Sat, Apr 27, 2024
Whatsapp

ਦੁਨੀਆ ਦਾ ਪਹਿਲਾ Online ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020, ਸੁਣੋ, ਦਿਵਿਆ ਦੱਤਾ ਤੇ ਗੁਰਪ੍ਰੀਤ ਘੁੱਗੀ ਦੀ ਜ਼ਬਾਨੀ !

Written by  Shanker Badra -- June 27th 2020 01:46 PM
ਦੁਨੀਆ ਦਾ ਪਹਿਲਾ Online ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020, ਸੁਣੋ, ਦਿਵਿਆ ਦੱਤਾ ਤੇ ਗੁਰਪ੍ਰੀਤ ਘੁੱਗੀ ਦੀ ਜ਼ਬਾਨੀ !

ਦੁਨੀਆ ਦਾ ਪਹਿਲਾ Online ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020, ਸੁਣੋ, ਦਿਵਿਆ ਦੱਤਾ ਤੇ ਗੁਰਪ੍ਰੀਤ ਘੁੱਗੀ ਦੀ ਜ਼ਬਾਨੀ !

ਦੁਨੀਆ ਦਾ ਪਹਿਲਾ Online ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020, ਸੁਣੋ, ਦਿਵਿਆ ਦੱਤਾ ਤੇ ਗੁਰਪ੍ਰੀਤ ਘੁੱਗੀ ਦੀ ਜ਼ਬਾਨੀ !ਪੰਜਾਬੀ ਚੈਨਲ ਪੀਟੀਸੀ ਨੈੱਟਵਰਕ ਨੇ ਹਮੇਸ਼ਾਂ ਹੀ ਮਨੋਰੰਜਨ ਜਗਤ ‘ਚਪੰਜਾਬੀ ਫ਼ਿਲਮਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਫ਼ਿਲਮ ਅਵਾਰਡਜ਼ ਕਰਵਾਏ ਹਨ,ਜਿਸ ਦੀ ਦਰਸ਼ਕਾਂ ਨੂੰ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਪਰ ਇਸ ਸਾਲ 2020 ਦੇ ਵਿੱਚ ਕੋਰੋਨਾ ਮਹਾਂਮਾਰੀ ਕਰਕੇ ਹਰ ਇਨਸਾਨ ਆਪਣੇ ਘਰ ਵਿੱਚ ਬੈਠਣ ਲਈ ਮਜ਼ਬੂਰ ਹੈ। ਇਸ ਦੌਰਾਨ ਨਾ ਤਾਂ ਉਨ੍ਹਾਂ ਦਾ ਕੋਈ ਖ਼ਾਸਮਨੋਰੰਜਨ ਹੋ ਰਿਹਾ ਹੈ ਅਤੇ ਨਾ ਹੀ ਕੋਈ ਖ਼ਾਸ ਪ੍ਰੋਗਰਾਮ ਦੇਖਣ ਦਾ ਮੌਕਾ ਮਿਲਿਆ ਹੈ। ਪੀਟੀਸੀ ਪੰਜਾਬੀ ਇੱਕ ਅਜਿਹਾ ਪਲੇਟਫ਼ਾਰਮ ਬਣਿਆ ਹੈ ,ਜਿਸ ਨੇ ਪੰਜਾਬ ਨਾਲ ਜੁੜੇ ਟੈਲੇਂਟ ਨੂੰ ਦੁਨੀਆਂ ਪੱਧਰ ‘ਤੇ ਲਿਆਂਦਾ ਹੈ। ਇਸ ਸਾਲ ਵੀ 2020 ਵਿੱਚ ਹੋਣ ਵਾਲੇ ਪੀਟੀਸੀ ਪੰਜਾਬੀ ਫਿਲਮ ਅਵਾਰਡ ਲਈ ਦਰਸ਼ਕ ਬੜੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸੀ ਪਰ ਇਸ ਵਾਰ ਫ਼ਿਰ ਪੀਟੀਸੀ ਨੈੱਟਵਰਕ ਮਨੋਰੰਜਨ ਜਗਤ ‘ਚ ਰੌਣਕਾਂ ਲਗਾਉਣ ਆ ਰਿਹਾ ਹੈ ,ਇਸ ਦੇ ਲਈ ਤੁਹਾਨੂੰ ਕਿਤੇ ਵੀ ਘਰੋਂ ਬਾਹਰ ਜਾਣ ਦੀ ਲੋੜ ਨਹੀਂ ,ਬੱਸ ਆਪਣੇ ਮੋਬਾਈਲ ਫ਼ੋਨ 'ਤੇ ਇਸਫਿਲਮ ਅਵਾਰਡ ਦਾ ਆਨੰਦ ਮਾਣ ਸਕਦੇ ਹੋ। [caption id="attachment_414341" align="aligncenter" width="300"]PTC Punjabi Film Awards 2020-July 3 ਦੁਨੀਆ ਦਾ ਪਹਿਲਾ Online ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020, ਸੁਣੋ, ਦਿਵਿਆ ਦੱਤਾ ਤੇ ਗੁਰਪ੍ਰੀਤ ਘੁੱਗੀ ਦੀ ਜ਼ਬਾਨੀ ![/caption] ਪੀਟੀਸੀ ਨੈੱਟਵਰਕ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਦੇ ਟੈਲੇਂਟਅਤੇ ਸਨਮਾਨ ਲਈ ਦੁਨੀਆ ਦਾ ਪਹਿਲਾ ਆਨਲਾਈਨ ਡਿਜਿਟਲ ਫ਼ਿਲਮ ਅਵਾਰਡ ਕਰਵਾਉਣ ਜਾ ਰਿਹਾ ਹੈ। ਜਿੱਥੇ ਬਹੁਤ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਵੱਖੋ ਵੱਖਰੀਆਂ ਥਾਵਾਂ ਤੋਂ ਇੱਕ ਪਲੇਟਫਾਰਮ 'ਤੇ ਇਕੱਤਰ ਹੋਣਗੀਆਂ। ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ੍ਹ ਨਹੀਂ ਹੈ ਕਿਉਂਕਿ ਤਕਨਾਲੋਜੀ ਦੇ ਜ਼ਰੀਏ ਮਨੋਰੰਜਕ ਪੇਸ਼ਕਾਰੀਆਂ ਲਿਆਉਣ ‘ਚ ਹਮੇਸ਼ਾ ਮੋਹਰੀ ਰਹਿਣ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਪੰਜਾਬੀ ਚੈਨਲ, ਪੀਟੀਸੀ ਪੰਜਾਬੀ ਇਸ ਵਾਰ ਵੀ ਆਪਣੇ ਦਰਸ਼ਕਾਂ ਲਈ ਖਾਸ ਤੋਹਫਾ ਲੈ ਕੇ ਆ ਰਿਹਾ ਹੈ। ਦਰਅਸਲ 'ਚ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 2020 ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਰੋਕ ਦਿੱਤਾ ਗਿਆ ਸੀ। ਪੰਜਾਬੀ ਚੈਨਲ ਪੀਟੀਸੀ ਇੱਕ ਅਜਿਹਾ ਚੈਨਲ ਹੈ ,ਜਿਸਨੇਪੀਟੀਸੀ ਪੰਜਾਬੀ ਫਿਲਮ ਅਵਾਰਡ 2020 ਦੀ ਆਨਲਾਈਨ ਮੇਜ਼ਬਾਨੀ ਕਰਨ ਦਾ ਫੈਸਲਾ ਕੀਤਾ ਹੈ। ਪੀਟੀਸੀ ਨੈਟਵਰਕ ਪਹਿਲੀ ਵਾਰ ਇਸ ਤਕਨੀਕ ਨਾਲ ਪੰਜਾਬੀ ਫਿਲਮ ਅਵਾਰਡਜ਼ 2020 ਦੀ ਮੇਜ਼ਬਾਨੀ ਕਰੇਗਾ ਅਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਕੰਮ ਕਰਨ ਲਈ ਕਲਾਕਾਰਾਂ ਦਾ ਸਨਮਾਨ ਕਰੇਗਾ। ਇਸ ਅਵਾਰਡ ਸਮਾਰੋਹ ‘ਚ ਕੋਈ ਵੀ ਇਕੱਠ ਨਹੀਂ ਹੋਵੇਗਾ ਪਰ ਤਕਨਾਲੋਜੀ ਦੇ “ਇਕੱਠ” ਨਾਲ ਤੁਹਾਨੂੰ ਇਹ ਪਹਿਚਾਣਨਾ ਮੁਸ਼ਕਿਲ ਹੋਵੇਗਾ ਕਿ ਇਹ ਸਭ ਵਾਕਈ ਹੀ ਇੱਕ ਸਟੇਜ ‘ਤੇ ਨਾਲ ਹਨ ਜਾਂ ਆਪੋ-ਆਪਣੇ ਸੂਬੇ, ਸ਼ਹਿਰ ਜਾਂ ਦੇਸ਼ ਤੋਂ ਗੱਲ ਕਰ ਰਹੇ ਹਨ। ਕਈ ਪ੍ਰਮੁੱਖ ਸ਼ਖਸੀਅਤਾਂ ਵਿਚੋਂ ਗੁਰਪ੍ਰੀਤ ਘੁੱਗੀ ਅਤੇ ਦਿਵਿਆ ਦੱਤਾ ਇਸ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 2020 ਵਿੱਚ ਤੁਹਾਡਾ ਮਨੋਰੰਜਨ ਕਰਨਗੇ ਅਤੇ ਫ਼ਿਲਮ ਅਵਾਰਡ ਸ਼ੋਅ 2020 ਦੀ ਮੇਜ਼ਬਾਨੀ ਕਰਨ ਲਈ ਤਿਆਰ ਹਨ। ਹਾਲ ਹੀ ਵਿਚ ਇਕ ਪ੍ਰੋਮੋ ਵਿਚ ਦਿਵਿਆ ਦੱਤਾ ਅਤੇ ਗੁਰਪ੍ਰੀਤ ਘੁੱਗੀ ਦਰਸ਼ਕਾਂ ਨੂੰ ਇਸ ਫ਼ਿਲਮ ਅਵਾਰਡ ਬਾਰੇ ਜਾਣਕਾਰੀ ਦਿੰਦੇ ਦਿਖਾਈ ਦਿੱਤੇ ਹਨ। [caption id="attachment_414340" align="aligncenter" width="300"]PTC Punjabi Film Awards 2020-July 3 ਦੁਨੀਆ ਦਾ ਪਹਿਲਾ Online ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020, ਸੁਣੋ, ਦਿਵਿਆ ਦੱਤਾ ਤੇ ਗੁਰਪ੍ਰੀਤ ਘੁੱਗੀ ਦੀ ਜ਼ਬਾਨੀ ![/caption] ਤੁਹਾਨੂੰ ਦੱਸ ਦੇਈਏ ਕਿ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ , 3 ਜੁਲਾਈ 2020 ਨੂੰ ਭਾਰਤ ਵਿਚ ਰਾਤ 8:30 ਵਜੇ ,ਅਮਰੀਕਾ ਵਿੱਚ ਰਾਤ 8 ਵਜੇ, ਕੈਨੇਡਾ ਵਿੱਚ ਰਾਤ 8 ਵਜੇ ਅਤੇ ਯੂਕੇ ਸ਼ਾਮ 7 ਵਜੇ ਸਿੱਧਾ ਪ੍ਰਸਾਰਣ ਕਰਨ ਲਈ ਤਿਆਰ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ, ਕਿੱਥੇ ਵੇਖਣਾ ਹੈ ? ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 2020 ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ 'ਤੇ ਅਤੇ ਪੀਟੀਸੀ ਪੰਜਾਬੀ ਚੈਨਲ 'ਤੇ ਲਾਈਵ ਹੋਵੇਗਾ। -PTCNews


Top News view more...

Latest News view more...