ਪੰਜਾਬ ਬਜਟ 2020: ਵਿੱਤ ਮੰਤਰੀ ਦਾ ਖੁੱਲ੍ਹਿਆ ਪਿਟਾਰਾ, ਜਾਣੋ, ਕਿਹੜੇ ਹੋਏ ਐਲਾਨ

ਪੰਜਾਬ ਬਜਟ 2020: ਕਪੂਰਥਲਾ 'ਚ ਕੈਟਲ ਫ਼ੀਡ ਪਲਾਂਟ ਲਈ 13 ਕਰੋੜ ਤੇ ਅਵਾਰਾ ਪਸ਼ੂਆਂ ਨੂੰ ਸਾਂਭਣ ਲਈ ਰੱਖੇ 25 ਕਰੋੜ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ‘ਚ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਸਾਲ 2020-21 ਦਾ ਬਜਟ ਪੇਸ਼ ਕੀਤਾ ਗਿਆ। ਖਜ਼ਾਨਾ ਮੰਤਰੀ ਨੇ ਇਸ ਬਜਟ ‘ਚ ਕਈ ਵੱਡੇ ਐਲਾਨ ਕੀਤੇ ਜੋ ਹੇਠ ਲਿਖੇ ਅਨੁਸਾਰ ਹਨ।

ਪੰਜਾਬ ਬਜਟ 2020 Live Updates:

2:01 PM: ਸਰਹੱਦੀ ਖੇਤਰ ਲਈ 200 ਅਤੇ ਕੰਢੀ ਖੇਤਰ ਲਈ 100 ਕਰੋੜ ਦਾ ਐਲਾਨ

ਮੋਹਾਲੀ ਮੈਡੀਕਲ ਕਾਲਜ 2020-21 ਤੋਂ ਸ਼ੁਰੂ ਹੋਵੇਗਾ, 157 ਕਰੋੜ ਰੁਪਏ ਰਾਖਵੇਂ

ਤੰਦਰੁਸਤ ਪੰਜਾਬ ਸਿਹਤ ਕੇਂਦਰ 2022 ਤੱਕ ਸਾਰੇ 2950 ਸਬ ਸੈਂਟਰ ਅਪਗ੍ਰੇਡ ਕਰਨ ਦਾ ਟੀਚਾ

1:52 PM: ਸਮਾਰਟ ਸਿਟੀ ਪ੍ਰੋਗਰਾਮ ਲਈ 810 ਕਰੋੜ ਰੁਪਏ ਦਾ ਐਲਾਨ

ਸਰਕਾਰੀ ਰਿਹਾਇਸ਼ੀ ਮੁਰੰਮਤ ਲਈ 60 ਕਰੋੜ ਤੇ ਸਰਹੱਦੀ ਤੇ ਬੇਟ ਖੇਤਰਾਂ ਲਈ 100-100 ਕਰੋੜ ਰੁਪਏ ਰੱਖੇ ਰਾਖਵੇਂ

1:44 PM: ਪੰਜਾਬ ਪੁਲਿਸ ਫੋਰਸ ਦੇ ਆਧੁਨੀਕਰਨ ਲਈ 132 ਕਰੋੜ, ਜੇਲ ਸੁਧਾਰ ਤੇ ਸੁਰੱਖਿਆ ਲਈ 25 ਕਰੋੜ ਰੁਪਏ ਰਾਖਵੇਂ

ਸਮਾਰਟ ਸਿਟੀ ਪ੍ਰੋਗਰਾਮ ਲਈ 810 ਕਰੋੜ ਰੁਪਏ ਦਾ ਐਲਾਨ

1:03 PM: ਸ੍ਰੀ ਗੁਰੂ ਤੇਗ ਬਹਾਦਰ ਮਾਰਗ ਸ੍ਰੀ ਆਨੰਦਪੁਰ ਸਾਹਿਬ ਤੋਂ ਬੰਗਾ ਤੱਕ ਬਣਾਇਆ ਜਾਵੇਗਾ

ਪ੍ਰਧਾਨ ਮੰਤਰੀ ਆਵਾਸ ਬੀਮਾ ਯੋਜਨਾ ਤਹਿਤ 249 ਕਰੋੜ ਰੁਪਏ ਦਾ ਐਲਾਨ

ਗ੍ਰਾਮੀਣ ਵਿਕਾਸ ਤੇ ਪੰਚਾਇਤਾਂ ਦੇ ਚੰਗੇ ਢਾਂਚੇ ਲਈ 3830 ਕਰੋੜ ਰੁਪਏ ਦਾ ਐਲਾਨ

ਤਰਨਤਾਰਨ ‘ਚ ਬਣੇਗੀ ਲਾਅ ਯੂਨੀਵਰਸਿਟੀ

ਬੁੱਢੇ ਨਾਲੇ ਦੀ ਸਫਾਈ ਲਈ 650 ਕਰੋੜ ਰਾਖਵੇਂ

ਸਵੱਛ ਭਾਰਤ ਮਿਸ਼ਨ ਲਈ 103 ਕਰੋੜ ਰੁਪਏ ਦਾ ਐਲਾਨ

12:58 PM: ਪੰਜਾਬ ਦੇ ਹਰ ਜਿਲ੍ਹੇ ‘ਚ ਬਿਰਧ ਆਸ਼ਰਮ ਬਣਿਆ ਜਾਵੇਗਾ: ਮਨਪ੍ਰੀਤ ਬਾਦਲ

ਬੱਸੀ ਪਠਾਣਾ ‘ਚ ਵੇਰਕਾ ਪਲਾਂਟ ਜਲਦ ਹੋਵੇਗਾ ਸ਼ੁਰੂ :ਮਨਪ੍ਰੀਤ ਬਾਦਲ

ਉਦਯੋਗਿਕ ਬਿਜਲੀ ਸਬਸਿਡੀ ਲਈ 2,267 ਕਰੋੜ ਰੁਪਏ ਰੱਖੇ ਰਾਖਵੇਂ

ਮਨਰੇਗਾ ਸਕੀਮ ਲਈ 320 ਕਰੋੜ ਰਾਖਵੇਂ

12:51 PM: ਪੰਜਾਬੀ ਯੂਨੀਵਰਸਿਟੀ ‘ਚ ਲੜਕੀਆਂ ਦੇ ਹੋਸਟਲ ਲਈ 15 ਕਰੋੜ ਦਾ ਐਲਾਨ

131 ਕਰੋੜ ਰੁਪਏ ਦੇ ਉਦਗੋਗਿਕ ਫੋਕਲ ਪੁਆਇੰਟ ਬਣਾਏ ਜਾਣਗੇ: ਮਨਪ੍ਰੀਤ ਬਾਦਲ

12:47 PM: ਸਮਾਰਟ ਫੋਨ ਸਕੀਮ ਲਈ 100 ਕਰੋੜ ਰੁਪਏ ਦਾ ਬਜਟ
ਫੋਕਲ ਪੁਆਇੰਟ ਲਈ 131 ਕਰੋੜ ਰਾਖਵੇਂ
ਹੁਸ਼ਿਆਰਪੁਰ ‘ਚ ਮਿਲਟਰੀ ਸਕੂਲ ਲਈ 11 ਕਰੋੜ ਰੁਪਏ ਦਾ ਐਲਾਨ
ਸੈਰ ਸਪਾਟਾ ਵਿਭਾਗ ਲਈ 437 ਕਰੋੜ ਰੁਪਏ ਰੱਖੇ ਰਾਖਵੇਂ

12:42 PM: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਲਈ 25 ਕਰੋੜ ਰੱਖੇ ਰਾਖਵੇਂ

12:38 PM: ਖੇਡ ਢਾਂਚੇ ਨੂੰ ਮਜਬੂਤ ਕਰਨ ਦੀ 35 ਕਰੋੜ ਤੇ ਪੇਂਡੂ ਵਿਕਾਸ ਲਈ 726 ਕਰੋੜ ਰੱਖੇ ਰਾਖਵੇਂ

12:31 PM: ਪੰਜਾਬ ‘ਚ 3 ਨਵੇਂ ਮੈਗਾ ਉਦਯੋਗਿਕ ਪਾਰਕ 1000-1000 ਏਕੜ ਦੇ ਮੱਤੇਵਾੜਾ, ਬਠਿੰਡਾ ਤੇ ਰਾਜਪੁਰਾ ‘ਚ ਬਣਾਏ ਜਾਣਗੇ

12:28 PM: ਸਰਕਾਰੀ ਸਕੂਲਾਂ ‘ਚ 12ਵੀਂ ਤੱਕ ਮੁਫ਼ਤ ਸਿੱਖਿਆ ਦਾ ਐਲਾਨ

12:23 PM: ਗੁਰਦਾਸਪੁਰ ਤੇ ਬਲਾਚੌਰ ‘ਚ ਬਣਾਏ ਜਾਣਗੇ 2 ਨਵੇਂ ਸਰਕਾਰੀ ਖੇਤੀਬਾੜੀ ਕਾਲਜ

12:18 PM: ਕਪੂਰਥਲਾ ‘ਚ ਕੈਟਲ ਫ਼ੀਡ ਪਲਾਂਟ ਲਈ 13 ਕਰੋੜ ਤੇ ਅਵਾਰਾ ਪਸ਼ੂਆਂ ਨੂੰ ਸਾਂਭਣ ਲਈ ਰੱਖੇ 25 ਕਰੋੜ

12:14 PM: ਖੇਤੀਬਾੜੀ ਸੈਕਟਰ ਨੂੰ ਮੁਫ਼ਤ ਬਿਜਲੀ ਦੇਣ ਲਈ 8375 ਕਰੋੜ ਰੁਪਏ, ਫ਼ਸਲੀ ਵਿਭਿੰਨਤਾ ਲਈ 200 ਕਰੋੜ, ਪੰਜਾਬ ਵੈਟਰਨਰੀ ਵੈਕਸੀਨ ਇੰਸਟੀਚਿਊਟ ਲੁਧਿਆਣਾ ਦੇ ਨਵੀਨੀਕਰਨ ਲਈ 32 ਕਰੋੜ ਰਾਖਵੇਂ ਰੱਖੇ ਗਏ ਹਨ।

12:09 PM: ਸਿਹਤ ਲਈ 4625 ਕਰੋੜ, ਮਹਿਲਾਵਾਂ ਤੇ ਬੱਚਿਆਂ ਲਈ 3498 ਕਰੋੜ, ਸੜਕਾਂ ਲਈ 3830 ਕਰੋੜ, ਸ਼ਹਿਰੀ ਵਿਕਾਸ ਲਈ 5026 ਕਰੋੜ ਰੱਖੇ ਰਾਖਵੇਂ

12:06 PM:  ਸਿੱਖਿਆ ਲਈ 13,092 ਕਰੋੜ ਰੱਖੇ ਰਾਖਵੇਂ

12:02 PM: ਸਾਲ 2020-21 ਲਈ ਕੁੱਲ 1,54,805 ਕਰੋੜ ਦਾ ਹੈ ਬਜਟ

11:57AM:  ਮੰਡੀ ਫੀਸ 4 ਤੋਂ ਘਟਾ ਕੇ ਕੀਤੀ 1 ਫੀਸਦੀ

11:53 AM: ਮਨਪ੍ਰੀਤ ਸਿੰਘ ਬਾਦਲ ਵੱਲੋਂ ਕਰਮਚਾਰੀਆਂ ਲਈ 6 ਫੀਸਦੀ ਡੀ. ਏ. ਦੀ ਕਿਸ਼ਤ ਜਾਰੀ ਕਰਨ ‘ਤੇ ਮੁਲਾਜ਼ਮ ਜਥੇਬੰਦੀਆਂ ਨੇ ਕਿਸ਼ਤ ਦੇਣ ਨੂੰ ਰੱਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ 22 ਫੀਸਦੀ DA ਬਕਾਇਆ ਹੈ ਮਹਿਜ਼ 6 % ਦੇਣਾ ਮੁਲਾਜ਼ਮਾਂ ਨਾਲ ਮਜ਼ਾਕ ਹੈ।

11:48 AM: ਪੰਜਾਬ ‘ਚ ਨਵੀਂ ਭਰਤੀਆਂ ਜਲਦ ਕਰਾਂਗੇ: ਮਨਪ੍ਰੀਤ ਬਾਦਲ 

11:45 AM: ਬਿਨਾਂ ਜ਼ਮੀਨ ਵਾਲੇ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰਨ ਲਈ 520 ਕਰੋੜ ਰੁਪਏ ਰੱਖੇ ਰਾਖਵੇਂ 

11:32 AM: ਚੰਡੀਗੜ੍ਹ: ਪੰਜਾਬ ਵਿਧਾਨ ਸਭਾ ‘ਚ ਬਜਟ ਇਜਲਾਸ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 2020-21 ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਖਜ਼ਾਨਾ ਮੰਤਰੀ ਮਾਨਪ੍ਰੀਤ ਸਿੰਘ ਬਾਦਲ ਨੇ ਭਾਸਣ ਸ਼ੁਰੂ ਕਰ ਦਿੱਤਾ ਹੈ।

ਇਸ ਮੌਕੇ ਮੁਲਾਜ਼ਮਾਂ ਦੀ ਸੇਵਾ-ਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰ ਦਿੱਤੀ ਹੈ। ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਅਜਿਹਾ ਪੰਜਾਬ ਦੀ ਵਿੱਤੀ ਹਾਲਤ ਠੀਕ ਹੋਣ ਕਾਰਨ ਕੀਤਾ ਹੈ।

ਇਥੇ ਦੇਖੋ ਲਾਈਵ:

-PTC News