Fri, Apr 26, 2024
Whatsapp

ਬੱਸ ਚਲਾਉਂਦੇ ਸਮੇਂ ਵਟਸਐੱਪ ਚਲਾਉਂਦਾ ਦਿਖਿਆ PRTC ਦਾ ਡ੍ਰਾਈਵਰ, ਵਾਇਰਲ ਹੋਈ ਵੀਡੀਓ

Written by  Jashan A -- January 16th 2019 11:35 AM -- Updated: January 16th 2019 03:37 PM
ਬੱਸ ਚਲਾਉਂਦੇ ਸਮੇਂ ਵਟਸਐੱਪ ਚਲਾਉਂਦਾ ਦਿਖਿਆ PRTC ਦਾ ਡ੍ਰਾਈਵਰ, ਵਾਇਰਲ ਹੋਈ ਵੀਡੀਓ

ਬੱਸ ਚਲਾਉਂਦੇ ਸਮੇਂ ਵਟਸਐੱਪ ਚਲਾਉਂਦਾ ਦਿਖਿਆ PRTC ਦਾ ਡ੍ਰਾਈਵਰ, ਵਾਇਰਲ ਹੋਈ ਵੀਡੀਓ

ਬੱਸ ਚਲਾਉਂਦੇ ਸਮੇਂ ਵਟਸਐੱਪ ਚਲਾਉਂਦਾ ਦਿਖਿਆ PRTC ਦਾ ਡ੍ਰਾਈਵਰ, ਵਾਇਰਲ ਹੋਈ ਵੀਡੀਓ,ਸੋਸ਼ਲ ਮੀਡੀਆ 'ਤੇ ਹਰ ਰੋਜ਼ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿੰਨ੍ਹਾਂ ਨੂੰ ਦੇਖ ਲੋਕ ਮਨਪ੍ਰਚਾਵਾ ਕਰਦੇ ਹਨ। ਪਰ ਕੁਝ ਅਜਿਹੀਆਂ ਵੀਡੀਓਜ਼ ਹੁੰਦੀਆਂ ਹਨ, ਜਿਸ ਨੂੰ ਦੇਖ ਕੇ ਹੋਸ਼ ਉੱਡ ਜਾਂਦੇ ਹਨ। ਅਜਿਹੀ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਬੱਸ ਡਰਾਈਵਰ ਵੱਲੋਂ ਅਣਗਹਿਲੀ ਵਰਤੀ ਜਾ ਰਹੀ ਹੈ। ਦਰਅਸਲ PRTC ਦੀ ਬੱਸ ਦਾ ਡਰਾਈਵਰ ਆਪਣੀ ਡਿਊਟੀ ਦੌਰਾਨ ਮੋਬਾਈਲ ਫੋਨ ਦਾ ਇਸਤੇਮਾਲ ਕਰਦਾ ਨਜ਼ਰ ਆ ਰਿਹਾ ਹੈ। [caption id="attachment_241132" align="aligncenter" width="300"]driver ਬੱਸ ਚਲਾਉਂਦੇ ਸਮੇਂ ਵਟਸਐੱਪ ਚਲਾਉਂਦਾ ਦਿਖਿਆ PRTC ਦਾ ਡ੍ਰਾਈਵਰ, ਵਾਇਰਲ ਹੋਈ ਵੀਡੀਓ[/caption] ਮਿਲੀ ਜਾਣਕਾਰੀ ਮੁਤਾਬਕ PRTC ਦੀ ਬੱਸ ਮਲੋਟ ਤੋਂ ਬਠਿੰਡਾ ਜਾ ਰਹੀ ਸੀ, ਬੱਸ ਦਾ ਡਰਾਈਵਰ ਤਕਰੀਬਨ ਸਾਰੇ ਰਾਸਤੇ ਜਦੋਂ ਵਿਹਲ ਮਿਲਦੀ ਸੀ ਮੋਬਾਈਲ ਤੇ ਵਟਸਐਪ ਤੇ ਚੈਟ ਕਰ ਰਿਹਾ ਸੀ। ਬੱਸ 'ਚ ਤਕਰੀਬਨ 50 ਸਵਾਰੀਆਂ ਸਨ, ਜਿੰਨਾਂ ਦੀ ਡਰਾਈਵਰ ਨੂੰ ਨੂੰ ਭੋਰਾ ਵੀ ਪ੍ਰਵਾਹ ਨਹੀਂ ਸੀ। ਤੁਸੀ ਖੁਦ ਹੀ ਵੀਡੀਓ 'ਚ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਾਰ-ਵਾਰ ਡਰਾਈਵਰ ਵੱਲੋਂ ਮੋਬਾਈਲ ਫੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ prtc ਮਹਿਕਮੇ ਵਲੋਂ ਹਦਾਇਤ ਦਿੱਤੀ ਗਈ ਹੈ ਕਿ ਡਰਾਈਵਰ ਡਿਊਟੀ ਦੌਰਾਨ ਮੋਬਾਈਲ ਫੋਨ ਦਾ ਇਸਤੇਮਾਲ ਨਹੀਂ ਕਰ ਸਕਦੇ।ਪਰ ਇਹ ਡਰਾਈਵਰ ਫੋਨ ਦਾ ਇਸਤੇਮਾਲ ਕਰ ਮਹਿਕਮੇ ਦੀਆਂ ਧੱਜੀਆਂ ਉਡਾ ਰਿਹਾ ਹੈ। [caption id="attachment_241133" align="aligncenter" width="300"]driver ਬੱਸ ਚਲਾਉਂਦੇ ਸਮੇਂ ਵਟਸਐੱਪ ਚਲਾਉਂਦਾ ਦਿਖਿਆ PRTC ਦਾ ਡ੍ਰਾਈਵਰ, ਵਾਇਰਲ ਹੋਈ ਵੀਡੀਓ[/caption] ਦੱਸ ਦੇਈਏ ਕਿ ਅਜੇ ਤੱਕ ਅਧਿਕਾਰਿਕ ਤੌਰ 'ਤੇ ਇਹ ਪੁਸ਼ਟੀ ਨਹੀਂ ਹੋਈ ਕਿ ਡਰਾਈਵਰ ਫੋਨ ਦਾ ਇਸਤੇਮਾਲ ਕਿਸ ਕਾਰਨ ਕਰ ਰਿਹਾ ਸੀ, ਪਰ ਡਰਾਈਵਰ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 
View this post on Instagram
 

#ptcnews

A post shared by PTC News (Official) (@ptc_news) on


-PTC News

Top News view more...

Latest News view more...