Fri, Apr 26, 2024
Whatsapp

ਕੋਰੋਨਾ ਦਾ ਖੌਫ਼: ਪੰਜਾਬ ਦੇ ਕਈ ਬੱਸ ਅੱਡਿਆਂ 'ਚ ਪਸਰਿਆ ਸੰਨਾਟਾ, ਦੇਖੋ ਤਸਵੀਰਾਂ

Written by  Jashan A -- March 21st 2020 01:36 PM -- Updated: March 21st 2020 01:40 PM
ਕੋਰੋਨਾ ਦਾ ਖੌਫ਼: ਪੰਜਾਬ ਦੇ ਕਈ ਬੱਸ ਅੱਡਿਆਂ 'ਚ ਪਸਰਿਆ ਸੰਨਾਟਾ, ਦੇਖੋ ਤਸਵੀਰਾਂ

ਕੋਰੋਨਾ ਦਾ ਖੌਫ਼: ਪੰਜਾਬ ਦੇ ਕਈ ਬੱਸ ਅੱਡਿਆਂ 'ਚ ਪਸਰਿਆ ਸੰਨਾਟਾ, ਦੇਖੋ ਤਸਵੀਰਾਂ

ਜਲੰਧਰ: ਕੋਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਸੂਬੇ ਭਰ 'ਚ ਬੱਸਾਂ, ਆਟੋਜ਼ ਅਤੇ ਹੋਰ ਜਨਤਕ ਟਰਾਂਸਪੋਰਟ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਜਿਸ ਦਾ ਅਸਰ ਸੂਬੇ ਭਰ 'ਚ ਦੇਖਣ ਨੂੰ ਮਿਲ ਰਿਹਾ ਹੈ। ਜ਼ਿਆਦਾਤਰ ਲੋਕ ਆਪਣੇ ਵਾਹਨਾਂ ਰਾਹੀਂ ਟਰੈਵਲ ਕਰ ਰਹੇ ਹਨ। Punjab bus stands wear a deserted look, amid coronavirus crisisਇਸ ਦੌਰਾਨ ਪੰਜਾਬ ਦੇ ਕਈ ਬੱਸ ਅੱਡਿਆਂ 'ਤੇ ਸੰਨਾਟਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਬੀਤੀ ਸ਼ਾਮ 50 ਫ਼ੀਸਦ ਰੂਟਾਂ 'ਤੇ ਬੱਸਾਂ ਚਲਾਉਣ ਦੇ ਆਦੇਸ਼ ਜਾਰੀ ਕੀਤੇ ਹਨ, ਪਰ ਫਿਰ ਵੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਲੋਕ ਆਪਣੇ ਵਾਹਨਾਂ 'ਚ ਸਫ਼ਰ ਕਰਨਾ ਬੇਹਤਰ ਸਮਝ ਰਹੇ ਹਨ। ਹੋਰ ਪੜ੍ਹੋ: ਕੋਰੋਨਾ ਦਾ ਡਰ: ਚੰਡੀਗੜ੍ਹ 'ਚ ਖਰੀਦਦਾਰੀ 'ਚ ਜੁਟੇ ਲੋਕ, ਦੁਕਾਨਾਂ ਬਾਹਰ ਲੱਗੀਆਂ ਲਾਈਨਾਂ ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ 7 ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ ਨਵਾਂ ਸ਼ਹਿਰ ਦੇ ਪਿੰਡ ਪਾਠਲਾਵਾਂ ‘ਚ 70 ਸਾਲਾ ਬਜ਼ੁਰਗ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ।ਤਾਜ਼ਾ ਅੰਕੜਿਆਂ ਮੁਤਾਬਕ ਮੁਹਾਲੀ ਤੋਂ 4 ਕੇਸ ਅਤੇ ਚੰਡੀਗੜ੍ਹ ਤੋਂ 5 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। Punjab bus stands wear a deserted look, amid coronavirus crisisਦੱਸਣਯੋਗ ਹੈ ਕਿ ਪੰਜਾਬ 'ਚੋਂ ਅੰਮ੍ਰਿਤਸਰ ਵਿਖੇ ਕੋਰੋਨਾ ਦਾ ਇਕ ਮਰੀਜ਼ ਪਾਜ਼ੀਟਿਵ ਪਾਇਆ ਗਿਆ ਹੈ, ਜੋਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਇਸ ਦੇ ਇਲਾਵਾ ਗੜ੍ਹਸ਼ੰਕਰ 'ਚ ਅੱਜ ਇਕ ਕੇਸ ਪਾਜ਼ੀਟਿਵ ਪਾਇਆ ਗਿਆ ਹੈ, ਜਿਸ ਦੀ ਪਛਾਣ ਹਰਭਜਨ ਸਿੰਘ ਦੇ ਰੂਪ 'ਚ ਹੋਈ ਹੈ। ਹਰਭਜਨ ਸਿੰਘ ਕੋਰੋਨਾ ਵਾਇਰਸ ਦੇ ਨਾਲ ਮਰੇ ਬਲਦੇਵ ਸਿੰਘ ਦੇ ਸੰਪਰਕ 'ਚ ਸੀ। ਇਸ ਤੋਂ ਇਵਾਵਾ ਨਵਾਂਸ਼ਹਿਰ 'ਚ ਬਲਦੇਵ ਸਿੰਘ ਦੀ ਕੋਰੋਨਾ ਵਾਇਰਸ ਨਾਲ ਪੰਜਾਬ 'ਚ ਪਹਿਲੀ ਮੌਤ ਹੋਈ ਸੀ। ਇਸ ਦੇ ਇਲਾਵਾ ਮੋਹਾਲੀ 'ਚ 4 ਕੇਸ ਪਾਜ਼ੀਟਿਵ ਪਾਏ ਗਏ ਹਨ। Punjab bus stands wear a deserted look, amid coronavirus crisisਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕਰੀਬ 276,125 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 11,404 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਭਾਰਤ ‘ਚ 258 ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। -PTC News


  • Tags

Top News view more...

Latest News view more...