ਮੁੱਖ ਖਬਰਾਂ

PSEB ਵੱਲੋਂ ਦਸਵੀਂ ਤੇ ਬਾਰਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਜਾਰੀ, ਜਾਣੋ ਕਦੋਂ ਹੋਣਗੇ ਪੇਪਰ

By Jashan A -- November 30, 2019 10:01 am

PSEB ਵੱਲੋਂ ਦਸਵੀਂ ਤੇ ਬਾਰਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਜਾਰੀ, ਜਾਣੋ ਕਦੋਂ ਹੋਣਗੇ ਪੇਪਰ,ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ ਮਹੀਨੇ 'ਚ ਹੋਣ ਵਾਲੀ 10ਵੀਂ ਤੇ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਦੱਸ ਦਈਏ ਕਿ 10ਵੀਂ ਜਮਾਤ ਦੀ ਇਹ ਪ੍ਰੀਖਿਆ ਸਵੇਰ ਦੇ ਸੈਸ਼ਨ 'ਚ ਹੋਵੇਗੀ ਜਦਕਿ 12ਵੀਂ ਜਮਾਤ ਦੀ ਪ੍ਰੀਖਿਆ ਸ਼ਾਮ ਦੇ ਸੈਸ਼ਨ 'ਚ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਦਸਵੀਂ ਦੀ ਪ੍ਰੀਖਿਆ 17 ਮਾਰਚ 2020 ਤੋਂ 8 ਅਪ੍ਰੈਲ 2020 ਤੱਕ ਹੋਵੇਗੀ, ਜਦਕਿ ਬਾਰਵੀਂ ਦੀ ਪ੍ਰੀਖਿਆ 3 ਮਾਰਚ ਤੋਂ 27 ਮਾਰਚ ਤੱਕ ਹੋਵੇਗੀ।

10ਵੀਂ ਜਮਾਤ ਦੀ ਡੇਟਸ਼ੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ —

http://files-cdn.pseb.ac.in/pseb_files/matricdatesheet-2019-29-11-378.pdf

12ਵੀਂ ਜਮਾਤ ਦੀ ਡੇਟਸ਼ੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ —

http://files-cdn.pseb.ac.in/pseb_files/srsecdatesheet-2019-29-11-282.pdf

-PTC News

 

  • Share