ਹੋਰ ਖਬਰਾਂ

PRTC ਦੇ ਬੱਸ ਕੰਡਕਟਰ ਨੇ ਕੀਤਾ ਕੁਝ ਅਜਿਹਾ ਕਿ ਹਰ ਕੋਈ ਕਰ ਰਿਹਾ ਹੈ ਤਾਰੀਫ਼

By Jashan A -- July 09, 2019 1:44 pm

PRTC ਦੇ ਬੱਸ ਕੰਡਕਟਰ ਨੇ ਕੀਤਾ ਕੁਝ ਅਜਿਹਾ ਕਿ ਹਰ ਕੋਈ ਕਰ ਰਿਹਾ ਹੈ ਤਾਰੀਫ਼,ਪਟਿਆਲਾ: ਅਕਸਰ ਹੀ PRTC ਯਾਨੀ ਕਿ ਪੈਪਸੂ ਰੋਡ ਟਰਾਂਸਪੋਰਟ ਕੰਪਨੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਚਰਚਾ 'ਚ ਰਹਿੰਦੀ ਹੈ।ਇੱਕ ਵਾਰ ਫਿਰ PRTC ਆਪਣੇ ਇੱਕ ਕੰਡਕਟਰ ਦੇ ਕਾਰਨ ਚਰਚਾ 'ਚ ਬਣੀ ਹੋਈ ਹੈ, ਪਰ ਕਿਸੇ ਵਿਵਾਦ ਕਾਰਨ ਨਹੀਂ ਸਗੋਂ ਉਸ ਦੀ ਇਮਾਨਦਾਰੀ ਕਾਰਨ ਅੱਜ ਪੀ.ਆਰ.ਟੀ. ਸੀ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।

ਮਾਮਲਾ ਇਹ ਹੈ ਕਿ ਪਟਿਆਲਾ ਡਿੱਪੂ ਦੀ ਬੱਸ ਪਟਿਆਲਾ ਤੋਂ ਅੰਬਾਲਾ ਜਾ ਰਹੀ ਸੀ, ਜਿਸ ਦੌਰਾਨ ਬੱਸ 'ਚ ਬੈਠੀ ਇੱਕ ਸਵਾਰੀ ਦਾ ਪਰਸ ਬੱਸ 'ਚ ਰਹਿ ਗਿਆ। ਜਦੋਂ ਇਸ ਪਰਸ 'ਤੇ ਕੰਡਕਟਰ ਦੀ ਨਜ਼ਰ ਪਈ ਤਾਂ ਉਹਨਾਂ ਨੇ ਪਰਸ ਨੂੰ ਆਪਣੇ ਕੋਲ ਰੱਖ ਲਿਆ।

ਹੋਰ ਪੜ੍ਹੋ:ਸ਼ਰਮਨਾਕ ਗੱਲ ਹੈ ਕਿ ਰਾਹੁਲ ਗਾਂਧੀ ਆਪਣੀ ਕੁਰਸੀ ਬਚਾਉਣ ਲਈ '84 ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਕੋਲੋਂ ਹਮਾਇਤ ਮੰਗ ਰਿਹਾ ਹੈ: ਬਿਕਰਮ ਮਜੀਠੀਆ

ਜਿਸ ਤੋਂ ਬਾਅਦ ਉਹਨਾਂ ਨੇ ਪਰਸ ਨੂੰ ਖੋਲਿਆ ਤਾਂ ਉਸ ਵਿੱਚ 13000 ਹਜ਼ਾਰ ਰੁਪਏ ਸਮੇਤ ਕੁਝ ਜ਼ਰੂਰੀ ਦਸਤਾਵੇਜ਼ ਸਨ ਤੇ ਇਕ ਪਰਚੀ ਵੀ ਸੀ ਜਿਸ 'ਤੇ ਸਵਾਰੀ ਦਾ ਨਾਮ ਪਤਾ ਲਿਖਿਆ ਹੋਇਆ ਸੀ।

ਇਸ ਕੰਡਕਟਰ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਪੈਸੇ ਦੇਖ ਲਲਚਾਉਣ ਦੀ ਬਜਾਏ ਪੂਰੇ ਪੈਸੇ ਸਵਾਰੀ ਨੂੰ ਵਾਪਸ ਕਰ ਦਿੱਤੇ। ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਅੱਜ ਵੀ ਇਮਾਨਦਾਰੀ ਜ਼ਿੰਦਾ ਹੈ।

-PTC News

  • Share