ਮੁੱਖ ਖਬਰਾਂ

PUBG ਗੇਮ ਖੇਡਣ ਵਾਲਿਆਂ ਲਈ ਮਾੜੀ ਖ਼ਬਰ, ਅੱਜ ਤੋਂ ਬਾਅਦ ਨਹੀਂ ਖੇਡ ਸਕਦੇ PUBG

By Shanker Badra -- October 30, 2020 11:40 am

PUBG ਗੇਮ ਖੇਡਣ ਵਾਲਿਆਂ ਲਈ ਮਾੜੀ ਖ਼ਬਰ, ਅੱਜ ਤੋਂ ਬਾਅਦ ਨਹੀਂ ਖੇਡ ਸਕਦੇ PUBG :ਨਵੀਂ ਦਿੱਲੀ : PUBG ਮੋਬਾਈਲ ਤੇ PUBG ਮੋਬਾਈਲ ਲਾਈਟ ਨੂੰ ਭਾਰਤ 'ਚਪਿਛਲੇ ਮਹੀਨੇ ਭਾਰਤ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਸੀ ਪਰ ਫਿਰ ਵੀ ਜਿਨ੍ਹਾਂ ਲੋਕਾਂ ਦੇ ਫੋਨ ਵਿੱਚ PUBG ਮੋਬਾਈਲ ਤੇ PUBG ਮੋਬਾਈਲ ਲਾਈਟ ਪਹਿਲਾਂ ਹੀ ਡਾਊਨਲੋਡ ਸੀ , ਉਹ ਇਸ ਐੱਪ ਦੀ ਵਰਤੋਂ ਕਰ ਰਹੇ ਸੀ ਪਰ ਹੁਣ PUBG ਮੋਬਾਈਲ ਤੇ PUBG ਮੋਬਾਈਲ ਲਾਈਟ ਅੱਜ ਤੋਂ ਭਾਰਤ 'ਚ ਕੰਮ ਨਹੀਂ ਕਰਨਗੇ।

PUBG Mobile, PUBG Mobile Lite to Stop Working in India From Today PUBG ਗੇਮ ਖੇਡਣ ਵਾਲਿਆਂ ਲਈ ਮਾੜੀ ਖ਼ਬਰ, ਹੁਣ ਅੱਜ ਤੋਂ ਬਾਅਦ ਨਹੀਂ ਖੇਡ ਸਕਦੇPUBG

ਇਹ ਵੀ ਪੜ੍ਹੋ : ਇਸ ਮਹਿਲਾ ਅਧਿਆਪਕ ਨੇ ਪੂਰੇ ਵਿਭਾਗ ਦੀ ਇੱਜਤ ਕੀਤੀ ਲੀਰੋ -ਲੀਰ ,ਸਕੂਲ 'ਚ ਕਰ ਰਹੀ ਸੀ ਇਹ ਕੰਮ

ਹੁਣ ਅੱਜ ਯਾਨੀ 30 ਅਕਤੂਬਰ ਤੋਂ ਬਾਅਦ PUBG ਮੋਬਾਈਲ ਤੇ PUBG ਮੋਬਾਈਲ ਲਾਈਟ ਦੀ ਭਾਰਤੀ ਯੂਜਰ ਕਿਸੇ ਵੀ ਸੂਰਤ ਵਿੱਚ ਵਰਤੋਂ ਨਹੀਂ ਕਰ ਸਕਣਗੇ। ਇਹ ਜਾਣਕਾਰੀ ਖੁਦ ਪਬਜੀ ਇੰਡੀਆ ਨੇ ਇਕ ਫੇਸਬੁੱਕ ਪੋਸਟ ਰਾਹੀਂ ਦਿੱਤੀ ਹੈ। ਭਾਰਤ ਵਿੱਚ PUBG ਮੋਬਾਈਲ ਅਤੇ PUBG ਮੋਬਾਈਲ Lite ਉੱਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਇਸ ਖ਼ਬਰ ਨਾਲ ਭਾਰਤੀ ਗੇਮਰ ਭਾਈਚਾਰੇ ਨੂੰ ਵੱਡਾ ਝਟਕਾ ਲੱਗੇਗਾ।

PUBG Mobile, PUBG Mobile Lite to Stop Working in India From Today PUBG ਗੇਮ ਖੇਡਣ ਵਾਲਿਆਂ ਲਈ ਮਾੜੀ ਖ਼ਬਰ, ਹੁਣ ਅੱਜ ਤੋਂ ਬਾਅਦ ਨਹੀਂ ਖੇਡ ਸਕਦੇPUBG

ਦਰਅਸਲ 'ਚ PUBG ਉੱਤੇ ਪਹਿਲਾਂ ਵੀ ਬੈਨ ਲਗਾਇਆ ਗਿਆ ਸੀ ਕਿਉਂਕਿ ਪੱਬਜੀ ਗੇਮ ਖੇਡਣ ਨਾਲ ਕਈ ਵਿਅਕਤੀਆਂ ਦੇ ਅਕਾਊਟ ਖ਼ਾਲੀ ਹੋ ਗਏ ਸਨ ਅਤੇ ਕਈ ਥਾਵਾਂ ਉੱਤੇ ਖ਼ੁਦਕੁਸ਼ੀ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸਨ। ਉਸ ਬਾਅਦ ਹੀ ਪੱਬਜੀ ਗੇਮ ਨੂੰ ਬੈਨ ਕੀਤਾ ਗਿਆ ਸੀ।ਹੁਣ ਭਾਵ ਅੱਜ 30 ਅਕਤੂਬਰ ਨੂੰ ਗੇਮ ਮੁਕੰਮਲ ਤੌਰ ਤੇ ਬੰਦ ਹੋ ਜਾਵੇਗੀ।

ਇਹ ਵੀ ਪੜ੍ਹੋ : ਜਲੰਧਰ : GNA ਦੇ ਮਾਲਕ ਦੇ ਬੇਟੇ ਗੁਰਿੰਦਰ ਸਿੰਘ ਨੇ ਰਿਵਾਲਵਰ ਨਾਲ ਖ਼ੁਦ ਨੂੰ ਮਾਰੀ ਗ਼ੋਲੀ

PUBG Mobile, PUBG Mobile Lite to Stop Working in India From Today PUBG ਗੇਮ ਖੇਡਣ ਵਾਲਿਆਂ ਲਈ ਮਾੜੀ ਖ਼ਬਰ, ਹੁਣ ਅੱਜ ਤੋਂ ਬਾਅਦ ਨਹੀਂ ਖੇਡ ਸਕਦੇPUBG

ਹੁਣ PUBG ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਹੈ ਕਿ PUBG ਮੋਬਾਈਲ ਤੇ PUBG ਲਾਈਟ ਦੋਵੇਂ ਭਾਰਤ 'ਚ 30 ਅਕਤੂਬਰ ਯਾਨੀ ਅੱਜ ਤੋਂ ਕੰਮ ਕਰਨਾ ਬੰਦ ਕਰ ਦੇਣਗੇ। Tencent ਗੇਮਜ਼ ਦੇ ਐਲਾਨ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ 30 ਅਕਤੂਬਰ ਤੋਂ ਦੋਵਾਂ ਗੇਮਾਂ ਲਈ ਭਾਰਤ 'ਚ ਸਾਰੀਆਂ ਸੇਵਾਵਾਂ ਤੇ ਵਰਤੋਂ ਖ਼ਤਮ ਕਰ ਦੇਵੇਗਾ। ਤੁਸੀਂ ਏਪੀਯੂ ਇੰਸਟਾਲ ਹੋਣ 'ਤੇ ਵੀ PUBG ਮੋਬਾਈਲ ਨਹੀਂ ਚਲਾ ਸਕਣਗੇ।

educare

ਇਕ ਫੇਸਬੁੱਕ ਪੋਸਟ 'ਚ PUBG ਮੋਬਾਈਲ ਇੰਡੀਆ ਨੇ ਕਿਹਾ ਕਿ PUBG ਮੋਬਾਈਲ ਦੇ ਸਾਰੇ ਪ੍ਰਕਾਸ਼ਨ ਅਧਿਕਾਰ PUBG ਬੌਧਿਕ ਸੰਪਦਾ ਦੇ ਮਾਲਕ- PUBG Cooperation ਨੂੰ ਵਾਪਸ ਕਰ ਦਿੱਤੇ ਜਾਣਗੇ।ਪਬਜ਼ੀ ਮੋਬਾਈਲ ਨੇ ਆਪਣੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ, ‘ਪਿਆਰੇ ਫੈਨਜ਼, 2 ਸਤੰਬਰ 2020 ਨੂੰ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ ਦੇ ਇਕ ਅੰਤਰਿਮ ਆਦੇਸ਼ ਦੇ ਬਾਅਦ Tencentਗੇਮਜ਼ ਭਾਰਤ ਵਿੱਚ ਆਪਣੀਆਂ ਸਾਰੀਆਂ ਸੇਵਾਵਾਂ 30 ਅਕਤੂਬਰ 2020 ਨੂੰ ਬੰਦ ਕਰਨ ਜਾ ਰਿਹਾ ਹੈ।
-PTCNews

  • Share