“ਬਹਿ ਕੇ ਵੇਖ ਜਵਾਨਾ, ਬਾਬੇ ਭੰਗੜੇ ਪਾਉਂਦੇ ਨੇ” (ਵੀਡੀਓ)

ptc punjabi old punjabi man bhangra

“ਬਹਿ ਕੇ ਵੇਖ ਜਵਾਨਾ, ਬਾਬੇ ਭੰਗੜੇ ਪਾਉਂਦੇ ਨੇ” (ਵੀਡੀਓ) ptc punjabi old punjabi man bhangra

ਪੀਟੀਸੀ ਪੰਜਾਬੀ ਦੇ ‘ਮੇਰਾ ਸਵਰਾਜ ਯੰਗ ਸਟਾਰ ਅਖਾੜਾ’ ਦੇ ਪਿੰਡਾਂ ਵਿੱਚ ਹੋ ਰਹੇ ਮੁਕਾਬਲਿਆਂ ਵਿੱਚ ਲੱਗ ਰਹੀਆਂ ਰੌਣਕਾਂ ਦੀ ਇੱਕ ਝਲਕੀ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇੱਕ ਬਜ਼ੁਰਗ ਬਾਬੇ ਵੱਲੋਂ ਢੋਲ ਦੀ ਥਾਪ ‘ਤੇ ਜ਼ਬਰਦਸਤ ਭੰਗੜਾ ਕੀਤਾ ਗਿਆ। ਇੰਨ੍ਹਾ ਜੋਸ਼ੀਲ਼ਾ ਭੰਗੜਾ, ਜੋ ਅੱਜਕਲ ਦੇ ਨੌਜਵਾਨਾਂ ਦੇ ਨਾਚ ਨੂੰ ਵੀ ਮਾਤ ਪਾਉਂਦਾ ਦਿਖਾਈ ਦਿੱਤਾ।

ਦਰਅਸਲ, ਪੀਟੀਸੀ ਪੰਜਾਬੀ ਦੇ ‘ਮੇਰਾ ਸਵਰਾਜ ਯੰਗ ਸਟਾਰ ਅਖਾੜਾ’ ਦੇ ਪਿੰਡਾਂ ਵਿੱਚ ਹੋ ਮੁਕਾਬਲੇ ਹੋ ਰਹੇ ਸਨ, ਜਿਸ ‘ਚ ਬਜ਼ੁਰਗ ਬਾਬਾ ਜੀ ਆਪਣੀ ਉਤਸੁਕਤਾ ਰੋਕ ਨਹੀਂ ਪਾਏ ਅਤੇ ਬਸ ਫਿਰ ਕੀ ਸੀ ਪਾ ਦਿੱਤੀਆਂ ਧਮਾਲਾਂ।

ਦੱਸ ਦੇਈਏ ਕਿ ਪੀਟੀਸੀ ਨੈਟਵਰਕ ਵੱਲੋਂ ਇਸ ਸ਼ੋਅ ਨਾਲ ਜਿੱਥੇ ਪੰਜਾਬੀ ਵਿਰਸੇ ਦੀ ਸੰਭਾਲ ਦੀ ਇੱਕ ਨਿਮਾਣੀ ਜਹੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਹੀ ਚੈਨਲ ਵੱਲੋਂ ਪੀਟੀਸੀ ਢੋਲ ਨਾਮੀਂ ਇੱਕ ਫੇਸਬੁੱਕ ਵੈਬ ਚੈਨਲ ਸ਼ੁਰੂ ਕੀਤਾ ਗਿਆ ਹੈ, ਜਿੱਥੇ ਨੌਜਵਾਨ ਆਪਣੇ ਸੰਗੀਤਕ ਹੁਨਰ ਦਾ ਪ੍ਰਦਰਸ਼ਨ ਕਰ ਸਕਦੇ ਹਨ।

—PTC News