ਪਟਿਆਲਾ-ਸਮਾਣਾ ਰੋਡ 'ਤੇ PRTC ਦੀ ਬੱਸ ਤੇ ਕਾਰ ਵਿਚਾਲੇ ਹੋਈ ਟੱਕਰ, ਕਾਰ ਦੇ ਉੱਡੇ ਪਰਖੱਚੇ

By Shanker Badra - September 27, 2020 10:09 am

ਪਟਿਆਲਾ-ਸਮਾਣਾ ਰੋਡ 'ਤੇ PRTC ਦੀ ਬੱਸ ਤੇ ਕਾਰ ਵਿਚਾਲੇ ਹੋਈ ਟੱਕਰ, ਕਾਰ ਦੇ ਉੱਡੇ ਪਰਖੱਚੇ:ਪਟਿਆਲਾ : ਪਟਿਆਲਾ-ਸਮਾਣਾ ਰੋਡ 'ਤੇ ਬੀਤੀ ਸ਼ਾਮ ਨੂੰ ਪੀ.ਆਰ.ਟੀ.ਸੀ. ਦੀ ਬੱਸ ਅਤੇ ਇੱਕ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਇਕ ਵਿਅਕਤੀ ਜ਼ਖਮੀ ਹੋ ਗਿਆ।

ਪਟਿਆਲਾ-ਸਮਾਣਾ ਰੋਡ 'ਤੇPRTC ਦੀ ਬੱਸ ਤੇ ਕਾਰ ਵਿਚਾਲੇ ਹੋਈ ਟੱਕਰ, ਕਾਰ ਦੇ ਉੱਡੇਪਰਖੱਚੇ   

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਨੰਬਰ ਦੀ ਕਾਰ 'ਚ ਸਵਾਰ 5 ਵਿਅਕਤੀਸ਼ਨੀਵਾਰ ਨੂੰਆਪਣੇ ਘਰ ਵਾਪਸ ਜਾ ਰਹੇ ਸਨ ,ਜੋ ਕਿ ਪੀ.ਵੀ.ਸੀ. ਲਾਉਣ ਦਾ ਕੰਮ ਕਰਦੇ ਹਨ। ਇਸ ਦੌਰਾਨ ਕਾਰ ਨੂੰ ਪਿੰਡ ਢੱਕਡ਼ੱਬਾ ਕੋਲ ਪੀ.ਆਰ.ਟੀ.ਸੀ. ਦੀ ਬੱਸ ਨੇ ਜ਼ੋਰਦਾਰ ਟੱਕਰ ਮਾਰੀ, ਜਿਸ 'ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਜ਼ਖਮੀਂ ਹੋ ਗਏ ਸਨ।

ਪਟਿਆਲਾ-ਸਮਾਣਾ ਰੋਡ 'ਤੇPRTC ਦੀ ਬੱਸ ਤੇ ਕਾਰ ਵਿਚਾਲੇ ਹੋਈ ਟੱਕਰ, ਕਾਰ ਦੇ ਉੱਡੇਪਰਖੱਚੇ   

ਜਦੋਂ ਦੋਵਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਪਹੁੰਚਾਇਆ ਗਿਆ ਤਾਂ ਉਨ੍ਹਾਂ 'ਚੋਂ ਇਕ ਹੋਰ ਨੇ ਦਮ ਤੋੜ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਕਾਰ 'ਚ ਸਵਾਰ ਵਿਅਕਤੀਆਂ 'ਚ ਕੁੰਵਰ, ਸਾਹਿਲ, ਬੰਟੀ, ਪਰਮਜੀਤ ਅਤੇ ਸੋਨੂੰ ਵਾਸੀ ਪਿੰਡ ਘਨੌਰੀ ਖੇੜਾ ਨਾਮ ਦੇ ਵਿਅਕਤੀ ਸ਼ਾਮਲ ਸਨ।

ਪਟਿਆਲਾ-ਸਮਾਣਾ ਰੋਡ 'ਤੇPRTC ਦੀ ਬੱਸ ਤੇ ਕਾਰ ਵਿਚਾਲੇ ਹੋਈ ਟੱਕਰ, ਕਾਰ ਦੇ ਉੱਡੇਪਰਖੱਚੇ   

ਇਸ ਘਟਨਾ ਦੀ ਸੂਚਨਾ ਮਿਲਦੇ ਡਕਾਲਾ ਚੌਂਕੀ ਦੇ ਇੰਚਾਰਜ ਏ.ਐੱਸ.ਆਈ. ਬਲਜੀਤ ਸਿੰਘ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚਾ ਦਿੱਤਾ ਹੈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਚਕਨਾਚੂਰ ਹੋ ਗਈ। ਇਸ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਗੱਡੀ ਛੱਡ ਕੇ ਫਰਾਰ ਹੋ ਗਿਆ।
-PTCNews

adv-img
adv-img