਸੁਰੱਖਿਆ ਖੋਜਕਰਤਾ ਦੀਪਿਕਾ ਨੇ ਕਿਹਾ ਕਿ ਹਾਲਾਂਕਿ ਪਾਲਤੂ ਜਾਨਵਰਾਂ ਨੂੰ ਘਰ ਲਿਆਉਣ ਲਈ ਸਿਰਫ 4 ਲੋਕਾਂ ਨੇ ਦਸਤਾਵੇਜ਼ਾਂ ‘ਤੇ ਦਸਤਖਤ ਕੀਤੇ ਹਨ ਅਤੇ ਦੋ ਲੋਕਾਂ ਦਾ ਹੋਰ ਇੰਤਜ਼ਾਰ ਹੈ। ਜੇਕਰ ਅਜਿਹੇ ਦੋ ਹੋਰ ਲੋਕਾਂ ਨੂੰ ਜੋੜਿਆ ਜਾਵੇ ਤਾਂ ਜੋ ਸਾਰਿਆਂ ‘ਤੇ ਪੈਣ ਵਾਲਾ ਖਰਚਾ ਥੋੜਾ ਘੱਟ ਜਾਵੇ। ਜੇ ਹੋਰ ਲੋਕ ਨਾ ਮਿਲੇ ਤਾਂ ਚਾਰ ਸੀਟਾਂ ਦੀ ਕੀਮਤ ਹੋਰ ਵੱਧ ਜਾਵੇਗੀ।

ਪ੍ਰਾਈਵੇਟ ਜੈੱਟ ਕੰਪਨੀ ਦੇ ਮਾਲਕ ਰਾਹੁਲ ਮੁੱਛਲ ਨੇ ਦੱਸਿਆ ਕਿ ਕੋਰੋਨਾ ਦੇ ਮੱਦੇਨਜ਼ਰ ਪਾਲਤੂ ਜਾਨਵਰਾਂ ਅਤੇ ਉਨ੍ਹਾਂ ਦੇ ਸੰਚਾਲਕਾਂ ਲਈ ਢੁੱਕਵੀਂ ਸਾਵਧਾਨੀ ਅਤੇ ਸੁਰੱਖਿਆ ਉਪਾਅ ਕੀਤੇ ਜਾਣਗੇ। ਇਸ ਜਹਾਜ਼ ‘ਚ ਬਿਠਾਉਣ ਤੋਂ ਪਹਿਲਾਂ ਜਾਨਵਰਾਂ ਦਾ ਮੈਡੀਕਲ ਟੈਸਟ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪਿੰਜਰਿਆਂ ‘ਚ ਰੱਖਿਆ ਜਾਵੇਗਾ। ਜੇ ਜਹਾਜ਼ ਨਾਲ ਸੰਭਵ ਨਾ ਹੋਇਆ ਤਾਂ ਜਾਨਵਰਾਂ ਨੂੰ ਕਾਰਗੋ ਜਹਾਜ਼ ਰਾਹੀਂ ਭੇਜਿਆ ਜਾਵੇਗਾ।
-PTCNews