
PTC Punjabi Film Awards 2019: ਲਓ ਜੀ ਇੰਤਜ਼ਾਰ ਹੋ ਗਿਆ ਹੈ ਖ਼ਤਮ ਤੇ Countdown ਹੋ ਗਿਐ ਸ਼ੁਰੂ,ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰਾਂ ਨੂੰ ਹੌਂਸਲਾ ਦੇਣ ਲਈ ਹਰ ਸਾਲ ਵੱਖਰਾ ਉਪਰਾਲਾ ਕੀਤਾ ਜਾਂਦਾ ਹੈ। ਜਿਸ ‘ਚ ਸਾਲ ਭਰ ‘ਚ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ ਬੇਹਤਰੀਨ ਫ਼ਿਲਮਾਂ ਪਾਉਣ ਵਾਲੇ ਅਦਾਕਾਰਾਂ ਦਾ ਸਨਮਾਨ ਕੀਤਾ ਜਾਂਦਾ ਹੈ।ਦਰਅਸਲ ਪੀਟੀਸੀ ਵੱਲੋਂ ਹਰ ਸਾਲ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ ਕਰਵਾਇਆ ਜਾਂਦਾ ਹੈ।

ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ ਸਭ ਤੋਂ ਵੱਡਾ ਐਵਾਰਡ ਸ਼ੋਅ ਹੈ, ਜੋ ਸਿਰਫ ਭਾਰਤ ‘ਚ ਨਹੀਂ ਦੇਖਿਆ ਗਿਆ ਬਲਕਿ ਪੂਰੇ ਯੂਕੇ, ਅਮਰੀਕਾ, ਕੈਨੇਡਾ, ਸੰਯੁਕਤ ਅਰਬ ਅਮੀਰਾਤ ਅਤੇ ਆਸਟਰੇਲੀਆ ਸਮੇਤ ਕਈ ਦੇਸ਼ਾਂ ‘ਚ ਦੇਖਿਆ ਜਾਂਦਾ ਹੈ।

ਇਸ ਸਲਾਨਾ ਸ਼ੋਅ ‘ਚ ਪੀਟੀਸੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਯਤਨਾਂ ਦਾ ਜਸ਼ਨ ਮਨਾਉਂਦਾ ਹੈ ਜਿਸ ਵਿਚ ਪੰਜਾਬ ਦੀ ਮਿੱਟੀ ਦਾ ਸੁਆਦ ਹੁੰਦਾ ਹੈ। ਇਸ ਵਾਰ ਵੀ ਪੀਟੀਸੀ ਨੈੱਟਵਰਕ ਵੱਲੋਂ 16 ਮਾਰਚ ਪੀਟੀਸੀ ਫਿਲਮ ਅਵਾਰਡ 2019 ਕਰਵਾਇਆ ਜਾ ਰਿਹਾ ਹੈ।ਜਿਥੇ ਪੰਜਾਬੀ ਫਿਲਮ ਇੰਡਸਟਰੀ ਦੇ ਨਾਮਵਾਰ ਅਦਾਕਾਰ ਸ਼ਿਰਕਤ ਕਰਨਗੇ, ਉਥੇ ਹੀ ਪੀਟੀਸੀ ਵੱਲੋਂ ਇਹਨਾਂ ਸਿਤਾਰਿਆਂ ਦਾ ਸਨਮਾਨ ਕੀਤਾ ਜਾਵੇਗਾ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਸ਼ੋਅ ਨੂੰ ਬਾਲੀਵੁੱਡ ਦੇ 2 ਮਸ਼ਹੂਰ ਅਦਾਕਾਰ ਦਿਵਿਆ ਦੱਤਾ ਅਤੇ ਸੋਨੂੰ ਸੂਦ ਹੋਸਟ ਕਰਨਗੇ। ਤੁਸੀਂ 16 ਮਾਰਚ ਦਿਨ ਸ਼ਨੀਵਾਰ ਨੂੰ ਗੁਰਬਾਣੀ ਤੋਂ ਤੁਰੰਤ ਬਾਅਦ ਘਰ ਬੈਠੇ ਇਸ ਸ਼ੋਅ ਦਾ ਸਿੱਧਾ ਪ੍ਰਸਾਰਣ ਦੇਖ ਸਕੋਗੇ।

ਪੰਜਾਬੀ ਗਾਇਕ ਗਿੱਪੀ ਗਰੇਵਾਲ, ਗੁਰੂ ਰੰਧਾਵਾ, ਰੱਬੀ ਸ਼ੇਰਗਿੱਲ, ਸਮੇਤ ਕਈ ਹੋਰ ਕਲਾਕਾਰ ਆਪਣੀ ਪਰਫਾਰਮੈਂਸ ਰਹੀ ਲੋਕਾਂ ਦਾ ਮਨੋਰੰਜਨ ਕਰਨਗੇ।
-PTC News