Sat, Apr 27, 2024
Whatsapp

ਪੰਜਾਬ ਜ਼ਿਮਨੀ ਚੋਣਾਂ 2019 : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਦਾਖਾ 'ਚ ਮਨਪ੍ਰੀਤ ਸਿੰਘ ਇਆਲੀ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

Written by  Shanker Badra -- October 12th 2019 03:36 PM
ਪੰਜਾਬ ਜ਼ਿਮਨੀ ਚੋਣਾਂ 2019 : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਦਾਖਾ 'ਚ ਮਨਪ੍ਰੀਤ ਸਿੰਘ ਇਆਲੀ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਪੰਜਾਬ ਜ਼ਿਮਨੀ ਚੋਣਾਂ 2019 : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਦਾਖਾ 'ਚ ਮਨਪ੍ਰੀਤ ਸਿੰਘ ਇਆਲੀ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ

ਪੰਜਾਬ ਜ਼ਿਮਨੀ ਚੋਣਾਂ 2019 : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਦਾਖਾ 'ਚ ਮਨਪ੍ਰੀਤ ਸਿੰਘ ਇਆਲੀ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ:ਦਾਖਾ : ਪੰਜਾਬ ’ਚ 21 ਅਕਤੂਬਰ ਨੂੰ 4 ਵਿਧਾਨ ਸਭਾ ਹਲਕਿਆਂ ’ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਸਿਆਸੀ ਅਖਾੜਾ ਭਖ ਚੁੱਕਿਆ ਹੈ ਤੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ।ਇਸੇ ਤਹਿਤ ਦਾਖਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਵੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। [caption id="attachment_349064" align="aligncenter" width="300"]Punjab by elections 2019: Harsimrat Kaur Badal Manpreet Singh Ayali favor Election campaign in Dakha Constituency ਪੰਜਾਬ ਜ਼ਿਮਨੀ ਚੋਣਾਂ 2019 : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲਨੇ ਹਲਕਾ ਦਾਖਾ 'ਚ ਮਨਪ੍ਰੀਤ ਸਿੰਘ ਇਆਲੀ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ[/caption] ਇਸ ਦੌਰਾਨ ਦਾਖਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਦੇ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਪਿੰਡ ਜ਼ੋਧਾ ,ਚਮਿੰਡਾ ਬੱਲੋਵਾਲ ,ਸਰਾਭਾ ,ਫਲੇਵਾਲ ,ਗੁੱਜਰਵਾਲ ,ਲਤਾਲਾ ,ਛਪਾਰ ,ਮਿੰਨੀ ਛਪਾਰ 'ਚ ਰੈਲੀਆਂ ਕਰਨ ਪਹੁੰਚੇ ਹਨ। [caption id="attachment_349068" align="aligncenter" width="300"]Punjab by elections 2019: Harsimrat Kaur Badal Manpreet Singh Ayali favor Election campaign in Dakha Constituency ਪੰਜਾਬ ਜ਼ਿਮਨੀ ਚੋਣਾਂ 2019 : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲਨੇ ਹਲਕਾ ਦਾਖਾ 'ਚ ਮਨਪ੍ਰੀਤ ਸਿੰਘ ਇਆਲੀ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ[/caption] ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ ਲੋਕਾਂ ਨਾਲ ਮੋਬਾਈਲ ਫੋਨ ,ਆਟਾ -ਦਾਲ ,ਪੈਨਸ਼ਨ , ਸ਼ਗਨ ਸਕੀਮ ਦੇਣ ਦੇ ਵੱਡੇ -ਵੱਡੇ ਵਾਅਦੇ ਕੀਤੇ ਸਨ ਪਰ ਕਾਂਗਰਸ ਨੇ ਅਕਾਲੀ -ਭਾਜਪਾ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਵੀ ਬੰਦ ਕਰ ਦਿਤਾ ਹੈ। [caption id="attachment_349066" align="aligncenter" width="300"]Punjab by elections 2019: Harsimrat Kaur Badal Manpreet Singh Ayali favor Election campaign in Dakha Constituency ਪੰਜਾਬ ਜ਼ਿਮਨੀ ਚੋਣਾਂ 2019 : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲਨੇ ਹਲਕਾ ਦਾਖਾ 'ਚ ਮਨਪ੍ਰੀਤ ਸਿੰਘ ਇਆਲੀ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ[/caption] ਇਸ ਦੌਰਾਨ ਕਾਂਗਰਸ 'ਤੇ ਵਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਆਪਣੀ ਸਰਕਾਰ ਹੁੰਦਿਆਂ ਹੀ ਸੂਬੇ ਦਾ ਵਿਕਾਸ ਨਹੀਂ ਕੀਤਾ। ਜੇਕਰ ਤੁਸੀਂ ਤੱਕੜੀ ਨੂੰ ਵੋਟਾਂ ਪਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ ਜਿਤਾਉਂਦੇ ਹੋ ਤਾਂ ਕੇਂਦਰ ਸਰਕਾਰ ਤੋਂ ਮੈਂ ਇਸ ਹਲਕੇ ਦੇ ਕੰਮ ਕਰਵਾ ਕੇ ਦੇਵਾਂਗੀ। ਉਨ੍ਹਾਂ ਨੇ ਕਿਹਾ ਕਿ ਮਨਪ੍ਰੀਤ ਇਆਲੀ ਦੁੱਖ -ਸੁੱਖ ਵਿੱਚ ਲੋਕਾਂ ਦੇ ਨਾਲ ਖੜਨ ਵਾਲੇ ਹਨ। [caption id="attachment_349063" align="aligncenter" width="300"]Punjab by elections 2019: Harsimrat Kaur Badal Manpreet Singh Ayali favor Election campaign in Dakha Constituency ਪੰਜਾਬ ਜ਼ਿਮਨੀ ਚੋਣਾਂ 2019 : ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲਨੇ ਹਲਕਾ ਦਾਖਾ 'ਚ ਮਨਪ੍ਰੀਤ ਸਿੰਘ ਇਆਲੀ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ[/caption] ਜ਼ਿਕਰਯੋਗ ਹੈ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ , ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਜਿਨ੍ਹਾਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈਣੀਆਂ ਹਨ। ਇਨ੍ਹਾਂ ਚਾਰ ਵਿਧਾਨ ਸਭਾ ਹਲਕਿਆਂ ‘ਚ ਕੁੱਲ 33 ਉਮੀਦਵਾਰ ਚੋਣ ਮੈਦਾਨ ਵਿਚ ਹਨ। -PTCNews


Top News view more...

Latest News view more...