ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਲਾਲ ਚੂੜਾ ਪਾ ਕੇ ਪਤੀ ਨਾਲ ਪਹੁੰਚੀ ਦਿੱਲੀ , ਦੇਖੋ ਤਸਵੀਰਾਂ
ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਲਾਲ ਚੂੜਾ ਪਾ ਕੇ ਪਤੀ ਨਾਲ ਪਹੁੰਚੀ ਦਿੱਲੀ , ਦੇਖੋ ਤਸਵੀਰਾਂ:ਮੁੰਬਈ : ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਤੇ ਅਮਰੀਕੀ ਗਾਇਕ ਨਿਕ ਜੋਨਸ ਬੀਤੇ ਦਿਨੀਂ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ।ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਲਾਲ ਚੂੜਾ ਪਾ ਕੇ ਅੱਜ ਜੋਧਪੁਰ ਤੋਂ ਦਿੱਲੀ ਪਹੁੰਚੀ ਹੈ।ਇਸ ਦੌਰਾਨ ਉਨ੍ਹਾਂ ਨਾਲ ਉਸਦੇ ਪਤੀ ਨਿਕ ਜੋਨਸ ਵੀ ਨਜ਼ਰ ਆਏ ਹਨ। [caption id="attachment_224552" align="aligncenter" width="300"] ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਲਾਲ ਚੂੜਾ ਪਾ ਕੇ ਪਤੀ ਨਾਲ ਪਹੁੰਚੀ ਦਿੱਲੀ , ਦੇਖੋ ਤਸਵੀਰਾਂ[/caption] ਦੱਸ ਦੇਈਏ ਕਿ ਵਿਆਹ ਤੋਂ ਬਾਅਦ ਦੋਹਾਂ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।ਇਨ੍ਹਾਂ ਤਸਵੀਰਾਂ ਵਿੱਚ ਪ੍ਰਿਅੰਕਾ ਚੋਪੜਾ ਨੇ ਲਾਲ ਚੂੜਾ ਪਾਇਆ ਹੋਇਆ ਸੀ ਅਤੇ ਸਿੰਦੂਰ ਲਗਾਏ ਵੇਖਿਆ ਗਿਆ।ਇਸ ਦੌਰਾਨ ਦੋਹਾਂ ਨੇ ਮੀਡੀਆ ਨੂੰ ਪੋਜ਼ ਦਿੱਤੇ।ਇਸ ਦੌਰਾਨ ਪ੍ਰਿਅੰਕਾ ਹਰੇ ਰੰਗ ਦੀ ਸਾੜੀ ਵਿੱਚ ਨਜ਼ਰ ਆਈ ਤੇ ਨਿਕ ਹਮੇਸ਼ਾ ਦੀ ਤਰ੍ਹਾਂ ਕੂਲ ਲੁੱਕ ਵਿੱਚ ਸੀ। [caption id="attachment_224553" align="aligncenter" width="210"] ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਲਾਲ ਚੂੜਾ ਪਾ ਕੇ ਪਤੀ ਨਾਲ ਪਹੁੰਚੀ ਦਿੱਲੀ , ਦੇਖੋ ਤਸਵੀਰਾਂ[/caption] ਦੱਸ ਦੇਈਏ ਕਿ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਉਮੈਦ ਭਵਨ ਤੋਂ ਕ੍ਰਿਸ਼ੀਚੀਅਨ ਅਤੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਉਣ ਤੋਂ ਬਾਅਦ ਦਿੱਲੀ ਆ ਚੁੱਕੇ ਹਨ।ਇਸ ਦੌਰਾਨ ਨਿਕ ਵੀ ਭਾਰਤੀ ਸਟਾਈਲ ਵਿੱਚ ਹੱਥ ਜੋੜ ਕੇ ਧੰਨਵਾਦ ਕਰ ਰਹੇ ਸੀ।ਉਨ੍ਹਾਂ ਦੋਹਾਂ ਤੋਂ ਇਲਾਵਾਂ ਨਿਕ ਦੇ ਮਾਤਾ-ਪਿਤਾ ਵੀ ਹੱਥ ਵਿੱਚ ਗਿਫ਼ਟ ਲਏ ਵੇਖੇ ਗਏ।ਉਨ੍ਹਾਂ ਦੇ ਚਿਹਰੇ 'ਤੇ ਬੇਟੇ ਦੇ ਵਿਆਹ ਦੀ ਖ਼ੁਸ਼ੀ ਸਾਫ਼ ਝਲਕ ਰਹੀ ਸੀ। [caption id="attachment_224555" align="aligncenter" width="247"] ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਲਾਲ ਚੂੜਾ ਪਾ ਕੇ ਪਤੀ ਨਾਲ ਪਹੁੰਚੀ ਦਿੱਲੀ , ਦੇਖੋ ਤਸਵੀਰਾਂ[/caption] ਜ਼ਿਕਰਯੋਗ ਹੈ ਕਿ 36 ਸਾਲ ਦੀ ਪ੍ਰਿਅੰਕਾ ਚੋਪੜਾ ਨੇ 26 ਸਾਲ ਦੇ ਨਿਕ ਜੋਨਸ ਨਾਲ 1 ਦਸੰਬਰ ਨੂੰ ਕ੍ਰਿਸ਼ੀਚੀਅਨ ਅਤੇ 2 ਦਸੰਬਰ ਨੂੰ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ ਹੈ।ਅਮਰੀਕਾ ਦੇ ਰਹਿਣ ਵਾਲੇ ਨਿਕ ਪੇਸ਼ੇ ਤੋਂ ਸਿੰਗਰ ਹਨ। [caption id="attachment_224550" align="aligncenter" width="300"] ਪ੍ਰਿਅੰਕਾ ਚੋਪੜਾ ਵਿਆਹ ਤੋਂ ਬਾਅਦ ਲਾਲ ਚੂੜਾ ਪਾ ਕੇ ਪਤੀ ਨਾਲ ਪਹੁੰਚੀ ਦਿੱਲੀ , ਦੇਖੋ ਤਸਵੀਰਾਂ[/caption] ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਦੇ ਵਿਆਹ ਦੀ ਰਿਸੈਪਸ਼ਨ 4 ਦੰਸਬਰ ਨੂੰ ਦਿੱਲੀ ‘ਚ ਹੋਵੇਗੀ ਅਤੇ ਦੂਜੀ ਰਿਸੈਪਸ਼ਨ ਪਾਰਟੀ ਮੁੰਬਈ ‘ਚ ਬਾਲੀਵੁੱਡ ਫ੍ਰੈਂਡਸ ਲਈ ਹੋਵੇਗੀ।ਮੁੰਬਈ ‘ਚ ਹੋਣ ਵਾਲੀ ਰਿਸੈਪਸ਼ਨ ਪਾਰਟੀ ਦੀ ਤਰੀਕ ਹਾਲੇ ਸਾਹਮਣੇ ਨਹੀਂ ਆਈ ਹੈ।
-PTCNews