Fri, Apr 26, 2024
Whatsapp

ਪੁਲਵਾਮਾ ਅੱਤਵਾਦੀ ਹਮਲਾ : ਕਸ਼ਮੀਰ 'ਚ ਜੈਸ਼-ਏ-ਮੁਹੰਮਦ ਦੇ ਸਾਰੇ ਉੱਚ ਕਮਾਂਡਰ ਢੇਰ : ਸੈਨਾ

Written by  Shanker Badra -- February 19th 2019 11:35 AM
ਪੁਲਵਾਮਾ ਅੱਤਵਾਦੀ ਹਮਲਾ : ਕਸ਼ਮੀਰ 'ਚ ਜੈਸ਼-ਏ-ਮੁਹੰਮਦ ਦੇ ਸਾਰੇ ਉੱਚ ਕਮਾਂਡਰ ਢੇਰ : ਸੈਨਾ

ਪੁਲਵਾਮਾ ਅੱਤਵਾਦੀ ਹਮਲਾ : ਕਸ਼ਮੀਰ 'ਚ ਜੈਸ਼-ਏ-ਮੁਹੰਮਦ ਦੇ ਸਾਰੇ ਉੱਚ ਕਮਾਂਡਰ ਢੇਰ : ਸੈਨਾ

ਪੁਲਵਾਮਾ ਅੱਤਵਾਦੀ ਹਮਲਾ : ਕਸ਼ਮੀਰ 'ਚ ਜੈਸ਼-ਏ-ਮੁਹੰਮਦ ਦੇ ਸਾਰੇ ਉੱਚ ਕਮਾਂਡਰ ਢੇਰ : ਸੈਨਾ:ਸ੍ਰੀਨਗਰ : ਪੁਲਵਾਮਾ ਅੱਤਵਾਦੀ ਹਮਲੇ ਨੂੰ ਲੈ ਕੇ ਸ੍ਰੀਨਗਰ 'ਚ ਫੌਜ, ਸੀ.ਆਰ.ਪੀ.ਐੱਫ. ਅਤੇ ਜੰਮੂ-ਕਸ਼ਮੀਰ ਪੁਲਿਸ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ। [caption id="attachment_258723" align="aligncenter" width="300"]Pulwama terrorist attack : Srinagar Army, CRPF ,Kashmir police press conference ਪੁਲਵਾਮਾ ਅੱਤਵਾਦੀ ਹਮਲਾ : ਕਸ਼ਮੀਰ 'ਚ ਜੈਸ਼-ਏ-ਮੁਹੰਮਦ ਦੇ ਸਾਰੇ ਉੱਚ ਕਮਾਂਡਰ ਢੇਰ : ਸੈਨਾ[/caption] ਇਸ ਪ੍ਰੈੱਸ ਕਾਨਫਰੰਸ ਦੌਰਾਨ ਲੈਫ਼ਟੀਨੈਂਟ. ਕੇ.ਜੇ.ਐੱਸ. ਢਿੱਲੋਂ ਨੇ ਕਿਹਾ ਕਿ ਫ਼ੌਜ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ 100 ਘੰਟਿਆਂ 'ਚ ਬਦਲਾ ਲਿਆ ਹੈ।ਸੈਨਾ ਨੇ ਦੱਸਿਆ ਕਿ ਕਸ਼ਮੀਰ 'ਚ ਜੈਸ਼-ਏ-ਮੁਹੰਮਦ ਦੇ ਸਾਰੇ ਉੱਚ ਕਮਾਂਡਰ ਢੇਰ ਕਰ ਦਿੱਤੇ ਗਏ ਹਨ।ਉਨ੍ਹਾਂ ਨੇ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਹੈ ਅਤੇ ਜੈਸ਼-ਏ-ਮੁਹੰਮਦ ਪਾਕਿਸਤਾਨ ਆਰਮੀ ਦਾ ਬੱਚਾ ਹੈ। [caption id="attachment_258720" align="aligncenter" width="300"]Pulwama terrorist attack : Srinagar Army, CRPF ,Kashmir police press conference ਪੁਲਵਾਮਾ ਅੱਤਵਾਦੀ ਹਮਲਾ : ਕਸ਼ਮੀਰ 'ਚ ਜੈਸ਼-ਏ-ਮੁਹੰਮਦ ਦੇ ਸਾਰੇ ਉੱਚ ਕਮਾਂਡਰ ਢੇਰ : ਸੈਨਾ[/caption] ਇਸ ਦੌਰਾਨ ਸੈਨਾ ਨੇ ਅੱਤਵਾਦੀਆਂ ਦੇ ਮਾਤਾ -ਪਿਤਾ ਨੂੰ ਅਪੀਲ ਕੀਤੀ ਹੈ ਕਿ ਮਾਵਾਂ ਆਪਣੇ ਅੱਤਵਾਦੀ ਬਣੇ ਬੱਚਿਆਂ ਨੂੰ ਸਰੈਂਡਰ ਕਰਨ ਲਈ ਕਹਿਣ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਬੇਗੁਨਾਹ ਲੋਕ ਮਾਰੇ ਜਾਣ।ਸੈਨਾ ਨੇ ਕਿਹਾ ਕਿ ਨਾਗਰਿਕਾਂ ਨੂੰ ਬਚਾਉਣ ਲਈ ਫ਼ੌਜੀ ਜਵਾਨ ਸ਼ਹੀਦ ਹੋਏ ਹਨ ,ਇਸ ਲਈ ਸਾਡੇ ਵੱਲ ਜ਼ਿਆਦਾ ਨੁਕਸਾਨ ਹੋਇਆ ਹੈ।ਇਸ ਕਰਕੇ ਅਸੀਂ ਨਾਗਰਿਕਾਂ ਨੂੰ ਨੁਕਸਾਨ ਹੋਰ ਨਹੀਂ ਪਹੁੰਚਣਾ ਚਾਹੁੰਦੇ। [caption id="attachment_258719" align="aligncenter" width="300"] Pulwama terrorist attack : Srinagar Army, CRPF ,Kashmir police press conference ਪੁਲਵਾਮਾ ਅੱਤਵਾਦੀ ਹਮਲਾ : ਕਸ਼ਮੀਰ 'ਚ ਜੈਸ਼-ਏ-ਮੁਹੰਮਦ ਦੇ ਸਾਰੇ ਉੱਚ ਕਮਾਂਡਰ ਢੇਰ : ਸੈਨਾ[/caption] ਸੈਨਾ ਨੇ ਦੱਸਿਆ ਕਿ ਜੈਸ਼ ਦਾ ਕਸ਼ਮੀਰ ਪ੍ਰਮੁੱਖ ਕਾਮਰਨ ਮਾਰਿਆ ਗਿਆ ਹੈ ਅਤੇ ਵਿਦੇਸ਼ੀ ਆਂਤਕੀ ਰਾਸ਼ਿਦ ਉਰਫ਼ ਗਾਜ਼ੀ ਵੀ ਮਾਰਿਆ ਗਿਆ ਹੈ।ਉਨ੍ਹਾਂ ਨੇ ਦੱਸਿਆ ਕਿ ਕਸ਼ਮੀਰ 'ਚ ਕਿੰਨੇ ਗਾਜ਼ੀ ਆਏ ਅਤੇ ਕਿੰਨੇ ਚਲੇ ਗਏ ਹਨ।ਇਸ ਸਾਲ ਹੁਣ ਤੱਕ 31 ਅੱਤਵਾਦੀ ਮਾਰੇ ਗਏ ਅਤੇ ਪਿਛਲੇ ਸਾਲ ਜੈਸ਼-ਦੇ 58 ਅੱਤਵਾਦੀ ਮਾਰੇ ਗਏ ਸਨ। [caption id="attachment_258721" align="aligncenter" width="300"]Pulwama terrorist attack : Srinagar Army, CRPF ,Kashmir police press conference ਪੁਲਵਾਮਾ ਅੱਤਵਾਦੀ ਹਮਲਾ : ਕਸ਼ਮੀਰ 'ਚ ਜੈਸ਼-ਏ-ਮੁਹੰਮਦ ਦੇ ਸਾਰੇ ਉੱਚ ਕਮਾਂਡਰ ਢੇਰ : ਸੈਨਾ[/caption] ਲੈਫ਼ਟੀਨੈਂਟ. ਕੇ.ਜੇ.ਐੱਸ. ਢਿੱਲੋਂ ਨੇ ਕਿਹਾ ਕਿ ਜੈਸ਼-ਏ-ਮੁਹੰਮਦ ਨੂੰ ਪਾਕਿਸਤਾਨੀ ਫੌਜ ਕੰਟਰੋਲ ਕਰ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਜਿਹੜਾ ਵੀ ਬੰਦੂਕ ਚੁੱਕੇਗਾ, ਉਹ ਮਾਰਿਆ ਜਾਵੇਗਾ।ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਸੂਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ। -PTCNews


Top News view more...

Latest News view more...