Sat, Apr 27, 2024
Whatsapp

PTC News ਨੇ ਚਲੰਤ ਮਾਮਲਿਆਂ ਅਤੇ ਉੱਤਰੀ ਖੇਤਰ ਦੀ ਸਰਵੋਤਮ ਕਵਰੇਜ਼ ਲਈ ਜਿੱਤੇ 2 ਕੌਮੀ ਐਵਾਰਡ

Written by  Jashan A -- February 17th 2019 10:39 AM
PTC News ਨੇ ਚਲੰਤ ਮਾਮਲਿਆਂ ਅਤੇ ਉੱਤਰੀ ਖੇਤਰ ਦੀ ਸਰਵੋਤਮ ਕਵਰੇਜ਼ ਲਈ ਜਿੱਤੇ 2 ਕੌਮੀ ਐਵਾਰਡ

PTC News ਨੇ ਚਲੰਤ ਮਾਮਲਿਆਂ ਅਤੇ ਉੱਤਰੀ ਖੇਤਰ ਦੀ ਸਰਵੋਤਮ ਕਵਰੇਜ਼ ਲਈ ਜਿੱਤੇ 2 ਕੌਮੀ ਐਵਾਰਡ

PTC News ਨੇ ਚਲੰਤ ਮਾਮਲਿਆਂ ਅਤੇ ਉੱਤਰੀ ਖੇਤਰ ਦੀ ਸਰਵੋਤਮ ਕਵਰੇਜ਼ ਲਈ ਜਿੱਤੇ 2 ਕੌਮੀ ਐਵਾਰਡ,ਨੋਇਡਾ: PTC News ਨੇ ਚਲੰਤ ਮਾਮਲਿਆਂ ਅਤੇ ਉੱਤਰੀ ਖੇਤਰ ਦੀ ਸਰਵੋਤਮ ਕਵਰੇਜ਼ ਲਈ 2 ਕੌਮੀ ਐਵਾਰਡ ਜਿੱਤੇ ਹਨ। ਨੋਇਡਾ ਵਿਖੇ Exchange4Media News Broadcasting ਐਵਾਰਡਸ (ENBA) ਵੱਲੋਂ ਆਯੋਜਿਤ ਕੀਤੇ ਗਏ ਐਵਾਰਡ ਸਮਾਰੋਹ ਵਿੱਚ PTC News ਅੰਮ੍ਰਿਤਸਰ ਰੇਲ ਹਾਦਸੇ ਦੀ ਕਵਰੇਜ਼ ਲਈ ਚਲਾਏ ਗਏ ਪ੍ਰੋਗਰਾਮ "ਜਿੰਮੇਵਾਰ ਕੌਣ " ਨੂੰ ਉੱਤਰੀ ਖੇਤਰ ਤੋਂ ਕਵਰੇਜ਼ ਦਾ ਸਰਵੋਤਮ ਪ੍ਰੋਗਰਾਮ ਮੰਨਦਿਆਂ ਕੌਮੀ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। [caption id="attachment_257792" align="aligncenter" width="300"]ptc news PTC News ਨੇ ਚਲੰਤ ਮਾਮਲਿਆਂ ਅਤੇ ਉੱਤਰੀ ਖੇਤਰ ਦੀ ਸਰਵੋਤਮ ਕਵਰੇਜ਼ ਲਈ ਜਿੱਤੇ 2 ਕੌਮੀ ਐਵਾਰਡ[/caption] ਇਸੇ ਤਰ੍ਹਾਂ ਚਲੰਤ ਮਾਮਲਿਆਂ 'ਚ #METoo ਮਾਮਲੇ 'ਤੇ ਚਲਾਏ ਗਏ ਪ੍ਰੋਗਰਾਮ "ਹੱਕ ਦੀ ਲੜਾਈ ਜਾਂ ਬਦਲੇ ਦਾ ਹਥਿਆਰ" ਨੂੰ ਦੂਜਾ ਕੌਮੀ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ। [caption id="attachment_257793" align="aligncenter" width="300"]ptc PTC News ਨੇ ਚਲੰਤ ਮਾਮਲਿਆਂ ਅਤੇ ਉੱਤਰੀ ਖੇਤਰ ਦੀ ਸਰਵੋਤਮ ਕਵਰੇਜ਼ ਲਈ ਜਿੱਤੇ 2 ਕੌਮੀ ਐਵਾਰਡ[/caption] PTC News ਵੱਲੋਂ ਇਹ ਪੁਰਸਕਾਰ ਆਊਟਪੁੱਟ ਹੈੱਡ ਨਰਿੰਦਰਪਾਲ ਸਿੰਘ ਅਤੇ ਇਨਪੁੱਟ ਹੈੱਡ ਗੁਰਪ੍ਰੀਤ ਸਿੰਘ ਨੇ ਪ੍ਰਾਪਤ ਕੀਤੇ। ਜ਼ਿਕਰਯੋਗ ਹੈ ਕਿ ਚਲੰਤ ਮਾਮਲਿਆਂ ਅਤੇ ਉਤਰੀ ਖੇਤਰ ਦੀ ਕਵਰੇਜ਼ ਦੀ ਸ੍ਰੇਣੀ ਵਿੱਚ PTC News ਦਾ ਮੁਕਾਬਲਾ ਕੌਮੀ ਪੱਧਰ ਦੇ ਹਿੰਦੀ ਚੈਨਲਾਂ ਨਾਲ ਸੀ, ਜਿਨ੍ਹਾਂ ਨੂੰ ਪਛਾੜਦਿਆਂ ਪੀਟੀਸੀ ਨੇ ਇਹ ਐਵਾਰਡ ਜਿੱਤੇ।

ਪੀਟੀਸੀ ਨੈੱਟਵਰਕ ਦੇ ਐੱਮ ਡੀ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਨੇ ENBA ਸੰਸਥਾ ਦਾ ਧੰਨਵਾਦ ਕਰਦਿਆਂ ਇਹਨਾਂ ਐਵਾਰਡਾਂ ਦਾ ਸਿਹਰਾ ਸਮੁੱਚੀ ਟੀਮ ਦੀ ਮਿਹਨਤ ਨੂੰ ਦਿੱਤਾ ਹੈ। ਦੱਸ ਦੇਈਏ PTC News ਵੱਲੋਂ ਹਮੇਸ਼ਾਂ ਲੋਕਾਂ ਨਾਲ ਜੁੜੀਆਂ ਖਬਰਾਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ। -PTC News

Top News view more...

Latest News view more...